ਰੋਮ (ਕੈਂਥ)- ਪਿਛਲੇ 2 ਦਹਾਕਿਆਂ ਤੋਂ ਯੂਰਪ ਦਾ ਨਾਮੀ ਪੰਜਾਬੀ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ) ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਤ ਕਰਨ ਤੇ ਨੌਜਵਾਨ ਵਰਗ ਨੂੰ ਖੇਡਾਂ ਨਾਲ ਜੋੜਨ ਦੇ ਉਪਰਾਲੇ ਕਰਦਾ ਆ ਰਿਹਾ ਹੈ। ਯੂਰਪ ਦਾ ਨਾਮੀ ਪੰਜਾਬੀ ਓਵਰਸੀਜ਼ ਸਪੋਰਟਸ ਐਂਡ ਕਲੱਚਰ ਕਲੱਬ ਐਮਸਟਰਡਮ (ਹਾਲੈਂਡ) ਹੁਣ 15 ਜੂਨ ਦਿਨ ਐਤਵਾਰ 2025 ਨੂੰ ਆਪਣਾ 21ਵਾਂ ਫੁੱਟਬਾਲ ਟੂਰਨਾਮੈਂਟ ਅਤੇ ਪੰਜਾਬੀ ਸੱਭਿਆਚਾਰ ਪ੍ਰੋਗਰਾਮ ਦਾ ਆਯੋਜਨ ਕਰਨ ਜਾ ਰਿਹਾ ਹੈ, ਜੋ ਸਪੋਰਟਸ ਪਾਰਕ ਨਿਊ ਸਲੋਟਨ ਸਲੋਟਰਵਿਗ 1045 (ਐਮਸਟਰਡਮ) ਵਿਖੇ ਬਹੁਤ ਹੀ ਸ਼ਾਨੋ-ਸ਼ੌਕਤ ਤੇ ਧੂਮ-ਧਾਮ ਨਾਲ ਹੋਵੇਗਾ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ ਜਾਣਾ ਹੋਵੇਗਾ ਮਹਿੰਗਾ, ਵੀਜ਼ਾ ਲਈ ਦੇਣੇ ਪੈਣਗੇ 1,000 ਡਾਲਰ!
ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨੂੰ ਇਹ ਜਾਣਕਾਰੀ ਸੁਰਿੰਦਰ ਸਿੰਘ ਰਾਣਾ, ਪ੍ਰਿਥੀਪਾਲ ਸਿੰਘ ਬੁੱਟਰ ਤੇ ਬਲਜੀਤ ਸਿੰਘ ਜੱਸੜ ਨੇ ਸਾਂਝੇ ਤੌਰ 'ਤੇ ਦਿੰਦਿਆਂ ਕਿਹਾ ਕਿ ਇਹ ਮੇਲਾ ਸਵੇਰੇ 9 ਵਜੇ ਤੋਂ 7 ਵਜੇ ਸ਼ਾਮ ਤੱਕ ਹੋਵੇਗਾ, ਜਿਸ ਵਿੱਚ ਇਲਾਕੇ ਦਾ ਸਮੂਹ ਭਾਰਤੀ ਭਾਈਚਾਰਾ ਪਰਿਵਾਰਾਂ ਸਮੇਤ ਸਿ਼ਰਕਤ ਕਰੇਗਾ। ਇਸ ਵਿਸ਼ਾਲ ਮੇਲੇ ਵਿੱਚ ਜਿੱਥੇ ਫੁੱਟਬਾਲ ਦੀਆਂ ਟੀਮਾਂ ਦੇ ਫਸਵੇਂ ਮੈਚ ਹੋਣਗੇ, ਉੱਥੇ ਪੰਜਾਬੀ ਸੱਭਿਆਚਾਰ ਦੀਆਂ ਬਾਤਾਂ ਪਾਉਣ ਲਈ ਪ੍ਰਸਿੱਧ ਜੋੜੀ ਨੰਬਰ ਵਨ ਦੌਗਾਣਾ ਜੋੜੀ ਲੱਖਾ ਨਾਜ ਅਤੇ ਮਿਲਾਨ ਮਿਊਜੀਕਲ ਗੁਰੁੱਪ ਇਟਲੀ ਵਾਲੇ ਪਹੁੰਚ ਰਹੇ ਹਨ। ਮੇਲਾ ਪੂਰੀ ਤਰ੍ਹਾਂ ਨਸ਼ਾ ਮੁਕਤ ਹੈ ਜਿਹੜਾ ਕਿ ਖੇਡਾਂ ਅਤੇ ਪੰਜਾਬੀ ਸੱਭਿਆਚਾਰ ਨੂੰ ਸਮਰਪਿਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿ PM ਸਮੇਤ ਹੋਰ ਨੇਤਾਵਾਂ ਨੇ ਕੀਤੀ Trump ਦੀ ਤਾਰੀਫ਼, ਕਿਹਾ-ਅਮਰੀਕਾ ਨਾਲ ਸਾਡੇ ਦੁਵੱਲੇ ਸਬੰਧ
NEXT STORY