ਕਾਠਮੰਡੂ (ਆਈ.ਏ.ਐੱਨ.ਐੱਸ.): ਨੇਪਾਲ-ਭਾਰਤ ਸਰਹੱਦ ਨੇੜੇ ਰੌਤਾਹਾਟ ਜ਼ਿਲ੍ਹੇ ਵਿੱਚ ਇੱਕ ਸੜਕ ਹਾਦਸੇ ਵਿੱਚ ਚਾਰ ਭਾਰਤੀ ਨਾਗਰਿਕਾਂ ਦੀ ਮੌਤ ਹੋ ਗਈ।ਰੌਤਹਾਟ ਦੇ ਜ਼ਿਲ੍ਹਾ ਪੁਲਸ ਦਫ਼ਤਰ ਮੁਤਾਬਕ, ਸ਼ਨੀਵਾਰ ਦੀ ਰਾਤ ਨੂੰ ਝੁਨਖੁਨਵਾ ਚੌਕ 'ਤੇ ਚੰਦਰਨਿਗਹਾਪੁਰ ਰੋਡ ਸੈਕਸ਼ਨ ਦੇ ਨਾਲ ਸ਼ਨੀਵਾਰ ਰਾਤ ਨੂੰ ਭਾਰਤੀ ਨੰਬਰ ਪਲੇਟ ਵਾਲੀ ਕਾਰ ਰਾਤ 10 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਈ।।ਉਹ ਇਕ ਛੋਟੇ ਸ਼ਹਿਰ ਚੰਦਰਨਿਘਾਪੁਰ ਤੋਂ ਜ਼ਿਲ੍ਹਾ ਹੈੱਡਕੁਆਰਟਰ ਗੌੜ ਵੱਲ ਜਾ ਰਹੇ ਸਨ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ISYF ਦੇ ਸਾਬਕਾ ਮੁਖੀ ਰਣਜੀਤ ਸਿੰਘ ਨੂੰ ਜਲਦੀ ਕਰ ਸਕਦਾ ਹੈ ਭਾਰਤ ਡਿਪੋਰਟ
ਮਰਨ ਵਾਲੇ ਚਾਰੇ ਪੁਰਸ਼ ਬਿਹਾਰ ਦੇ ਮੂਲ ਨਿਵਾਸੀ ਸਨ, ਜਿਨ੍ਹਾਂ ਦੀ ਪਛਾਣ ਦੀਨਾਨਾਥ ਸਾਹ (25), ਅਰੁਣ ਸਾਹ (30), ਦਿਲੀਪ ਮਹਾਤੋ (28) ਅਤੇ ਅਮਿਤ ਮਹਾਤੋ (27) ਵਜੋਂ ਹੋਈ ਹੈ। ਪੁਲਸ ਨੇ ਦੱਸਿਆ ਕਿ ਤੇਜ਼ ਰਫ਼ਤਾਰ ਵਾਹਨ ਸੜਕ ਤੋਂ 20 ਮੀਟਰ ਹੇਠਾਂ ਤਾਲਾਬ ਵਿਚ ਡਿੱਗ ਪਿਆ।ਰੋਤਹਾਟ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਬਿਨੋਦ ਘਿਮੀਰੇ ਨੇ ਦੀ ਹਿਮਾਲੀਅਨ ਟਾਈਮਜ਼ ਨੂੰ ਦੱਸਿਆ ਕਿ ਯਮੁਨਾਮਈ ਗ੍ਰਾਮੀਣ ਨਗਰਪਾਲਿਕਾ ਦੇ ਗੌੜ-ਚੰਦਰਪੁਰ ਰੋਡ ਸੈਕਸ਼ਨ 'ਤੇ ਡਰਾਈਵਰ ਨੇ ਕਾਰ ਦਾ ਕੰਟਰੋਲ ਗੁਆ ਦਿੱਤਾ ਤੇ ਇਹ ਇਕ ਤਾਲਾਬ ਵਿੱਚ ਜਾ ਡਿੱਗੀ।
ਉਹਨਾਂ ਨੇ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਨੇ ਵਿੰਡਸ਼ੀਲਡ ਨੂੰ ਤੋੜਦੇ ਹੋਏ ਬਚਾਅ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਉਦੋਂ ਤੱਕ ਪੀੜਤਾਂ ਦੀ ਮੌਤ ਹੋ ਚੁੱਕੀ ਸੀ। ਪੀੜਤਾਂ ਦੀ ਪਛਾਣ ਉਨ੍ਹਾਂ ਤੋਂ ਮਿਲੇ ਆਧਾਰ ਕਾਰਡਾਂ ਦੇ ਆਧਾਰ 'ਤੇ ਕੀਤੀ ਗਈ ਹੈ। ਰੌਤਹਾਟ ਪੁਲਸ ਨੇ ਭਾਰਤੀ ਪੁਲਸ ਨਾਲ ਸੰਪਰਕ ਕੀਤਾ ਹੈ।ਘਿਮੀਰੇ ਨੇ ਦੱਸਿਆ ਕਿ ਮ੍ਰਿਤਕ ਦੇ ਰਿਸ਼ਤੇਦਾਰ ਐਤਵਾਰ ਸਵੇਰੇ ਪਹੁੰਚੇ ਅਤੇ ਉਨ੍ਹਾਂ ਨੇ ਪਛਾਣ ਦੀ ਪੁਸ਼ਟੀ ਕੀਤੀ।ਪੁਲਸ ਨੇ ਦੱਸਿਆ ਕਿ ਗੱਡੀ ਨੂੰ ਕ੍ਰੇਨ ਦੀ ਮਦਦ ਨਾਲ ਤਾਲਾਬ ਤੋਂ ਬਾਹਰ ਕੱਢ ਲਿਆ ਗਿਆ ਹੈ ਅਤੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਟੀਕਾਕਰਨ ਦੇ ਬਾਵਜੂਦ ਨਿਊਜ਼ੀਲੈਂਡ 'ਚ ਕੋਵਿਡ-19 ਦੇ 209 ਨਵੇਂ ਮਾਮਲੇ ਆਏ ਸਾਹਮਣੇ
NEXT STORY