ਓਟਾਵਾ— ਕੈਨੇਡੀਅਨ ਸੰਸਦ ਦੀ 150ਵੀਂ ਵਰ੍ਹੇਗੰਢ ਮਨਉਣ ਲਈ ਸੋਮਵਾਰ ਨੂੰ ਦੇਸ਼ ਦੇ ਮੌਜੂਦਾ ਤੇ ਸਾਬਕਾ ਸਿਆਸਤਦਾਨ ਇਕੱਠੇ ਹੋਏ। ਹਾਊਸ ਆਫ ਕਾਮਨਜ਼ ਦੇ ਸਪੀਕਰ ਜੈਫ ਰੀਗਨ ਨੇ ਸੰਸਦ ਮੈਂਬਰਾਂ ਨੂੰ 6 ਨਵੰਬਰ 1867 ਵਾਲੇ ਦਿਨ ਦੀ ਕਲਪਨਾ ਕਰਨ ਲਈ ਆਖਿਆ ਜਦੋਂ ਓਟਾਵਾ ਵਿਖੇ ਦੇਸ਼ ਦੇ ਪਹਿਲੇ ਕਾਨੂੰਨ ਘਾੜੇ ਇਕੱਠੇ ਹੋਏ ਸਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸਾਬਕਾ ਤੇ ਮੌਜੂਦਾ ਸੰਸਦ ਮੈਂਬਰਾਂ ਨੂੰ ਕਈ ਚੰਗੀਆਂ ਤੇ ਮਾੜੀਆਂ ਘਟਨਾਵਾਂ ਦਾ ਜ਼ਿਕਰ ਕੀਤਾ, ਜਿਨ੍ਹਾਂ 'ਚੋਂ ਲੰਘਦੇ ਹੋਏ ਕੈਨੇਡਾ ਨੇ ਅਜਿਹਾ ਰੂਪ ਲਿਆ। ਸਾਬਕਾ ਸਰਕਰਾਂ ਵੱਲੋਂ ਮਨੁੱਖੀ ਅਧਿਕਾਰਾਂ ਲਈ ਕੰਮ ਕਰਨ, ਸਿਹਤ ਸੰਙਾਲ ਪ੍ਰਣਾਲੀ ਪੇਸ਼ ਕੀਤੇ ਜਾਣ ਤੇ ਮੌਤ ਦੀ ਸਜ਼ਾ ਖਤਮ ਕਰਨ ਬਾਰੇ ਚੁੱਕੇ ਗਏ ਕਦਮਾਂ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ, ''ਸੰਸਦ ਦੀਆਂ ਦੀਵਾਰਾਂ 'ਚ ਕੈਨੇਡਾ ਨੇ ਅਣਗਿਣਤ ਵਾਰ ਜਨਮ ਲਿਆ।'' ਪ੍ਰਧਾਨ ਮੰਤਰੀ ਨੇ ਮੰਨਿਆ ਕਿ ਕੈਨੇਡਾ ਦੇ ਇਤਿਹਾਸ 'ਚ ਕਈ ਸ਼ਰਮਨਾਕ ਤੇ ਸਿਆਹ ਘਟਨਾਵਾਂ ਵੀ ਦਰਜ ਹਨ ਜਿਨ੍ਹਾਂ ਨੂੰ ਯਾਦ ਕਰਕੇ ਮੰਨ ਖਰਾਬ ਹੋ ਜਾਂਦਾ ਹੈ।
ਕੰਜ਼ਰਵੇਟਿਵ ਪਾਰਟੀ ਦੇ ਆਗੂ ਐਂਡਰਿਊ ਸ਼ੀਅਰ ਨੇ ਕੈਨੇਡਾ ਦੀ ਸੰਸਦ ਨੂੰ ਇੱਟਾਂ ਨਾਲ ਬਣੀ ਇਕ ਇਮਾਰਤ ਤੋਂ ਕਿਤੇ ਉੱਚੀ-ਸੁੱਚੀ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੂਸ਼ੀ ਹੈ ਕਿ ਪਿਛਲੇ 150 ਸਾਲ ਦੌਰਾਨ ਚੰਗੀਆਂ ਘਟਨਾਵਾਂ ਦੀ ਗਿਣਤੀ ਕਿਤੇ ਜ਼ਿਆਦਾ ਰਹੀ। ਸਾਬਕਾ ਪ੍ਰਧਾਨ ਮੰਤਰੀਆਂ ਜੌਹਨ ਟਰਨਰ, ਜੋਅ ਕਲਾਰਕ, ਬਰਾਇਨ ਮੁਲਰੋਨੀ ਤੇ ਪੌਲ ਮਾਰਟਿਨ ਉਨ੍ਹਾਂ ਪ੍ਰਮੁੱਖ ਸ਼ਖਸੀਅਤਾਂ 'ਚ ਸ਼ਾਮਲ ਹਨ, ਜੋ ਵਿਜ਼ੀਟਰ ਗੈਲਰੀ 'ਚ ਬੈਠ ਕੇ ਇਸ ਸਮਾਗਮ ਦੇ ਗਵਾਹ ਬਣੇ। ਗ੍ਰੀਨ ਪਾਰਟੀ ਦੀ ਆਗੂ ਐਲਿਜ਼ਾਬੈਥ ਮੇਅ ਨੇ ਕਿਹਾ, ''ਸੰਸਦ ਦਾ ਇਹ ਕਮਰਾ ਸਿਰਫ ਪਾਰਲੀਮੈਂਟ ਮੈਂਬਰਾਂ ਕਰ ਕੇ ਨਹੀਂ ਸਗੋਂ ਇਹ ਲੋਕਤੰਤਰ ਤੇ ਕੈਨੇਡਾ ਦੀ ਕਹਾਣੀ ਬਿਆਨ ਕਰਨ ਵਾਲਾ ਅਹਿਮ ਸਥਾਨ ਹੈ।
ਮਸੂਦ ਅਜ਼ਹਰ 'ਤੇ ਚੀਨ ਦੇ ਰੁਖ਼ ਨਾਲ ਭਾਰਤ-ਚੀਨ ਸਬੰਧਾਂ ਨੂੰ ਹੋ ਰਿਹੈ ਗੰਭੀਰ ਨੁਕਸਾਨ : ਮਾਹਿਰ
NEXT STORY