ਰੋਮ (ਦਲਵੀਰ ਸਿੰਘ ਕੈਂਥ)- ਦੱਖਣੀ ਇਟਲੀ ਦੇ ਨੇੜੇ ਇੱਕ ਕੇਬਲ ਕਾਰ ਦੇ ਜ਼ਮੀਨ 'ਤੇ ਡਿੱਗਣ ਕਾਰਨ 4 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਇੱਕ ਗੰਭੀਰ ਜਖ਼ਮੀ ਹੋ ਗਿਆ। ਪਹਾੜੀ ਬਚਾਅ ਅਤੇ ਫਾਇਰਫਾਈਟਰਜ਼ ਸੇਵਾਵਾਂ ਵੱਲੋਂ ਮੀਡੀਏ ਵਿੱਚ ਦਿੱਤੀ ਜਾਣਕਾਰੀ ਅਨੁਸਾਰ ਇਸ ਘਟਨਾ ਬਾਰੇ ਪਤਾ ਚੱਲਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਹਾਦਸਾ ਸ਼ਹਿਰ ਤੋਂ ਲਗਭਗ 45 ਕਿਲੋਮੀਟਰ ਦੂਰ ਦੱਖਣ-ਪੂਰਬ ਵਿੱਚ ਇੱਕ ਚੋਟੀ ਮੋਂਟੋ ਫੈਟੋ 'ਤੇ ਉਦੋਂ ਵਾਪਰਿਆ ਜਦੋਂ ਇਸ ਕੇਬਲ ਕਾਰ ਦੀ ਇੱਕ ਸਹਾਇਕ ਕੇਬਲ ਟੁੱਟ ਗਈ।

ਕੇਬਲ ਕਾਰ ਸੇਵਾ ਚਲਾਉਣ ਵਾਲੀ ਈ.ਏ.ਵੀ ਪਬਲਿਕ ਟ੍ਰਾਂਸਪੋਰਟ ਕੰਪਨੀ ਦੇ ਚੇਅਰਮੈਨ ਅੰਬਰਟੋ ਡੀ ਗ੍ਰੇਗੋਰੀਓ ਨੇ ਮੀਡੀਏ ਵਿੱਚ ਕਿਹਾ ਕਿ ਜੋ ਵੀ ਹੋਇਆ ਉਹ ਉਹਨਾਂ ਦੀ ਸੋਚ ਤੋਂ ਪਰੇ ਦੁੱਖਦਾਇਕ ਘਟਨਾ ਹੈ। ਇਹਨਾਂ ਮਾਰੇ ਗਏ ਲੋਕਾਂ ਵਿੱਚ ਜ਼ਿਆਦਾਤਰ ਸੈਲਾਨੀ ਸਨ ਜੋ ਕਿ ਇਟਲੀ ਘੁੰਮਣ ਆਏ ਸਨ। ਉਹਨਾਂ ਵਿੱਚ ਇੱਕ ਨੇੜਲੇ ਸ਼ਹਿਰ ਦਾ ਕੇਬਲ ਆਪਰੇਟਰ ਸੀ। ਬਾਕੀ ਦੋ ਬ੍ਰਿਟਿਸ਼ ਅਤੇ ਇੱਕ ਇਜ਼ਰਾਈਲੀ ਸੈਲਾਾਨੀ ਸਨ। ਜਖ਼ਮੀ ਹੋਣ ਵਾਲਾ ਵੀ ਇਜ਼ਰਾਈਲੀ ਹੈ ਜੋ ਕਿ ਇਸ ਵਕਤ ਜ਼ੇਰੇ ਇਲਾਜ ਹੈ।
ਪੜ੍ਹੋ ਇਹ ਅਹਿਮ ਖ਼ਬਰ-ਟਰੰਪ ਦੀ ਸਖ਼ਤੀ, 1,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ
ਇਸ ਘਟਨਾ ਨਾਲ ਹੋਰ ਕੇਬਲ ਕਾਰਾਂ ਨੂੰ ਵੀ ਕੁਝ ਸਮੇਂ ਲਈ ਰੋਕਣਾ ਪਿਆ। ਕੰਪਨੀ ਚੇਅਮਰਮੈਨ ਨੇ ਦੱਸਿਆ ਕਿ ਕੇਬਲ ਕਾਰ ਸੇਵਾਵਾ ਬਸੰਤ ਅਤੇ ਗਰਮੀਆਂ ਦੇ ਮੌਸਮ ਲਈ 10 ਦਿਨ ਪਹਿਲਾਂ ਹੀ ਖੁੱਲੀਆਂ ਸਨ। ਇਸ ਮੰਦਭਾਗੀ ਘਟਨਾ 'ਤੇ ਇਟਲੀ ਦੀ ਪ੍ਰਧਾਨ ਮੰਤਰੀ ਜਾਰਜੀਆ ਮੇਲੋਨੀ ਨੇ ਪੀੜਤ ਤੇ ਉਹਨਾਂ ਦੇ ਪਰਿਵਾਰਾਂ ਪ੍ਰਤੀ ਆਪਣੀ ਸੰਵੇੇਦਨਾ ਪ੍ਰਗਟ ਕੀਤੀ ਅਤੇ ਕਿਹਾ ਕਿ ਉਹ ਬਚਾਅ ਕਰਮਚਾਰੀਆਂ ਨਾਲ ਸੰਪਰਕ ਵਿੱਚ ਹਨ। ਪ੍ਰਧਾਨ ਮੰਤਰੀ ਇਸ ਵਕਤ ਵਾਸ਼ਿੰਗਟਨ ਵਿੱਚ ਹਨ ਜਿੱਥੇ ਕਿ ਉਹ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਕਰ ਰਹੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਟਰੰਪ ਦੀ ਸਖ਼ਤੀ, 1,000 ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਭਵਿੱਖ ਹਨੇਰੇ 'ਚ
NEXT STORY