ਟੋਕੀਓ (ਭਾਸ਼ਾ) : ਓਲੰਪਿਕ ਖੇਡਾਂ ਦੇ ਸ਼ੁਰੂ ਹੋਣ ਦੇ ਬਾਅਦ ਇੱਥੇ ਜਾਪਾਨ ਦੀ ਰਾਜਧਾਨੀ ਵਿਚ ਮੰਗਲਵਾਰ ਨੂੰ ਕੋਰੋਨਾ ਵਾਇਰਸ ਦੇ ਨਵੇਂ 2848 ਮਾਮਲੇ ਦਰਜ ਕੀਤੇ ਗਏ ਜੋ ਇਸ ਸਾਲ 7 ਜਨਵਰੀ (2520) ਦੇ ਬਾਅਦ ਸਭ ਤੋਂ ਵੱਧ ਸੰਖਿਆ ਹੈ। ਪਿੱਛਲੇ ਸਾਲ ਮਹਾਮਾਰੀ ਸ਼ੁਰੂ ਹੋਣ ਦੇ ਬਾਅਦ ਤੋਂ ਟੋਕੀਓ ਵਿਚ ਕੋਵਿਡ-19 ਦੇ ਕੁੱਲ ਮਾਮਲੇ 2 ਲੱਖ ਤੋਂ ਜ਼ਿਆਦਾ ਹੋ ਗਏ ਹਨ। ਇਸ ਮਹਾਮਾਰੀ ਨਾਲ ਨਜਿੱਠਣ ਲਈ ਟੋਕੀਓ ਵਿਚ ਚੌਥੀ ਵਾਰ ਐਮਰਜੈਂਸੀ ਲਾਗੂ ਕੀਤੀ ਗਈ ਹੈ। ਇਹ ਅਗਲੇ ਮਹੀਨੇ ਓਲੰਪਿਕ ਦੌਰਾਨ ਜਾਰੀ ਰਹੇਗੀ ਅਤੇ ਪੈਰਾਲੰਪਿਕ ਖੇਡਾਂ ਦੇ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਖ਼ਤਮ ਹੋਵੇਗੀ।
ਓਲੰਪਿਕ ਖੇਡਾਂ ਬੀਤੇ ਸ਼ੁੱਕਰਵਾਰ ਨੂੰ ਸ਼ੁਰੂ ਹੋਈਆਂ ਹਨ ਅਤੇ ਮਾਹਰਾਂ ਨੇ ਚਿਤਾਵਨੀ ਦਿੱਤੀ ਹੈ ਕਿ ਜ਼ਿਆਦਾ ਤੇਜ਼ੀ ਨਾਲ ਫ਼ੈਲਣ ਵਾਲੇ ਵਾਇਰਸ ਦੇ ਡੈਲਟਾ ਵੈਰੀਐਂਟ ਨਾਲ ਮਾਮਲੇ ਹੋਰ ਵੱਧ ਸਕਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਕੋਵਿਡ-19 ਦੇ ਮਾਮਲੇ ਘੱਟ ਉਮਰ ਦੇ ਅਜਿਹੇ ਲੋਕਾਂ ਵਿਚ ਵੱਧ ਰਹੇ ਹਨ, ਜਿਨ੍ਹਾਂ ਦਾ ਟੀਕਾਕਰਨ ਨਹੀਂ ਹੋਇਆ ਹੈ। ਟੀਕੇ ਦੀ ਸਪਲਾਈ ਵਿਚ ਅਨਸ਼ਿਚਿਤਤਾ ਕਾਰਨ ਜਾਪਾਨ ਵਿਚ ਟੀਕਾਕਰਨ ਮੁਹਿੰਮ ਹੌਲੀ ਹੋ ਗਈ ਹੈ। ਗੰਭੀਰ ਮਾਮਲਿਆਂ ਵਿਚ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਹੈ, ਜਿਨ੍ਹਾਂ ਦੀ ਉਮਰ 50 ਸਾਲ ਦੇ ਆਸ-ਪਾਸ ਹੈ।
ਟੋਕੀਓ ਦੇ ਹਸਪਤਾਲਾਂ ਵਿਚ ਅਜਿਹੇ ਮਰੀਜ਼ਾਂ ਦੀ ਸੰਖਿਆ ਲੱਗਭਗ 3 ਹਜ਼ਾਰ ਹੈ ਅਤੇ ਹਸਪਤਾਲਾਂ ਦੇ ਬੈੱਡ ਤੇਜ਼ੀ ਨਾਲ ਭਰ ਰਹੇ ਹਨ। ਅਧਿਕਾਰੀ ਮੈਡੀਕਲ ਸੰਸਥਾਵਾਂ ਨੂੰ ਆਪਣੀ ਸਮਰਥਾ ਲੱਗਭਗ 6000 ਤੱਕ ਵਧਾਉਣ ਲਈ ਕਹਿ ਸਕਦੇ ਹਨ। ਸਰਕਾਰੀ ਦਾਅਵਿਆਂ ਮੁਤਾਬਕ ਜਾਪਾਨ ਦੀ 25.5 ਫ਼ੀਸਦੀ ਆਬਾਦੀ ਨੂੰ ਟੀਕੇ ਦੀਆਂ ਦੋਵੇਂ ਡੋਜ਼ ਲੱਗ ਚੁੱਕੀਆਂ ਹਨ। ਜਾਪਾਨ ਨੇ ਹਾਲਾਂਕਿ ਹੋਰ ਦੇਸ਼ਾਂ ਦੇ ਮੁਕਾਬਲੇ ਇਸ ਮਹਾਮਾਰੀ ਦਾ ਸਾਹਮਣਾ ਬਿਹਤਰ ਤਰੀਕੇ ਨਾਲ ਕੀਤਾ ਹੈ। ਇੱਥੇ ਸੋਮਵਾਰ ਤੱਕ ਕੋਰੋਨਾ 8,70,445 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿਚ ਮ੍ਰਿਤਕਾਂ ਦੀ ਸੰਖਿਆ 15,129 ਹੈ। ਸਰਕਾਰ ਨੂੰ ਓਲੰਪਿਕ ਆਯੋਜਨ ਨੂੰ ਲੈ ਕੇ ਹਾਲਾਂਕਿ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਹਾ ਹੈ, ਕਿਉਂਕਿ ਲੋਕਾਂ ਦਾ ਮੰਨਣਾ ਹੈ ਕਿ ਦੇਸ਼ ਦੀ ਸਿਹਤ ਨਾਲੋਂ ਓਲੰਪਿਕ ਨੂੰ ਤਰਜੀਹ ਦਿੱਤੀ ਜਾ ਰਹੀ ਹੈ।
'ਸੈਂਕੜਿਆਂ' 'ਚ ਆ ਰਹੇ ਹਨ ਸਿਡਨੀ 'ਚ ਕੋਰੋਨਾ ਕੇਸ
NEXT STORY