ਇਸਲਾਮਾਬਾਦ : ਪਾਕਿਸਤਾਨ ਦੇ ਕਵੇਟਾ ’ਚ ਸਬਜ਼ਲ ਰੋਡ ਨੇੜੇ ਇੱਕ ਗ੍ਰਨੇਡ ਧਮਾਕੇ ’ਚ ਤਿੰਨ ਔਰਤਾਂ ਸਮੇਤ ਘੱਟੋ-ਘੱਟ ਚਾਰ ਲੋਕ ਜ਼ਖ਼ਮੀ ਹੋ ਗਏ। ਪਾਕਿਸਤਾਨ ਦੇ ARY ਨਿਊਜ਼ ਦੇ ਹਵਾਲੇ ਤੋਂ ਦੱਸਿਆ ਕਿ ਗ੍ਰਨੇਡ ਧਮਾਕਾ ਕਵੇਟਾ ਦੇ ਸਬਜ਼ਲ ਰੋਡ ਸਥਿਤ ਸ਼ਹੀਦ ਅਮੀਰ ਦਸਤੀ ਪੁਲਸ ਥਾਣੇ ਦੇ ਸਾਹਮਣੇ ਹੋਇਆ। ਉਥੇ ਹੀ ਪਾਕਿਸਤਾਨ ਦੇ ਅਸ਼ਾਂਤ ਦੱਖਣ-ਪੱਛਮੀ ਬਲੂਚਿਸਤਾਨ ਸੂਬੇ ’ਚ ਐਤਵਾਰ ਨੂੰ ਅੱਤਵਾਦੀਆਂ ਨਾਲ ਦੋ ਵੱਖ-ਵੱਖ ਮੁਕਾਬਲਿਆਂ ਦੌਰਾਨ ਇਕ ਅਧਿਕਾਰੀ ਸਮੇਤ ਘੱਟੋ-ਘੱਟ 6 ਫੌਜੀ ਜਵਾਨ ਮਾਰੇ ਗਏ। ਸੂਬੇ ਦੇ ਵੱਖ-ਵੱਖ ਹਿੱਸਿਆਂ ’ਚ ਅੱਤਵਾਦੀਆਂ ਵੱਲੋਂ ਕੀਤੇ ਗਏ ਗ੍ਰਨੇਡ ਹਮਲਿਆਂ ’ਚ 15 ਲੋਕ ਜ਼ਖ਼ਮੀ ਹੋ ਗਏ।
ਪਾਕਿਸਤਾਨੀ ਫ਼ੌਜ ਦੇ ਮੀਡੀਆ ਵਿਭਾਗ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ. ਐੱਸ. ਪੀ. ਆਰ.) ਵੱਲੋਂ ਜਾਰੀ ਬਿਆਨ ਮੁਤਾਬਕ ਬਲੂਚਿਸਤਾਨ ਦੇ ਕਹਿਨ ਇਲਾਕੇ ’ਚ ਇਕ ਮੁਹਿੰਮ ਦੌਰਾਨ ਇੰਪ੍ਰੋਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ. ਡੀ.) ਧਮਾਕੇ ’ਚ ਪੰਜ ਫ਼ੌਜੀ ਮਾਰੇ ਗਏ। ਬਿਆਨ ਮੁਤਾਬਕ ਭਰੋਸੇਯੋਗ ਸੂਚਨਾ ਦੇ ਆਧਾਰ ’ਤੇ ਸ਼ਨੀਵਾਰ ਨੂੰ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਬਿਆਨ ਮੁਤਾਬਕ ਝੋਬ ਜ਼ਿਲ੍ਹੇ ਦੇ ਸਾਂਬਾਜਾ ਇਲਾਕੇ ’ਚ ਅੱਤਵਾਦੀਆਂ ਖ਼ਿਲਾਫ਼ ਇਕ ਮੁਹਿੰਮ 96 ਘੰਟਿਆਂ ਤੋਂ ਜਾਰੀ ਹੈ।
ਆਈ.ਐੱਸ.ਪੀ.ਆਰ. ਦੇ ਬਿਆਨ ਅਨੁਸਾਰ ਇਸ ਮੁਹਿੰਮ ਦਾ ਉਦੇਸ਼ ‘ਅੱਤਵਾਦੀਆਂ ਦੇ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦ ਪਾਰ ਕਰਕੇ ਖੈਬਰ-ਪਖਤੂਨਖਵਾ ਸੂਬੇ ’ਚ ਦਾਖਲ ਹੋਣ ਅਤੇ ਨਾਗਰਿਕਾਂ ਤੇ ਸੁਰੱਖਿਆ ਬਲਾਂ ਨੂੰ ਨਿਸ਼ਾਨਾ ਬਣਾਉਣ ਲਈ ਕੁਝ ਸ਼ੱਕੀ ਰਸਤਿਆਂ ਦੀ ਵਰਤੋਂ ਕਰਨ ਤੋਂ ਰੋਕਣਾ ਹੈ। ਇਸ ਦਰਮਿਆਨ ਅਫ਼ਗਾਨਿਸਤਾਨ ਦੀ ਸਰਹੱਦ ਨਾਲ ਲੱਗਦੇ ਸੂਬੇ ਦੇ ਕਵੇਟਾ, ਲਾਸਬੇਲਾ ਅਤੇ ਖੁਜ਼ਦਾਰ ’ਚ ਸ਼ੱਕੀ ਅੱਤਵਾਦੀਆਂ ਵੱਲੋਂ ਕੀਤੇ ਗਏ ਧਮਾਕਿਆਂ ’ਚ ਘੱਟੋ-ਘੱਟ 15 ਲੋਕ ਜ਼ਖ਼ਮੀ ਹੋ ਗਏ। ਸੀਨੀਅਰ ਪੁਲਸ ਕਪਤਾਨ (ਐੱਸ.ਐੱਸ.ਪੀ.) ਅਬਦੁਲ ਹੱਕ ਉਮਰਾਨੀ ਨੇ ਕਿਹਾ ਕਿ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਹੈ।
ਵਾਸ਼ਿੰਗਟਨ ਦੇ ਭਾਰਤੀ ਦੂਤਘਰ ’ਚ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਮਰਪਿਤ ‘ਵੀਰ ਬਾਲ ਦਿਵਸ’ ਮਨਾਇਆ
NEXT STORY