ਵਾਸ਼ਿੰਗਟਨ (ਬਿਊਰੋ): ਇਹ ਸੱਚ ਹੈ ਕਿ ਔਰਤ ਜੇਕਰ ਕੁਝ ਕਰਨ ਦਾ ਇਰਾਦਾ ਬਣਾ ਲਵੇ ਤਾਂ ਕੋਈ ਵੀ ਮੁਸ਼ਕਲ ਉਸ ਨੂੰ ਰੋਕ ਨਹੀਂ ਪਾਉਂਦੀ। ਅਖੀਰ ਵਿਚ ਉਹ ਆਪਣੇ ਟੀਚੇ ਨੂੰ ਹਾਸਲ ਕਰ ਹੀ ਲੈਂਦੀ ਹੈ। ਅਜਿਹੇ ਹੀ ਸਾਹਸੀ ਜਜ਼ਬੇ ਦੀ ਮਾਲਕ ਇਕ ਬੀਬੀ ਦੀ ਕਹਾਣੀ ਸਾਹਮਣੇ ਆਈ ਹੈ। ਅਮਰੀਕਾ ਵਿਚ ਪਹਿਲੀ ਵਾਰ ਕਿਸੇ ਬੀਬੀ ਨੇ ਸਪੈਸ਼ਲ ਵਾਰਫੇਅਰ ਕੌਮਬੈਟੇਟ-ਕ੍ਰਾਫਟ ਕਰੂਮੈਨ (SWCC) ਬਣਨ ਲਈ ਜਲ ਸੈਨਾ ਦਾ ਟਰੇਨਿੰਗ ਕੋਰਸ ਪੂਰਾ ਕੀਤਾ ਹੈ। ਇਸ ਕੋਰਸ ਦੀ ਟਰੇਨਿੰਗ 37 ਹਫ਼ਤਿਆਂ ਦੀ ਹੁੰਦੀ ਹੈ ਭਾਵੇਂਕਿ ਪੇਂਟਾਗਨ ਦੀ ਨੀਤੀ ਦੇ ਤਹਿਤ ਇਸ ਮਲਾਹ ਬੀਬੀ ਦਾ ਨਾਮ ਜਨਤਕ ਨਹੀਂ ਕੀਤਾ ਗਿਆ ਹੈ।
ਅਮਰੀਕੀ ਜਲ ਸੈਨਾ ਅਧਿਕਾਰੀਆਂ ਮੁਤਾਬਕ ਐੱਸ.ਡਬਲਊ.ਸੀ.ਸੀ. ਕੋਰਸ ਨੂੰ ਪੂਰਾ ਕਰਨ ਵਾਲਿਆਂ ਦੀ ਟੁੱਕੜੀ ਵਿਚ 17 ਗ੍ਰੈਜੁਏਟ ਸ਼ਾਮਲ ਸਨ। ਇਸ ਕੋਰਸ ਲਈ ਕੁੱਲ ਬਿਨੈਕਾਰਾਂ ਵਿਚੋਂ ਸਿਰਫ 35 ਫੀਸਦੀ ਹੀ ਇਸ ਨੂੰ ਪੂਰਾ ਕਰ ਪਾਉਂਦੇ ਹਨ। ਯੂ.ਐੱਸ. ਨੇਵਲ ਸਪੈਸ਼ਲ ਵਾਰਫੇਅਰ ਕਮਾਂਡ ਦੇ ਕਮਾਂਡਰਰੀਅਰ ਐਡਮਿਰਲ ਐੱਚਡਬਲਊ ਹਾਵਰਡ ਨੇ ਕਿਹਾ,''ਨੇਵਲ ਸਪੈਸ਼ਲ ਵਾਰਫੇਅਰ ਟਰੇਨਿੰਗ ਪਾਈਪਲਾਈਨ ਤੋਂ ਕੋਰਸ ਕਰਨ ਵਾਲੀ ਪਹਿਲੀ ਬੀਬੀ ਬਣਨਾ ਇਕ ਅਸਧਾਰਨ ਉਪਲਬਧੀ ਹੈ। ਸਾਨੂੰ ਆਪਣੀ ਟੀਮ ਦੇ ਸਾਥੀਆਂ 'ਤੇ ਮਾਣ ਹੈ।''
18 ਬੀਬੀਆਂ ਨੇ ਦਿੱਤੀ SWCC ਜਾਂ ਸੀਲ ਬਣਨ ਲਈ ਐਪਲੀਕੇਸ਼ਨ
