ਕੇਪ ਕੈਨਾਵੇਰਲ (ਏਜੰਸੀ)- ਬੋਇੰਗ ਦੇ 'ਕੈਪਸੂਲ' ਵਿਚ ਖਰਾਬੀ ਆਉਣ ਅਤੇ ਹਰੀਕੇਨ 'ਮਿਲਟਨ' ਕਾਰਨ ਪੁਲਾੜ ਸਟੇਸ਼ਨ 'ਤੇ ਕਰੀਬ ਅੱਠ ਮਹੀਨੇ ਬਿਤਾਉਣ ਤੋਂ ਬਾਅਦ ਚਾਰ ਪੁਲਾੜ ਯਾਤਰੀ ਸ਼ੁੱਕਰਵਾਰ ਨੂੰ ਧਰਤੀ 'ਤੇ ਪਰਤ ਆਏ। ਅੰਤਰਰਾਸ਼ਟਰੀ ਸਪੇਸ ਸਟੇਸ਼ਨ ਤੋਂ ਹਫਤੇ ਦੇ ਮੱਧ ਵਿਚ ਰਵਾਨਾ ਹੋਣ ਦੇ ਬਾਅਦ 'ਸਪੇਸ ਕੈਪਸੂਲ' ਵਿਚ ਪਰਤੇ ਇਹ ਪੁਲਾੜ ਯਾਤਰੀ ਪੈਰਾਸ਼ੂਟ ਦੀ ਮਦਦ ਨਾਲ ਫਲੋਰੀਡਾ ਦੇ ਤੱਟ ਨੇੜੇ ਮੈਕਸੀਕੋ ਦੀ ਖਾੜੀ ਵਿਚ ਉਤਰੇ। ਇਹ ਤਿੰਨ ਅਮਰੀਕੀ ਅਤੇ ਇਕ ਰੂਸੀ ਪੁਲਾੜ ਯਾਤਰੀ ਦੋ ਮਹੀਨੇ ਪਹਿਲਾਂ ਹੀ ਧਰਤੀ 'ਤੇ ਪਰਤਣ ਵਾਲੇ ਸਨ। ਪਰ ਬੋਇੰਗ ਦੇ ਨਵੇਂ 'ਸਟਾਰਲਾਈਨਰ ਸਪੇਸ ਕੈਪਸੂਲ' 'ਚ ਦਿੱਕਤਾਂ ਕਾਰਨ ਉਨ੍ਹਾਂ ਦੀ ਵਾਪਸੀ 'ਚ ਦੇਰੀ ਹੋਈ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੀ ਨਵੀਂ ਵੀਜ਼ਾ ਨੀਤੀ ਕੈਨੇਡਾ ਨੂੰ ਪਵੇਗੀ ਭਾਰੀ, ਹੋਵੇਗਾ ਅਰਬਾਂ ਡਾਲਰ ਦਾ ਨੁਕਸਾਨ
'ਸਟਾਰਲਾਈਨਰ ਸਪੇਸ ਕੈਪਸੂਲ' ਸੁਰੱਖਿਆ ਚਿੰਤਾਵਾਂ ਕਾਰਨ ਖਾਲੀ ਵਾਪਸ ਪਰਤਿਆ। ਇਸ ਤੋਂ ਬਾਅਦ ਖਰਾਬ ਸਮੁੰਦਰੀ ਹਾਲਾਤ ਅਤੇ ਤੂਫਾਨ ਮਿਲਟਨ ਦੌਰਾਨ ਤੇਜ਼ ਹਵਾਵਾਂ ਕਾਰਨ ਉਨ੍ਹਾਂ ਦੀ ਵਾਪਸੀ ਦੋ ਹਫ਼ਤਿਆਂ ਦੀ ਦੇਰੀ ਨਾਲ ਹੋਈ। ਸਪੇਸ ਐਕਸ ਨੇ ਮਾਰਚ ਵਿਚ ਨਾਸਾ ਦੇ ਮੈਥਿਊ ਡੋਮਿਨਿਕ, ਮਾਈਕਲ ਬੈਰੇਟ ਅਤੇ ਜੀਨੇਟ ਐਪਸ ਅਤੇ ਰੂਸ ਦੇ ਅਲੈਗਜ਼ੈਂਡਰ ਗ੍ਰੇਬੇਂਕਿਨ ਨੂੰ ਪੁਲਾੜ ਭੇਜਿਆ ਸੀ। ਬੈਰੇਟ ਨੇ ਦੇਸ਼ ਵਿੱਚ ਸਹਾਇਤਾ ਕਰਨ ਵਾਲੀ ਟੀਮ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਟੀਮ ਨੇ ਸਾਡੇ ਨਾਲ ਸਭ ਕੁਝ ਦੁਬਾਰਾ ਯੋਜਨਾ ਬਣਾਈ, ਰੀਟੂਲ ਉਪਕਰਨ ਲਗਾਏ ਅਤੇ ਸਭ ਕੁਝ ਦੁਬਾਰਾ ਕਰਨ ਲਈ ਕੰਮ ਕੀਤਾ ... ਅਤੇ ਇਨ੍ਹਾਂ ਚੁਣੌਤੀਆਂ ਨਾਲ ਨਜਿੱਠਣ ਵਿਚ ਸਾਡੀ ਮਦਦ ਕੀਤੀ।''
ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ ਤੋਂ ਪਰਤੇ ਸੰਜੇ ਵਰਮਾ ਵੱਲੋਂ ਭਾਰਤੀ ਵਿਦਿਆਰਥੀਆਂ ਨੂੰ ਜਾਗਰੂਕ ਰਹਿਣ ਦੀ ਅਪੀਲ, ਦੱਸੀ ਸੱਚਾਈ
ਉਨ੍ਹਾਂ ਦੀ ਜਗ੍ਹਾ 'ਤੇ ਗਏ ਸਟਾਰਲਾਈਨ ਦੇ ਦੋ ਪੁਲਾੜ ਯਾਤਰੀਆਂ, ਭਾਰਤੀ ਮੂਲ ਦੀ ਸੁਨੀਤਾ ਵਿਲੀਅਮਜ਼ ਅਤੇ 'ਟੈਸਟ ਪਾਇਲਟ' ਬੁਚ ਵਿਲਮੋਰ ਦਾ ਮਿਸ਼ਨ 8 ਦਿਨਾਂ ਤੋਂ ਵੱਧ ਕੇ 8 ਮਹੀਨੇ ਦਾ ਹੋ ਗਿਆ ਹੈ। ਸਪੇਸਐਕਸ ਨੇ ਚਾਰ ਹਫ਼ਤੇ ਪਹਿਲਾਂ ਦੋ ਹੋਰ ਪੁਲਾੜ ਯਾਤਰੀ ਭੇਜੇ ਸਨ। ਇਹ ਸਾਰੇ ਫਰਵਰੀ ਤੱਕ ਉੱਥੇ ਹੀ ਰਹਿਣਗੇ। ਸਪੇਸ ਸਟੇਸ਼ਨ ਵਿਚ ਕਈ ਮਹੀਨਿਆਂ ਦੀ ਸਮਰੱਥਾ ਤੋਂ ਵੱਧ ਕਰੂ ਮੈਂਬਰ ਦੇ ਰਹਿਣ ਤੋਂ ਬਾਅਦ ਹੁਣ ਉਨ੍ਹਾਂ ਦੀ ਆਮ ਸਮਰੱਥਾ ਮੁਤਾਬਕ ਚਾਲਕ ਦਲ ਦੇ ਸੱਤ ਮੈਂਬਰ ਹਨ, ਜਿਨ੍ਹਾਂ ਵਿੱਚ ਚਾਰ ਅਮਰੀਕੀ ਅਤੇ ਤਿੰਨ ਰੂਸੀ ਪੁਲਾੜ ਯਾਤਰੀ ਸ਼ਾਮਲ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਨੋਬਲ ਸ਼ਾਂਤੀ ਪੁਰਸਕਾਰ ਜੇਤੂ ਮੁਹੰਮਦੀ ਨੂੰ ਛੇ ਮਹੀਨੇ ਹੋਰ ਕੈਦ ਦੀ ਸਜ਼ਾ
NEXT STORY