ਓਂਟਾਰੀਓ- ਕੈਨੇਡਾ ਦੇ ਸੂਬੇ ਓਂਟਾਰੀਓ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਵੱਧਦੇ ਜਾ ਰਹੇ ਹਨ ਤੇ ਇਸ ਦੇ ਮੱਦੇਨਜ਼ਰ ਸੂਬੇ ਦੇ ਮੁੱਖ ਮੰਤਰੀ ਹਸਪਤਾਲਾਂ ਵਿਚ ਨਵੇਂ ਬੈੱਡ ਲਗਵਾਉਣ ਲਈ ਤਿਆਰੀ ਕਰ ਰਹੇ ਹਨ।
ਮੁੱਖ ਮੰਤਰੀ ਡਗ ਫੋਰਡ 116.5 ਮਿਲੀਅਨ ਡਾਲਰ ਦਾ ਖਰਚ ਕਰਕੇ ਹਸਪਤਾਲਾਂ ਨੂੰ ਨਵੇਂ ਬੈੱਡ ਮੁਹੱਈਆ ਕਰਵਾਉਣਗੇ। ਮੰਗਲਵਾਰ ਸਵੇਰੇ ਬਰੈਂਪਟਨ ਹਸਪਤਾਲ ਵਿਚ ਡਗ ਫੋਰਡ ਨੇ ਇਸ ਦੀ ਘੋਸ਼ਣਾ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਕੋਸ਼ਿਸ਼ ਹੈ ਕਿ ਉਹ ਜਲਦੀ ਤੋਂ ਜਲਦੀ 32 ਹਸਪਤਾਲਾਂ ਅਤੇ ਹੈਲਥ ਕੇਅਰਜ਼ ਵਿਚ 766 ਨਵੇਂ ਬੈੱਡ ਲਗਵਾਉਣਗੇ। ਇਸ ਤੋਂ ਪਹਿਲਾਂ ਵੀ ਸੂਬੇ ਨੇ ਗੰਭੀਰ ਮਰੀਜ਼ਾਂ ਦੇ ਇਲਾਜ ਲਈ 139 ਨਵੇਂ ਬੈੱਡ ਭੇਜੇ ਸਨ ਅਤੇ 1,349 ਹੋਰ ਬੈੱਡਾਂ ਦਾ ਪ੍ਰਬੰਧ ਕੀਤਾ ਗਿਆ ਸੀ।
ਟੋਰਾਂਟੋ ਪਬਲਿਕ ਹੈਲਥ ਨੇ ਕਿਹਾ ਕਿ ਇਸ ਸਮੇਂ ਸ਼ਹਿਰ ਦੇ ਹਸਪਤਾਲਾਂ ਵਿਚ ਸਿਰਫ 63 ਫੀਸਦੀ ਆਈ. ਸੀ. ਯੂ. ਬੈੱਡ ਭਰੇ ਹੋਏ ਹਨ। ਕੋਰੋਨਾ ਵਾਇਰਸ ਦੀ ਦੂਜੀ ਲਹਿਰ ਕਾਰਨ ਖ਼ਤਰਾ ਵੱਧ ਗਿਆ ਤੇ ਡਰ ਹੈ ਕਿ ਸ਼ਾਇਦ ਗੰਭੀਰ ਮਰੀਜ਼ਾਂ ਦੀ ਗਿਣਤੀ ਵੀ ਵੱਧ ਸਕਦੀ ਹੈ।
ਇਸ ਸਮੇਂ ਕੋਰੋਨਾ ਦੇ 348 ਮਰੀਜ਼ ਹਸਪਤਾਲਾਂ ਵਿਚ ਇਲਾਜ ਕਰਵਾ ਰਹੇ ਹਨ। ਸਰਦੀਆਂ ਵਧਣ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਹੋਰ ਫੈਲਣ ਦਾ ਖ਼ਤਰਾ ਵੱਧਦਾ ਜਾ ਰਿਹਾ ਹੈ। ਇਸ ਲਈ ਸੂਬਾ ਪਹਿਲਾਂ ਹੀ ਇਸ ਲਈ ਤਿਆਰੀਆਂ ਕਰ ਰਿਹਾ ਹੈ।
ਮਨਮੀਤ ਤੂੰ ਕਿਤੇ ਨੀ ਗਿਆ, ਐਥੇ ਸਾਡੇ ਕੋਲ ਹੀ ਆ, ਸਾਡੇ ਦਿਲ 'ਚ
NEXT STORY