ਓਟਾਵਾ- ਕੈਂਬਰਿਜ ਵਿਚ 4 ਨੌਜਵਾਨਾਂ ਨੇ ਇਕ ਬੈਂਕ ਲੁੱਟੀ ਤੇ ਇਨ੍ਹਾਂ ਨੂੰ ਫੜਨ ਗਿਆ ਇਕ ਪੁਲਸ ਅਧਿਕਾਰੀ ਜ਼ਖ਼ਮੀ ਹੋ ਗਿਆ। ਓਟਾਂਰੀਓ ਸੂਬੇ ਦਾ ਪੁਲਸ ਅਧਿਕਾਰੀ ਅਜੇ ਹਸਪਤਾਲ ਵਿਚ ਹੈ ਪਰ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਹੈ।
ਦੱਸਿਆ ਜਾ ਰਿਹਾ ਹੈ ਕਿ ਬੁੱਧਵਾਰ ਦੁਪਹਿਰ 3 ਵਜੇ ਵਾਟਰਲੂ ਪੁਲਸ ਨੂੰ ਸਕੋਸ਼ੀਓ ਬੈਂਕ ਦੀ ਲੁੱਟ ਬਾਰੇ ਜਾਣਕਾਰੀ ਮਿਲੀ ਸੀ। ਲੁਟੇਰਿਆਂ ਨੇ ਵੱਡੀ ਮਾਤਰਾ ਵਿਚ ਪੈਸੇ ਲੁੱਟੇ ਤੇ ਇਕ ਗੱਡੀ ਵਿਚ ਸਵਾਰ ਹੋ ਕੇ ਭੱਜ ਗਏ।
ਵਾਟਰਲੂ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਕਿ ਹਾਈਵੇਅ 401 'ਤੇ ਇਹ ਵਾਹਨ ਜਾ ਰਿਹਾ ਹੈ। ਪੁਲਸ ਨੇ ਪਿੱਛਾ ਕੀਤਾ । ਪੁਲਸ ਨੂੰ ਸੈਂਟ ਜੋਸਫ ਸੈਕੰਡਰੀ ਸਕੂਲ ਨੇੜੇ ਇਹ ਗੱਡੀ ਦਰੱਖ਼ਤ ਨਾਲ ਟਕਰਾਈ ਹੋਈ ਮਿਲੀ। ਓਂਟਾਰੀਓ ਪੁਲਸ ਤੇ ਪੀਲ ਪੁਲਸ ਨੇ ਮਿਲ ਕੇ ਸ਼ੱਕੀਆਂ ਨੂੰ ਮਿਸੀਸਾਗਾ ਵਿਚੋਂ ਲੱਭਿਆ। ਪੀਲ ਪੁਲਸ ਨੇ ਦੱਸਿਆ ਕਿ ਉਨ੍ਹਾਂ ਨੇ ਚਾਰਾਂ ਸ਼ੱਕੀਆਂ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਸਾਰੇ ਨੌਜਵਾਨ ਮੁੰਡੇ ਹਨ। ਇਨ੍ਹਾਂ ਤੋਂ ਇਲਾਵਾ ਹੋਰ ਕੋਈ ਸ਼ੱਕੀ ਨਹੀਂ ਦੱਸਿਆ ਜਾ ਰਿਹਾ।
ਮੌਰੀਸਨ ਵੱਲੋਂ ਨਵੀਂ ਤਕਨਾਲੋਜੀ ਨੂੰ ਉਤਸ਼ਾਹਤ ਕਰਨ ਦੇ ਤਹਿਤ ਵਾਧੂ 35,000 ਨੌਕਰੀਆਂ ਦੀ ਘੋਸ਼ਣਾ
NEXT STORY