ਫਰਿਜ਼ਨੋ/ਕੈਲੀਫੋਰਨੀਆ(ਗੁਰਿੰਦਰਜੀਤ ਨੀਟਾ ਮਾਛੀਕੇ) - ਅਮਰੀਕਾ ਦੇ ਫਲੋਰਿਡਾ ਵਿਚ ਇਕ ਬੀਚ 'ਤੇ ਵਿਸ਼ਵ ਯੁੱਧ II- ਵੇਲੇ ਦੇ ਹਵਾਈ ਜਹਾਜ਼ ਦੀ ਕੋਈ ਤਕਨੀਕੀ ਨੁਕਸ ਪੈ ਜਾਣ ਦੇ ਬਾਅਦ ਸ਼ਨੀਵਾਰ ਨੂੰ ਐਮਰਜੈਂਸੀ ਲੈਂਡਿੰਗ ਕਰਵਾਈ ਗਈ, ਜੋ ਕਿ ਸਮੁੰਦਰੀ ਕੰਢੇ ਅਤੇ ਤੈਰਾਕਾਂ ਤੋਂ ਸਿਰਫ਼ ਕੁੱਝ ਫੁੱਟ ਦੀ ਦੂਰੀ 'ਤੇ ਸੀ। ਜਹਾਜ਼ ਜੋ ਕਿ ਸਾਲਾਨਾ ਕੋਕੋਆ ਬੀਚ ਏਅਰ ਸ਼ੋਅ ਦਾ ਹਿੱਸਾ ਸੀ, ਉੱਚਾ ਉੱਡਣ ਦੀ ਇਕ ਛੋਟੀ ਜਿਹੀ ਕੋਸ਼ਿਸ਼ ਤੋਂ ਬਾਅਦ ਆਖਰਕਾਰ ਹੇਠਾਂ ਸਮੁੰਦਰੀ ਕੰਢੇ 'ਤੇ ਕਰੈਸ਼ ਹੋ ਗਿਆ ਅਤੇ ਸਮੁੰਦਰ ਕਿਨਾਰੇ ਮੌਜੂਦ ਲੋਕਾਂ ਤੋਂ ਤਕਰੀਬਨ 20 ਫੁੱਟ ਦੂਰੀ 'ਤੇ ਸੀ।
ਏਅਰ ਸ਼ੋਅ ਦੇ ਅਧਿਕਾਰੀਆਂ ਅਤੇ ਸਥਾਨਕ ਫਾਇਰ ਵਿਭਾਗ ਅਨੁਸਾਰ ਇਸ ਹਾਦਸੇ ਵਿਚ ਕੋਈ ਵੀ ਜ਼ਖ਼ਮੀ ਨਹੀਂ ਹੋਇਆ ਅਤੇ ਪਾਇਲਟ ਨੇ ਵੀ ਡਾਕਟਰੀ ਇਲਾਜ ਤੋਂ ਇਨਕਾਰ ਕਰ ਦਿੱਤਾ ਸੀ। ਕੋਕੋਆ ਬੀਚ ਏਅਰ ਸ਼ੋਅ ਵਿਚ ਕਿਹਾ ਗਿਆ ਕਿ ਦੂਜੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਦੀ ਜਲ ਸੈਨਾ ਦੁਆਰਾ ਇਸ ਰਾਹੀਂ ਟੌਰਪੀਡੋ ਬੰਬ ਦਾ ਇਸਤੇਮਾਲ ਕੀਤਾ ਗਿਆ ਸੀ ਅਤੇ ਇਕ ਮਕੈਨੀਕਲ ਨੁਕਸ ਕਾਰਨ ਇਹ ਕਰੈਸ਼ ਹੋ ਗਿਆ।
ਅਮਰੀਕਾ : ਜਨਮਦਿਨ ਪਾਰਟੀ 'ਚ ਹੋਈ ਗੋਲੀਬਾਰੀ, 9 ਬੱਚੇ ਜ਼ਖਮੀ
NEXT STORY