ਇੰਟਰਨੈਸ਼ਨਲ ਡੈਸਕ- ਬੀਤੇ ਦਿਨੀਂ ਕੈਂਟਕੀ ਵਿੱਚ UPS Worldport 'ਤੇ ਵਾਪਰੇ ਭਿਆਨਕ ਹਾਦਸੇ ਤੋਂ ਬਾਅਦ ਸਾਵਧਾਨੀ ਵਜੋਂ UPS ਅਤੇ FedEx ਨੇ ਆਪਣੇ ਮੈਕਡੋਨਲ ਡਗਲਸ MD-11 ਜਹਾਜ਼ਾਂ ਦੇ ਫਲੀਟਾਂ ਨੂੰ ਗ੍ਰਾਊਂਡਿਡ ਕਰ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਬੀਤੇ ਮੰਗਲਵਾਰ ਨੂੰ UPS ਹੱਬ 'ਤੇ ਹੋਏ ਹਾਦਸੇ ਵਿੱਚ ਹਨੋਲੂਲੂ ਜਾ ਰਹੇ MD-11 ਕਾਰਗੋ ਜਹਾਜ਼ ਦੇ ਤਿੰਨ ਪਾਇਲਟਾਂ ਸਮੇਤ 14 ਲੋਕਾਂ ਦੀ ਮੌਤ ਹੋ ਗਈ ਸੀ। ਦੋਵਾਂ ਕੰਪਨੀਆਂ ਨੇ ਕਿਹਾ ਕਿ ਉਨ੍ਹਾਂ ਨੇ ਜਹਾਜ਼ ਨਿਰਮਾਤਾ ਦੀ ਸਿਫ਼ਾਰਸ਼ 'ਤੇ ਇਹ ਫੈਸਲਾ ਲਿਆ ਹੈ, ਤਾਂ ਜੋ ਸੰਪੂਰਨ ਸੁਰੱਖਿਆ ਸਮੀਖਿਆ ਕੀਤੀ ਜਾ ਸਕੇ। MD-11 ਜਹਾਜ਼ UPS ਦੇ ਏਅਰਲਾਈਨ ਫਲੀਟ ਦਾ ਲਗਭਗ 9 ਫ਼ੀਸਦੀ ਅਤੇ FedEx ਫਲੀਟ ਦਾ 4 ਫ਼ੀਸਦੀ ਹਿੱਸਾ ਬਣਾਉਂਦੇ ਹਨ।
ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ (NTSB) ਦੇ ਅਨੁਸਾਰ, ਬੀਤੇ ਮੰਗਲਵਾਰ ਜਹਾਜ਼ ਜਦੋਂ ਹਾਲੇ ਟੇਕਆਫ਼ ਕਰ ਹੀ ਰਿਹਾ ਸੀ ਕਿ ਕਾਕਪਿਟ ਵਿੱਚ ਇੱਕ ਅਲਰਟ ਵੱਜਿਆ ਤੇ ਅਗਲੇ 25 ਸਕਿੰਟਾਂ ਦੌਰਾਨ ਪਾਇਲਟਾਂ ਨੇ ਜਹਾਜ਼ ਨੂੰ ਕੰਟਰੋਲ ਕਰਨ ਦੀ ਕਾਫ਼ੀ ਕੋਸ਼ਿਸ਼ ਕੀਤੀ, ਪਰ ਇਹ ਨਹੀਂ ਬਚ ਸਕਿਆ ਤੇ ਕ੍ਰੈਸ਼ ਹੋ ਗਿਆ, ਜਿਸ ਕਾਰਨ ਕੁੱਲ ਲੋਕਾਂ ਦੀ ਦਰਦਨਾਕ ਮੌਤ ਹੋ ਗਈ।
ਇਜ਼ਰਾਈਲੀ ਪ੍ਰਧਾਨ ਮੰਤਰੀ ਖ਼ਿਲਾਫ਼ ਵੱਡਾ ਐਕਸ਼ਨ ! ਤੁਰਕੀ ਨੇ ਜਾਰੀ ਕੀਤਾ ਗ੍ਰਿਫ਼ਤਾਰੀ ਵਾਰੰਟ
NEXT STORY