ਵਾਸ਼ਿੰਗਟਨ — ਅਮਰੀਕਾ ਨੇ ਆਪਣੀ ਜਨਗਣਨਾ 'ਚ ਦਾਅਵਾ ਕੀਤਾ ਹੈ ਕਿ ਉਥੇ ਮੁਸਲਿਮ ਭਾਈਚਾਰਾ ਆਉਣ ਵਾਲੇ ਸਾਲਾਂ 'ਚ ਦੂਜੀ ਵੱਡੀ ਆਬਾਦੀ ਬਣ ਜਾਵੇਗਾ। ਪਿਊ ਰਿਸਰਚ ਸੈਂਟਰ ਵੱਲੋਂ ਕੀਤੀ ਗਈ ਰਿਸਰਚ 'ਚ ਖੁਲਾਸਾ ਹੋਇਆ ਹੈ ਕਿ ਮੁਸਲਿਮ ਭਾਈਚਾਰਾ 2040 ਤੱਕ ਉਥੇ ਮੌਜੂਦ ਯਹੂਦੀ ਭਾਈਚਾਰੇ ਨੂੰ ਵੀ ਪਿੱਛੇ ਛੱਡ ਦੇਵੇਗਾ।
ਰਿਸਰਚ ਸੈਂਟਰ ਨੇ ਅਮਰੀਕਾ ਦੀ ਸਾਲ 2007, 2011 ਅਤੇ 2017 'ਚ ਕੀਤੀ ਗਈ ਜਨਗਣਨਾ ਤੋਂ ਇਹ ਅੰਕੜੇ ਕੱਢੇ ਹਨ। ਇਸ ਰਿਸਰਚ ਦੀ ਮੰਨੀਏ ਤਾਂ ਫਿਲਹਾਲ 2017 'ਚ ਮੁਸਲਿਮ ਭਾਈਚਾਰੇ ਦੀ ਆਬਾਦੀ 3.51 ਮਿਲੀਅਨ ਹੈ, ਪਰ 2050 ਤੱਕ ਇਹ 8.1 ਮਿਲੀਅਨ ਹੋ ਜਾਵੇਗੀ।
ਪਿਊ ਮੁਤਾਬਕ ਅਮਰੀਕਾ 'ਚ ਮੁਸਲਿਮ ਆਬਾਦੀ ਦੇ ਪਿੱਛੇ 2 ਵੱਡੇ ਕਾਰਨ ਦੱਸੇ ਗਏ ਹਨ, ਪਹਿਲਾਂ ਦੂਜੇ ਦੇਸ਼ਾਂ ਤੋਂ ਅਮਰੀਕਾ 'ਚ ਮਾਈਗ੍ਰੇਸ਼ਨ ਅਤੇ ਦੂਜਾ ਜਣਨ ਦਰ ਦਾ ਜ਼ਿਆਦਾ ਹੋਣਾ।
ਪਿਊ ਦੇ ਰਿਸਰਚਰ ਨੇ ਕਿਹਾ ਕਿ ਅਮਰੀਕਾ 'ਚ ਪਿਛਲੇ ਦਹਾਕੇ 'ਚ ਮਾਈਗ੍ਰੇਸ਼ਨ ਜ਼ਰੂਰਤ ਤੋਂ ਵਧ ਗਈ ਹੈ ਅਤੇ ਜਿਨ੍ਹਾਂ ਦੇਸ਼ਾਂ ਤੋਂ ਲੋਕਾਂ ਉਥੇ ਆਉਂਦੇ ਹਨ ਉਨ੍ਹਾਂ 'ਚ ਸਭ ਤੋਂ ਉਪਰ ਪਾਕਿਸਤਾਨ ਅਤੇ ਈਰਾਨ ਸ਼ਾਮਲ ਹਨ। ਹਾਲਾਂਕਿ ਭਾਰਤ ਦਾ ਨਾਂ ਵੀ ਇਸ ਲਿਸਟ 'ਚ ਰੱਖਿਆ ਗਿਆ ਹੈ। ਹਾਲਾਂਕਿ ਅਮਰੀਕਾ 'ਚ ਈਸਾਈ ਭਾਈਚਾਰਾ ਜਨਸੰਖਿਆ ਦੇ ਮਾਮਲੇ 'ਚ ਹਲੇਂ ਵੀ ਟਾਪ 'ਤੇ ਹੈ।
ਭਾਰਤ ਤੋਂ ਪਰਤਿਆ ਪੰਜਾਬੀ ਨੌਜਵਾਨ ਟਰੂਡੋ ਹਵਾਈ ਅੱਡੇ ਤੋਂ ਗ੍ਰਿਫਤਾਰ
NEXT STORY