ਹੁਣ ਤੱਕ ਕੁੱਲ 18 ਬੀਬੀਆਂ ਨੇ ਐੱਸ.ਡਬਲਊ.ਸੀ.ਸੀ. ਜਾਂ ਸੀਲ ਬਣਨ ਲਈ ਐਪਲੀਕੇਸਨ ਦਿੱਤੀ ਹੈ। ਉਹਨਂ ਵਿਚੋਂ 14 ਕੋਰਸ ਪੂਰਾ ਕਰਨ ਵਿਚ ਅਸਮਰੱਥ ਸਨ। ਤਿੰਨ ਦੀ ਟਰੇਨਿੰਗ ਹਾਲੇ ਚੱਲ ਰਹੀ ਹੈ। ਇਸ ਕੋਰਸ ਵਿਚ ਬਿਨੈਕਾਰਾਂ ਨੂੰ ਹਥਿਆਰਾਂ ਅਤੇ ਨੇਵੀਗੇਸ਼ਨ ਵਿਚ ਮਾਹਰ ਬਣਾਇਆ ਜਾਂਦਾ ਹੈ। ਨਾਲ ਹੀ ਉਹਨਾਂ ਨੂੰ ਇਹ ਵੀ ਸਿਖਾਇਆ ਜਾਂਦਾ ਹੈ ਕਿ ਕਾਰਗੋ ਜਹਾਜ਼ਾਂ ਤੋਂ ਉਹ ਸਮੁੰਦਰ ਵਿਚ ਆਪਣੀ ਸਪੀਡਬੋਟ ਕਿਵੇਂ ਸੁੱਟਣ। ਪੈਰਾਸ਼ੂਟ ਤੋਂ ਛਾਲ ਮਾਰਨ ਦੀ ਟਰੇਨਿੰਗ ਵੀ ਇਸ ਵਿਚ ਸ਼ਾਮਲ ਹੈ। ਇਸ ਕੋਰਸ ਨੂੰ ਪੂਰਾ ਕਰਨ ਦੇ ਬਾਅਦ ਨੇਵੀ ਸੀਲਸ ਦੇ ਟਰੇਨਿੰਗ ਪ੍ਰੋਗਰਾਮ ਲਈ ਵੀ ਇਕ ਰਸਤਾ ਖੁੱਲ੍ਹਿਆ ਹੈ। ਜ਼ਿਕਰਯੋਗ ਹੈ ਕਿ 2016 ਵਿਚ ਅਮਰੀਕਾ ਵਿਚ ਬੀਬੀਆਂ ਨੂੰ ਲੜਾਕੂ ਭੂਮਿਕਾਵਾਂ ਵਿਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਅਮਰੀਕਾ 'ਚ ਪੰਜਾਬੀ ਨੌਜਵਾਨਾਂ ਵਿਚਕਾਰ ਹੋਈ ਹਿੰਸਕ ਝੜਪ, ਦੋ ਪੰਜਾਬੀ ਨੌਜਵਾਨ ਗ੍ਰਿਫ਼ਤਾਰ
ਐੱਸ.ਡਬਲਊ.ਸੀ.ਸੀ. ਕੋਰਸ ਦੀ ਸਮਾਪਤੀ ਵੀ 72 ਘੰਟੇ ਦੀ ਹੁੰਦੀ ਹੈ। ਇਸ ਨੂੰ ਟੂਰ ਕਿਹਾ ਜਾਂਦਾ ਹੈ। ਇਸ ਵਿਚ ਸਰੀਰਕ, ਮਾਨਸਿਕ ਦੋਹਾਂ ਤਰ੍ਹਾਂ ਦਾ ਪਰੀਖਣ ਹੁੰਦਾ ਹੈ। ਇਸ ਦੌਰਾਨ ਚੁਣੌਤੀਪੂਰਨ ਮਾਹੌਲ ਵਿਚ 23 ਘੰਟੇ ਦੀ ਦੌੜ ਅਤੇ 5 ਮੀਲ (8 ਕਿਲੋਮੀਟਰ) ਦੀ ਤੈਰਾਕੀ ਸ਼ਾਮਲ ਹੈ।
ਵਿਵਾਦਿਤ ਟਿੱਪਣੀ ਮਗਰੋਂ ਕੇਟੀ ਹਾਪਕਿਨਜ਼ ਨੂੰ ਆਸਟ੍ਰੇਲੀਆ ਤੋਂ ਭੇਜਿਆ ਜਾਵੇਗਾ ਵਾਪਸ
NEXT STORY