ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਨਵੇਂ ਮਾਮਲਿਆਂ ਅਤੇ ਮੌਤਾਂ ਦੀ ਗਿਣਤੀ 'ਚ ਲਗਾਤਾਰ ਤੀਸਰੇ ਹਫ਼ਤੇ ਕਮੀ ਆਈ ਹੈ। ਡਬਲਯੂ.ਐੱਚ.ਓ. ਨੇ ਮੰਗਲਵਾਰ ਦੇਰ ਰਾਤ ਮਹਾਮਾਰੀ 'ਤੇ ਜਾਰੀ ਆਪਣੀ ਤਾਜ਼ਾ ਹਫ਼ਤਾਵਾਰੀ ਰਿਪੋਰਟ 'ਚ ਕਿਹਾ ਕਿ ਸਾਹਮਣੇ ਆਏ 70 ਲੱਖ ਤੋਂ ਜ਼ਿਆਦਾ ਨਵੇਂ ਮਾਮਲਿਆਂ 'ਚੋਂ ਇਕ ਹਫ਼ਤੇ ਪਹਿਲਾਂ ਦੀ ਤੁਲਨਾ 'ਚ 24 ਫੀਸਦੀ ਦੀ ਕਮੀ ਆਈ ਹੈ। ਹਫ਼ਤਾਵਾਰੀ ਆਧਾਰ 'ਤੇ ਦੁਨੀਆ ਭਰ 'ਚ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੀ 18 ਫੀਸਦੀ ਘੱਟ ਹੋਈ ਹੈ।
ਇਹ ਵੀ ਪੜ੍ਹੋ : ਕੈਨੇਡਾ 'ਚ ਭਾਰਤੀ ਵਿਦਿਆਰਥੀ ਦੇ ਕਤਲ ਦਾ ਸ਼ੱਕੀ ਗ੍ਰਿਫ਼ਤਾਰ : ਪੁਲਸ
ਇਸ ਦੌਰਾਨ ਇਨਫੈਕਸ਼ਨ ਨਾਲ ਮੌਤ ਦੇ ਕਰੀਬ 22,000 ਮਾਮਲੇ ਆਏ। ਸੰਯੁਕਤ ਰਾਸ਼ਟਰ ਦੀ ਸਿਹਤ ਏਜੰਸੀ ਨੇ ਕਿਹਾ ਕਿ ਮਾਮਲਿਆਂ 'ਚ ਕਮੀ ਆਉਣ ਕਾਰਨ 'ਸਾਵਧਾਨੀ ਵੀ ਬਣਾ ਕੇ ਰੱਖਣੀ ਚਾਹੀਦੀ ਹੈ' ਕਿਉਂਕਿ ਕਈ ਦੇਸ਼ਾਂ 'ਚ ਜਿਥੇ ਵਾਇਰਸ ਦਾ ਕਹਿਰ ਘਟ ਰਿਹਾ ਹੈ, ਉਨ੍ਹਾਂ ਨੇ ਆਪਣੀ ਜਾਂਚ ਰਣਨੀਤੀਆਂ ਨੂੰ ਬਦਲ ਦਿੱਤਾ ਹੈ, ਜਿਸ ਦਾ ਅਰਥ ਹੈ ਕਿ ਬਹੁਤ ਘੱਟ ਮਾਮਲਿਆਂ ਦੀ ਪਛਾਣ ਹੋ ਪਾ ਰਹੀ ਹੈ। ਪੱਛਮੀ ਪ੍ਰਸ਼ਾਂਤ ਸਮੇਤ ਦੁਨੀਆ ਦੇ ਹਰ ਖੇਤਰ 'ਚ ਨਵੇਂ ਮਾਮਲੇ ਅਤੇ ਮੌਤਾਂ ਦੀ ਗਿਣਤੀ ਘੱਟ ਰਹੀ ਹੈ, ਉਥੇ ਇਨਫੈਕਸ਼ਨ ਦੇ ਵਧਣ ਨਾਲ ਚੀਨ ਦੇ ਕੁਝ ਖੇਤਰਾਂ 'ਚ ਸਖ਼ਤ ਲਾਕਡਾਊਨ ਲਾਗੂ ਹੈ।
ਇਹ ਵੀ ਪੜ੍ਹੋ : ਪਾਕਿ ਦੇ ਨਵੇਂ PM ਸ਼ਾਹਬਾਜ਼ ਸ਼ਰੀਫ਼ ਕਰ ਸਕਦੇ ਹਨ ਸਾਊਦੀ ਅਰਬ ਤੇ ਚੀਨ ਦਾ ਦੌਰਾ
ਡਬਲਯੂ.ਐੱਚ.ਓ. ਨੇ ਕਿਹਾ ਕਿ ਉਹ ਓਮੀਕ੍ਰੋਨ ਵੇਰੀਐਂਟ ਨਾਲ ਬਣੇ ਕਈ 'ਮਿਊਟੈਂਟ' ਦੀ ਨਿਗਰਾਨੀ ਕਰ ਰਿਹਾ ਹੈ। ਡਬਲਯੂ.ਐੱਚ.ਓ. ਨੇ ਇਕ ਵੱਖ ਬਿਆਨ 'ਚ ਕਿਹਾ ਕਿ ਬੋਤਸਵਾਨਾ ਅਤੇ ਦੱਖਣੀ ਅਫਰੀਕਾ ਦੇ ਵਿਗਿਆਨੀਆਂ ਨੇ ਓਮੀਕ੍ਰੋਨ ਦੇ ਬੀ.ਏ.4 ਅਤੇ ਬੀ.ਏ.5 ਉਪ ਵੇਰੀਐਂਟ ਦਾ ਪਤਾ ਲਾਇਆ ਹੈ ਪਰ ਅਜੇ ਤੱਕ ਇਹ ਯਕੀਨੀ ਨਹੀਂ ਹੈ ਕਿ ਕੀ ਉਹ ਜ਼ਿਆਦਾ ਇਨਫੈਕਸ਼ਨ ਜਾਂ ਖਤਰਨਾਕ ਹੋ ਸਕਦੇ ਹਨ। ਹੁਣ ਤੱਕ, ਬੋਤਸਵਾਨਾ 'ਚ ਚਾਰ ਲੋਕਾਂ ਅਤੇ ਦੱਖਣੀ ਅਫਰੀਕਾ 'ਚ 23 ਲੋਕਾਂ 'ਚ ਓਮੀਕ੍ਰੋਨ ਦੇ ਨਵੇਂ ਉਪ ਵੇਰੀਐਂਟ ਦੇ ਇਨਫੈਕਸ਼ਨ ਦੇ ਪਤਾ ਚਲਿਆ ਹੈ।
ਇਹ ਵੀ ਪੜ੍ਹੋ : ਬਾਈਡੇਨ ਨੂੰ ਨਿਊਯਾਰਕ ਸਬਵੇ ਗੋਲੀਬਾਰੀ ਦੀ ਘਟਨਾ ਦੀ ਜਾਣਕਾਰੀ ਦਿੱਤੀ ਗਈ ਸੀ : ਵ੍ਹਾਈਟ ਹਾਊਸ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
'ਪਾਰਟੀਗੇਟ' ਲਈ ਰਿਸ਼ੀ ਸੁਨਕ ਨੇ ਮੰਗੀ ਮੁਆਫ਼ੀ, ਅਦਾ ਕੀਤਾ ਜੁਰਮਾਨਾ
NEXT STORY