ਜਲੰਧਰ : ਰਿਆਦ ਤੋਂ ਪੇਸ਼ਾਵਰ ਜਾ ਰਹੇ ਇਕ ਯਾਤਰੀ ਹਵਾਈ ਜਹਾਜ਼ ਨੂੰ ਅਚਾਨਕ ਅੱਗ ਲੱਗ ਜਾਣ ਦੀ ਖਬਰ ਸਾਹਮਣੇ ਆ ਰਹੀ ਹੈ। ਜਿਸ ਵੇਲੇ ਜਹਾਜ਼ ਨੂੰ ਅੱਗ ਲੱਗੀ ਉਸ ਸਮੇਂ ਜਹਾਜ਼ 'ਚ 276 ਯਾਤਰੀ ਅਤੇ ਕਰੂ ਦੇ 21 ਮੈਂਬਰ ਸਵਾਰ ਸਨ। ਖੁਸ਼ਕਿਸਮਤੀ ਇਹ ਰਹੀ ਹੈ ਕਿ ਜਹਾਜ਼ ਨੂੰ ਲੈਂਡਿੰਗ ਦੇ ਸਮੇਂ ਅੱਗ ਲੱਗੀ, ਜਿਸ ਕਾਰਨ ਸਮਾਂ ਰਹਿੰਦੀਆਂ ਅੱਗ 'ਤੇ ਕਾਬੂ ਪਾ ਲਿਆ ਗਿਆ।
ਪਾਕਿਸਤਾਨ ਆਬਜ਼ਰਵਰ ਨੇ ਦੱਸਿਆ ਕਿ ਵੀਰਵਾਰ ਨੂੰ ਪਾਕਿਸਤਾਨ ਦੇ ਪੇਸ਼ਾਵਰ ਹਵਾਈ ਅੱਡੇ 'ਤੇ ਲੈਂਡਿੰਗ ਸਮੇਂ ਸਾਊਦੀ ਏਅਰਲਾਈਨਜ਼ ਦੇ 297 ਯਾਤਰੀਆਂ ਨੂੰ ਲੈ ਜਾ ਰਹੇ ਜਹਾਜ਼ ਨੂੰ ਅੱਗ ਲੱਗ ਗਈ। ਰਿਪੋਰਟਾਂ ਦੇ ਅਨੁਸਾਰ, ਲੈਂਡਿੰਗ ਗੇਅਰ ਵਿੱਚ ਕਿਸੇ ਸਮੱਸਿਆ ਕਾਰਨ ਇਹ ਘਟਨਾ ਵਾਪਰੀ ਹੈ। ਯਾਤਰੀਆਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ।
ਇਹ ਜਹਾਜ਼ ਰਿਆਦ ਤੋਂ ਪੇਸ਼ਾਵਰ ਜਾ ਰਿਹਾ ਸੀ। ਸਾਊਦੀ ਏਅਰਲਾਈਨਜ਼ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਕਿ ਜਹਾਜ਼ ਨੇ "ਪਾਕਿਸਤਾਨ ਦੇ ਪੇਸ਼ਾਵਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਲੈਂਡਿੰਗ ਦੌਰਾਨ ਇੱਕ ਟਾਇਰ ਵਿੱਚੋਂ ਧੂੰਆਂ ਨਿਕਲਦਾ ਵੇਖਿਆ ਗਿਆ।"
ਜਹਾਜ਼ ਨੂੰ ਤੁਰੰਤ ਰੋਕ ਦਿੱਤਾ ਗਿਆ ਅਤੇ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਸਾਰੇ ਮਹਿਮਾਨਾਂ ਅਤੇ ਚਾਲਕ ਦਲ (ਕਰੂ ਮੈਂਬਰਸ) ਨੂੰ ਨਿਕਾਸੀ ਸਲਾਈਡ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਜਹਾਜ਼ ਦਾ ਹੁਣ ਮਾਹਰਾਂ ਦੁਆਰਾ ਤਕਨੀਕੀ ਮੁਲਾਂਕਣ ਕੀਤਾ ਜਾ ਰਿਹਾ ਹੈ।''
ਅਮਰੀਕਾ 'ਚ ਨਾਗਰਿਕਤਾ ਸਬੂਤ ਦੀ ਲੋੜ ਵਾਲਾ ਬਿੱਲ ਪਾਸ
NEXT STORY