ਇਸਲਾਮਾਬਾਦ — ਪਾਕਿਸਤਾਨੀ ਫੌਜ ਨੇ ਐਤਵਾਰ ਨੂੰ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ 'ਚ ਕੰਟਰੋਲ ਲਾਈਨ (ਐੱਲ. ਓ. ਸੀ.) ਪਾਰ ਤੋਂ ਹੋਈ ਜੰਗਬੰਦੀ ਦੀ ਉਲੰਘਣਾ ਦੀ ਘਟਨਾ 'ਚ ਭਾਰਤੀਆਂ ਫੌਜੀਆਂ ਨੇ ਉਨ੍ਹਾਂ ਦੇ ਵਾਹਨ 'ਤੇ ਗੋਲੀਬਾਰੀ ਕੀਤੀ, ਜਿਸ ਕਾਰਨ ਉਨ੍ਹਾਂ ਦੇ 4 ਜਵਾਨ ਨਦੀ 'ਚ ਡੁੱਬ ਗਏ। ਪਾਕਿ ਫੌਜ ਦੇ ਬੁਲਾਰੇ ਮੇਜਰ ਜਨਰਲ ਆਸਿਫ ਗਫੂਰ ਨੇ ਦੱਸਿਆ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) 'ਚ ਮੁਜ਼ਫਰਾਬਾਦ ਤੋਂ 73 ਕਿ. ਮੀ. ਦੀ ਦੂਰੀ 'ਤੇ ਸਥਿਤ ਆਠਮੁਕਾਮ 'ਚ ਨੀਲਮ ਨਦੀ ਕੋਲ ਚੱਲ ਰਹੇ ਵਾਹਨ ਨੂੰ ਨਿਸ਼ਾਨਾ ਬਣਾਇਆ ਗਿਆ। ਗਫੂਰ ਨੇ ਦੱਸਿਆ, ''ਗੋਲੀਬਾਰੀ ਨਾਲ ਵਾਹਨ ਨਦੀ 'ਚ ਡਿੱਗ ਗਿਆ ਅਤੇ ਕੰਟਰੋਲ ਲਾਈਨ 'ਤੇ ਜੰਗਬੰਦੀ ਦੀ ਘਟਨਾ 'ਚ 4 ਫੌਜੀ ਮਾਰੇ ਗਏ। ਉਨ੍ਹਾਂ ਨੇ ਦੱਸਿਆ ਕਿ 1 ਫੌਜੀ ਦਾ ਮ੍ਰਿਤਕ ਸਰੀਰ ਬਰਾਮਦ ਕਰ ਲਿਆ ਗਿਆ ਹੈ, ਜਦਕਿ 3 ਦੀ ਭਾਲ ਜਾਰੀ ਹੈ।
ਚੀਨ: ਸੁਪਰਮਾਰਕੀਟ 'ਚ ਵਿਅਕਤੀ ਨੇ ਕੀਤਾ ਲੋਕਾਂ 'ਤੇ ਹਮਲਾ, 2 ਦੀ ਮੌਤ ਤੇ 9 ਜ਼ਖਮੀ
NEXT STORY