ਹਨੋਈ— ਹਨੋਈ ਦੀ ਇਕ ਅਦਾਲਤ ਨੇ ਹੈਰੋਇਨ ਲਿਜਾਣ ਦੇ ਦੋਸ਼ ਵਿਚ ਚਾਰ ਲੋਕਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ । ਸਰਕਾਰੀ ਸਮਾਚਾਰ ਪੱਤਰ ਵਿਚ ਕਿਹਾ ਗਿਆ ਹੈ ਕਿ ਗਿਰੋਹ ਦੇ ਸਰਗਨੇ ਤਰਾਨ ਥਾਨ ਦੋਂਗ (26) ਅਤੇ ਗਿਰੋਹ ਦੇ ਤਿੰਨ ਹੋਰ ਮੈਬਰਾਂ ਨੂੰ ਸਾਲ 2015 ਦੇ 20 ਕਿੱਲੋਗ੍ਰਾਮ ਹੈਰੋਇਨ ਲਿਜਾਣ ਦੇ ਮਾਮਲੇ ਵਿਚ ਸੋਮਵਾਰ ਨੂੰ ਇਕ ਦਿਨੀਂ ਸੁਣਵਾਈ ਤੋਂ ਬਾਅਦ ਦੋਸ਼ੀ ਕਰਾਰ ਦਿੱਤਾ ਗਿਆ । ਇਸ ਗਿਰੋਹ ਦਾ ਪਰਦਾਫਾਸ਼ ਪਿਛਲੇ ਸਾਲ ਅਪ੍ਰੈਲ ਵਿਚ ਹੋਇਆ ਸੀ । ਵਿਅਤਨਾਮ ਵਿਚ ਨਸ਼ੀਲੇ ਪਦਾਰਥ ਸਬੰਧੀ ਕੁਝ ਕਾਨੂੰਨ ਸੰਸਾਰ ਵਿਚ ਸੱਭ ਤੋਂ ਜ਼ਿਆਦਾ ਸਖਤ ਹਨ । ਇਨ੍ਹਾਂ ਅਨੁਸਾਰ ਸਿਰਫ 100 ਗ੍ਰਾਮ ਹੈਰੋਇਨ ਜਾਂ 20 ਕਿੱਲੋਗ੍ਰਾਮ ਅਫੀਮ ਰੱਖਣ, ਲਿਜਾਣ ਜਾਂ ਉਸ ਦੀ ਤਸਕਰੀ ਕਰਨ ਉੱਤੇ ਮੌਤ ਦੀ ਸਜ਼ਾ ਦਾ ਪ੍ਰਬੰਧ ਹੈ । ਦੇਸ਼ ਵਿਚ ਅਜੇ ਤੱਕ ਜਾਨਲੇਵਾ ਇੰਜੈਕਸ਼ਨ ਲਗਾ ਕੇ ਦਿੱਤੀ ਗਈ ਮੌਤ ਦੀ ਸਜ਼ਾ ਦੇ ਅੰਕੜਿਆਂ ਦੀ ਜਾਣਕਾਰੀ ਮੌਜੂਦ ਨਹੀਂ ਹੈ ਪਰ ਮੌਤ ਦੀ ਸਜ਼ਾ ਜ਼ਿਆਦਾਤਰ ਨਸ਼ੀਲੇ ਪਦਾਰਥਾਂ ਦੇ ਮਾਮਲਿਆਂ ਵਿਚ ਹੀ ਦਿੱਤੀ ਗਈ ਹੈ ।
ਭੂਚਾਲ ਮਗਰੋਂ ਮਲਬੇ ਹੇਠੋਂ ਕੱਢਿਆ ਬੱਚਾ ਪਰ ਸਕੇ ਭਰਾ ਕਰ ਰਹੇ ਨੇ ਜ਼ਿੰਦਗੀ ਲਈ ਮੁਸ਼ੱਕਤ, ਦੇਖਣ ਲਈ ਤਰਸੀ ਮਾਂ
NEXT STORY