ਇਸਲਾਮਾਬਾਦ, (ਵਾਰਤਾ)- ਪਾਕਿਸਤਾਨ ਨੇ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਮੁੜ ਵਸੇਬੇ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਲਈ ਕੌਮਾਂਤਰੀ ਭਾਈਚਾਰੇ ਤੋਂ ਵਿੱਤੀ ਸਹਾਇਤਾ ਦੀ ਅਪੀਲ ਕੀਤੀ ਹੈ। ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਇਕ ਵੀਡੀਓ ਸੰਦੇਸ਼ 'ਚ ਕਿਹਾ, ''ਮੌਜੂਦਾ ਰਾਹਤ ਮੁਹਿੰਮ 'ਚ 80 ਅਰਬ ਰੁਪਏ ਦੀ ਲੋੜ ਹੈ ਅਤੇ ਨੁਕਸਾਨ ਤੋਂ ਉਭਰਨ ਦੇ ਨਾਲ-ਨਾਲ ਪੀੜਤਾਂ ਦੇ ਮੁੜ ਵਸੇਬੇ ਲਈ ਸੈਂਕੜੇ ਅਰਬਾਂ ਰੁਪਏ ਦੀ ਲੋੜ ਹੈ।' ਪਾਕਿਸਤਾਨ 'ਚ ਜੁਲਾਈ ਤੋਂ ਅਜੇ ਤਕ ਆਏ ਭਾਰੀ ਹੜ੍ਹ 'ਚ ਘੱਟੋ-ਘੱਟ 830 ਲੋਕਾਂ ਦੀ ਜਾਨ ਜਾ ਚੁੱਕੀ ਹੈ, ਅਜਿਹੇ 'ਚ ਭਾਰੀ ਹੜ੍ਹਾਂ ਕਾਰਨ ਸਰਕਾਰ ਨੇ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਰਾਹਤ ਅਤੇ ਮੁੜ ਵਸੇਬੇ ਅਤੇ ਨੁਕਸਾਨੇ ਗਏ ਬੁਨਿਆਦੀ ਢਾਂਚੇ ਦੀ ਬਹਾਲੀ ਲਈ ਅੰਤਰਰਾਸ਼ਟਰੀ ਅਪੀਲ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ ਤੇ ਪੈਸੇ ਦੀ ਮੰਗ ਕੀਤੀ ਗਈ ਹੈ।
ਬੁੱਧਵਾਰ ਨੂੰ ਅਖਬਾਰ 'ਡਾਨ' ਦੀ ਇਕ ਰਿਪੋਰਟ ਮੁਤਾਬਕ ਇਹ ਫੈਸਲਾ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਐੱਨ.ਡੀ.ਐੱਮ.ਏ.) ਵੱਲੋਂ ਪਾਕਿਸਤਾਨ 'ਚ ਹੜ੍ਹਾਂ ਕਾਰਨ ਹੋਏ ਨੁਕਸਾਨ ਦਾ ਪੁਨਰ-ਮੁਲਾਂਕਣ ਕਰਨ ਅਤੇ ਸੰਕਟ ਦੀ ਤੀਬਰਤਾ ਬਾਰੇ ਵਿਕਾਸ ਭਾਈਵਾਲਾਂ ਅਤੇ ਦਾਨੀਆਂ ਨੂੰ ਜਾਣੂ ਕਰਵਾਉਣ ਲਈ ਇੱਕ ਜ਼ਰੂਰੀ ਬ੍ਰੀਫਿੰਗ ਦੌਰਾਨ ਲਿਆ ਗਿਆ ਸੀ। ਮਾਨਸੂਨ ਦੀ ਅਸਧਾਰਨ ਬਾਰਿਸ਼ ਕਾਰਨ ਹੋਈ ਤਬਾਹੀ ਨੂੰ ਘੱਟ ਕਰਨ ਲਈ ਮਦਦ ਲਈ ਬਾਹਰ ਵਲ ਦੇਖਣ ਤੋਂ ਇਲਾਵਾ ਪ੍ਰਧਾਨ ਮੰਤਰੀ ਨੇ ਹੜ੍ਹ ਪੀੜਤਾਂ ਦੀ ਮਦਦ ਕਰਨ ਲਈ ਰਾਸ਼ਟਰ ਨੂੰ ਅਪੀਲ ਵੀ ਕੀਤੀ ਕਿਉਂਕਿ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਲਈ ਸਰਕਾਰ ਨੂੰ ਸੈਂਕੜੇ ਅਰਬਾਂ ਰੁਪਏ ਦੀ ਲੋੜ ਹੈ।
ਹੈਰਾਨੀਜਨਕ! ਇਕੋ ਸਮੇਂ HIV, ਕੋਰੋਨਾ ਅਤੇ ਮੰਕੀਪਾਕਸ ਦਾ ਸ਼ਿਕਾਰ ਹੋਇਆ ਇਟਲੀ ਦਾ ਸ਼ਖਸ
NEXT STORY