ਸਵਾਬੀ (ਏ.ਐਨ.ਆਈ.): ਪਾਕਿਸਤਾਨ ਵਿਚ ਇਕ ਤੇਜ਼ ਰਫਤਾਰ ਕਾਰ ਇਕ ਹੋਰ ਵਾਹਨ ਨਾਲ ਟਕਰਾਉਣ ਤੋਂ ਬਾਅਦ ਖੱਡ ਵਿਚ ਡਿੱਗ ਪਈ। ਸ਼ਨੀਵਾਰ ਨੂੰ ਵਾਪਰੇ ਇਸ ਹਾਦਸੇ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਸਥਾਨਕ ਮੀਡੀਆ ਨੇ ਇਹ ਜਾਣਕਾਰੀ ਦਿੱਤੀ।ਡਾਨ ਮੁਤਾਬਕ ਵਿਆਹ ਦੀ ਪਾਰਟੀ ਵਿਚ ਸ਼ਾਮਲ ਹੋਣ ਜਾ ਰਹੇ ਚਾਰ ਮੈਂਬਰ ਮਾਰੇ ਗਏ। ਇਹ ਸਾਰੇ ਲੋਕ ਵਿਆਹ ਦੀ ਪਾਰਟੀ ਲਈ ਸਵਾਬੀ ਤੋਂ ਨੌਸ਼ਹਿਰਾ ਜ਼ਿਲ੍ਹੇ ਜਾ ਰਹੇ ਸਨ।
ਪਾਕਿਸਤਾਨੀ ਅਖ਼ਬਾਰ ਨੇ ਕਿਹਾ ਕਿ ਚਸ਼ਮਦੀਦਾਂ ਨੇ ਦੱਸਿਆ ਕਿ ਵਿਆਹ ਦੀ ਪਾਰਟੀ ਵਿੱਚ ਸ਼ਾਮਲ ਹੋਣ ਜਾ ਰਹੇ ਵਾਹਨਾਂ ਦੇ ਡਰਾਈਵਰ ਤੇਜ਼ ਰਫਤਾਰ ਨਾਲ ਇੱਕ ਦੂਜੇ ਨੂੰ ਓਵਰਟੇਕ ਕਰਨ ਵਿੱਚ ਲੱਗੇ ਹੋਏ ਸਨ, ਜਿਸ ਦੌਰਾਨ ਸਵਾਬੀ-ਜਹਾਂਗੀਰਾ ਰੋਡ 'ਤੇ ਟੋਰਧਰ ਬੇਸਿਕ ਹੈਲਥ ਯੂਨਿਟ ਨੇੜੇ ਇਹ ਹਾਦਸਾ ਵਾਪਰਿਆ।ਜ਼ਖਮੀ ਮੁਹੰਮਦ ਸ਼ਹਿਜ਼ਾਦ ਨੇ ਦੱਸਿਆ ਕਿ ਡਰਾਈਵਰ ਦੀ ਗਲਤੀ ਕਾਰਨ ਵਿਆਹ ਦੀ ਖੁਸ਼ੀ ਗਮ 'ਚ ਬਦਲ ਗਈ।
ਪੜ੍ਹੋ ਇਹ ਅਹਿਮ ਖਬਰ -ਪਾਕਿਸਤਾਨ 'ਚ ਵਿਦਿਆਰਥੀਆਂ ਨੇ ਇਮਰਾਨ ਸਰਕਾਰ ਖ਼ਿਲਾਫ਼ ਕੀਤਾ ਪ੍ਰਦਰਸ਼ਨ
ਡਾਨ ਨੇ ਰਿਪੋਰਟ ਮੁਤਾਬਕ ਮ੍ਰਿਤਕਾਂ ਦੀ ਪਛਾਣ ਸਰਦਾਰ ਅਲੀ (35), ਜਾਵੇਦ ਖਾਨ (22), ਦਿਲਬਰ ਖਾਨ (20) ਅਤੇ ਅਹਿਮਦ ਖਾਨ (10) ਵਜੋਂ ਹੋਈ ਹੈ।ਮੁਹੰਮਦ ਸ਼ਹਿਜ਼ਾਦ, ਨਬੀਲ ਖਾਨ, ਅਰਸਲਾਨ ਖਾਨ, ਜ਼ੁਬੈਰ ਖਾਨ ਅਤੇ ਇੱਕ ਅਣਪਛਾਤਾ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਬਾਚਾ ਖਾਨ ਟੀਚਿੰਗ ਹਸਪਤਾਲ ਲਿਜਾਇਆ ਗਿਆ।
ਪੜ੍ਹੋ ਇਹ ਅਹਿਮ ਖਬਰ- ਕੈਨੇਡਾ ਨੇ 26/11 ਮੁੰਬਈ ਅੱਤਵਾਦੀ ਹਮਲੇ ਦੀ ਮਨਾਈ 13ਵੀਂ ਬਰਸੀ
ਯੂ.ਏ.ਈ. ਦੇ ਪੋਰਟ ਖਲੀਫਾ ’ਚ ਚੀਨ ਹੁਣ ਨਹੀਂ ਬਣਾ ਸਕੇਗਾ ਫ਼ੌਜੀ ਅੱਡਾ
NEXT STORY