ਹਾਂਗਕਾਂਗ (ਭਾਸ਼ਾ) ਹਾਂਗਕਾਂਗ ਦੇ ਸੋਧੇ ਗਏ ਸੁਰੱਖਿਆ ਕਾਨੂੰਨ ਦੇ ਤਹਿਤ ਪਹਿਲੀ ਵਾਰ ਮੁਕੱਦਮੇ ਦਾ ਸਾਹਮਣਾ ਕਰਨ ਵਾਲੇ ਵਿਅਕਤੀ ਨੂੰ ਵੱਖਵਾਦ ਅਤੇ ਅੱਤਵਾਦ ਦਾ ਦੋਸ਼ੀ ਪਾਇਆ ਗਿਆ ਹੈ। ਹਾਂਗਕਾਂਗ ਉੱਚ ਅਦਾਲਤ ਨੇ ਤੋਂਗ ਯਿੰਗ ਕਿਤ (24) ਨਾਲ ਸਬੰਧਤ ਮਾਮਲੇ ਵਿਚ ਇਹ ਫ਼ੈਸਲਾ ਸੁਣਾਇਆ ਹੈ। ਤੋਂਗ 'ਤੇ ਦੋਸ਼ ਸੀ ਕਿ ਉਹ ਪਿਛਲੇ ਸਾਲ 1 ਜੁਲਾਈ ਨੂੰ ਇਕ ਝੰਡਾ ਫੜੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਪੁਲਸ ਅਧਿਕਾਰੀਆਂ ਦੇ ਸਮੂਹ ਵਿਚ ਦਾਖਲ ਹੋ ਗਿਆ ਸੀ। ਝੰਡੇ 'ਤੇ ਲਿਖਿਆ ਸੀ,''ਹਾਂਗਕਾਂਗ ਨੂੰ ਆਜ਼ਾਦ ਕਰੋ, ਇਹ ਸਾਡੇ ਸਮੇਂ ਦੀ ਕ੍ਰਾਂਤੀ ਹੈ।''
ਇਹ ਘਟਨਾ ਹਾਂਗਕਾਂਗ 'ਤੇ ਸੋਧੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਗਾਏ ਜਾਣ ਦੇ ਇਕ ਦਿਨ ਬਾਅਦ ਵਾਪਰੀ ਸੀ।ਚੀਨ ਨੇ ਸਾਲ 2019 ਵਿਚ ਹਾਂਗਕਾਂਗ ਵਿਚ ਮਹੀਨਿਆਂ ਤੱਕ ਚੱਲੇ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੇ ਬਾਅਦ ਸੋਧਿਆ ਗਿਆ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕੀਤਾ ਸੀ। ਇਸ ਆਦੇਸ਼ ਨੂੰ ਕਾਫੀ ਕਰੀਬ ਨਾਲ ਦੇਖਿਆ ਜਾ ਰਿਹਾ ਹੈ ਤਾਂ ਹੋ ਇਹ ਅੰਦਾਜ਼ਾ ਲਗਾਇਆ ਜਾ ਸਕੇ ਕਿ ਭਵਿੱਖ ਵਿਚ ਅਜਿਹੇ ਹੀ ਮਾਮਲਿਆਂ 'ਤੇ ਕਿਵੇਂ ਫ਼ੈਸਲੇ ਸੁਣਾਏ ਜਾਣਗੇ। ਇਸ ਕਾਨੂੰਨ ਦੇ ਤਹਿਤ 100 ਤੋਂ ਵੱਧ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ। ਤੋਂਗ ਨੇ ਵੱਖਵਾਦ ਅਤੇ ਅੱਤਵਾਦ ਦੇ ਦੋਸ਼ ਤੈਅ ਕਰਨ ਦੀ ਬਜਾਏ ਖਤਰਨਾਕ ਢੰਗ ਨਾਲ ਗੱਡੀ ਚਲਾਉਣ ਜਿਹੇ ਵਿਕਲਪਿਕ ਦੋਸ਼ ਲਗਾਉਣ ਦੀ ਅਪੀਲ ਕੀਤੀ ਸੀ।
ਪੜ੍ਹੋ ਇਹ ਅਹਿਮ ਖਬਰ - ਚੀਨੀ ਮਿਲਟਰੀ ਜਹਾਜ਼ ਨੇ ਇਕ ਮਹੀਨੇ 'ਚ 12ਵੀਂ ਵਾਰ ਤਾਇਵਾਨ 'ਚ ਕੀਤੀ ਘੁਸਪੈਠ
ਤੋਂਗ ਨੂੰ ਵੱਧ ਤੋਂ ਵੱਧ ਉਮਰਕੈਦ ਦੀ ਸਜ਼ਾ ਸੁਣਾਈ ਜਾ ਸਕਦੀ ਹੈ। ਉਸ ਦੇ ਵਕੀਲ ਵੀਰਵਾਰ ਨੂੰ ਸਜ਼ਾ ਸੁਣਾਏ ਜਾਣ ਦੌਰਾਨ ਹਲਕੀ ਸਜ਼ਾ ਦੇਣ ਦੀ ਅਪੀਲ ਕਰ ਸਕਦੇ ਹਨ। ਨਿਆਂਮੂਰਤੀ ਐਸਥਰ ਤੋਹ ਨੇ ਫ਼ੈਸਲਾ ਸੁਣਾਉਂਦੇ ਹੋਏ ਕਿਹਾ ਕਿ ਤੋਂਗ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦਿੱਤਾ, ਜਿਸ ਦਾ ਉਦੇਸ਼ ਰਾਜਨੀਤਕ ਏਜੰਡਾ ਪੂਰਾ ਕਰਨ ਲਈ ਸਮਾਜ ਨੂੰ ਗੰਭੀਰ ਨੁਕਸਾਨ ਪਹੁੰਚਾਉਣਾ ਸੀ। ਨਿਆਂਮੂਰਤੀ ਤੋਹ ਨੇ ਕਿਹਾ ਕਿ ਉਸ ਦਾ ਵਿਵਹਾਰ ਕੇਂਦਰ ਅਤੇ ਹਾਂਗਕਾਂਗ ਦੀਆਂ ਸਰਕਾਰਾਂ ਨੂੰ ਮਜਬੂਰ ਕਰਨ ਅਤੇ ਜਨਤਾ ਨੂੰ ਡਰਾਉਣ ਦੇ ਉਦੇਸ਼ ਨਾਲ ਹਿੰਸਾ ਫੈਲਾਉਣ ਦੇ ਬਰਾਬਰ ਸੀ। ਉਹਨਾਂ ਨੇ ਕਿਹਾ ਕਿ ਨਾਅਰਾ ਲਿਖਿਆ ਝੰਡਾ ਨਾਲ ਰੱਖਣਾ ਵੱਖਵਾਦ ਲਈ ਉਕਸਾਉਣ ਵਾਲਾ ਕੰਮ ਹੈ। ਕਿਉਂਕਿ ਇਸਤਗਾਸਾ ਪੱਖ ਇਸ ਗੱਲ ਨੂੰ ਲੈ ਕੇ ਨਿਸ਼ਚਿਤ ਸੀ ਕਿ ਉਸ ਨੇ ਅੱਤਵਾਦ ਅਤੇ ਵੱਖਵਾਦ ਦੇ ਦੋਸ਼ਾਂ ਦੇ ਹਰੇਕ ਤੱਤ ਨੂੰ ਸਾਬਤ ਕਰ ਦਿੱਤਾ ਹੈ। ਇਸ ਲਈ ਅਦਾਲਤ ਨੇ ਖਤਰਨਾਕ ਡਰਾਈਵਿੰਗ ਦੇ ਦੋਸ਼ 'ਤੇ ਸੁਣਵਾਈ ਨਾ ਕਰਨ ਦਾ ਫ਼ੈਸਲਾ ਲਿਆ। ਮਾਮਲੇ ਦੀ ਸੁਣਵਾਈ 20 ਜੁਲਾਈ ਨੂੰ ਪੂਰੀ ਹੋਈ ਸੀ।
ਟੋਕੀਓ ’ਚ ਓਲੰਪਿਕ ਸ਼ੁਰੂ ਹੋਣ ਦੇ ਬਾਅਦ ਕੋਰੋਨਾ ਦੇ ਰਿਕਾਰਡ 2848 ਮਾਮਲੇ ਕੀਤੇ ਗਏ ਦਰਜ
NEXT STORY