ਮਾਸਕੋ (ਭਾਸ਼ਾ): ਰੂਸ ਨੇ ਵੀਰਵਾਰ ਨੂੰ ਪੁਸ਼ਟੀ ਕੀਤੀ ਕਿ ਉਹ ਰਸਮੀ ਤੌਰ 'ਤੇ ਯੂਕ੍ਰੇਨ ਦੇ ਕੁਝ ਹਿੱਸਿਆਂ ਨੂੰ ਆਪਣੇ ਖੇਤਰ ਵਿਚ ਸ਼ਾਮਲ ਕਰੇਗਾ। ਰੂਸ ਨੇ ਯੂਕ੍ਰੇਨ ਦੇ ਇਹਨਾਂ ਇਲਾਕਿਆਂ ਵਿੱਚ "ਜਨਮਤ ਸੰਗ੍ਰਹਿ" ਕਰਾਇਆ ਸੀ, ਜਿਸ ਨੂੰ ਯੂਕ੍ਰੇਨ ਦੀ ਸਰਕਾਰ ਅਤੇ ਪੱਛਮੀ ਦੇਸ਼ਾਂ ਨੇ ਗੈਰ-ਕਾਨੂੰਨੀ ਕਰਾਰ ਦਿੱਤਾ ਹੈ। ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਕਿਹਾ ਕਿ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸ਼ੁੱਕਰਵਾਰ ਨੂੰ ਕ੍ਰੇਮਲਿਨ 'ਚ ਹੋਣ ਵਾਲੇ ਇਕ ਸਮਾਗਮ 'ਚ ਸ਼ਿਰਕਤ ਕਰਨਗੇ, ਜਿਸ 'ਚ ਇਨ੍ਹਾਂ ਖੇਤਰਾਂ ਨੂੰ ਅਧਿਕਾਰਤ ਤੌਰ 'ਤੇ ਰੂਸ 'ਚ ਸ਼ਾਮਲ ਕੀਤਾ ਜਾਵੇਗਾ। ਪੇਸਕੋਵ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕ੍ਰੇਮਲਿਨ ਦੇ ਸੇਂਟ ਜਾਰਜ ਹਾਲ 'ਚ ਇਕ ਸਮਾਗਮ ਦੌਰਾਨ ਚਾਰ ਖੇਤਰਾਂ ਦੇ ਮੁਖੀ ਰੂਸ 'ਚ ਸ਼ਾਮਲ ਹੋਣ ਲਈ ਸੰਧੀਆਂ 'ਤੇ ਦਸਤਖ਼ਤ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ- ਭਾਰਤ-ਅਮਰੀਕਾ ਦੇ ਸਬੰਧਾਂ ਦਾ ਵਿਸ਼ਵ ਪੱਧਰ 'ਤੇ ਵੀ ਬਹੁਤ ਪ੍ਰਭਾਵ : ਜੈਸ਼ੰਕਰ
ਯੂਕ੍ਰੇਨ ਵਿੱਚ ਰੂਸ ਦੇ ਨਿਯੰਤਰਿਤ ਖੇਤਰਾਂ 'ਤੇ ਮੰਗਲਵਾਰ ਦੇ ਜਨਮਤ ਸੰਗ੍ਰਹਿ ਤੋਂ ਬਾਅਦ ਮਾਸਕੋ ਨੇ ਦਾਅਵਾ ਕੀਤਾ ਕਿ ਵਸਨੀਕਾਂ ਨੇ ਰਸਮੀ ਤੌਰ 'ਤੇ ਰੂਸ ਦਾ ਹਿੱਸਾ ਬਣਨ ਲਈ ਉਨ੍ਹਾਂ ਦੇ ਖੇਤਰਾਂ ਦਾ ਭਾਰੀ ਸਮਰਥਨ ਕੀਤਾ। ਸ਼ੁੱਕਰਵਾਰ ਨੂੰ ਰੂਸ ਦੇ ਨਿਯੰਤਰਿਤ ਦੱਖਣੀ ਅਤੇ ਪੂਰਬੀ ਯੂਕ੍ਰੇਨ ਦੇ ਚਾਰ ਹਿੱਸਿਆਂ ਨੂੰ ਰਸਮੀ ਤੌਰ 'ਤੇ ਦੇਸ਼ ਨਾਲ ਜੋੜਨ ਤੋਂ ਬਾਅਦ ਇਸ ਖੇਤਰ ਵਿੱਚ ਸੱਤ ਮਹੀਨਿਆਂ ਤੋਂ ਚੱਲੀ ਜੰਗ ਇੱਕ ਖਤਰਨਾਕ ਨਵੇਂ ਮੋੜ 'ਤੇ ਪਹੁੰਚਣ ਦੀ ਉਮੀਦ ਹੈ। ਅਮਰੀਕਾ ਅਤੇ ਪੱਛਮੀ ਦੇਸ਼ਾਂ ਨੇ ਇਸ ਜਨਮਤ ਸੰਗ੍ਰਹਿ ਦੀ ਨਿੰਦਾ ਕੀਤੀ ਹੈ। ਜਰਮਨੀ ਦੀ ਵਿਦੇਸ਼ ਮੰਤਰੀ ਅੰਨਾਲੇਨਾ ਬਰਬੋਕ ਨੇ ਵੀਰਵਾਰ ਨੂੰ ਬਰਲਿਨ ਵਿੱਚ ਰਾਏਸ਼ੁਮਾਰੀ ਦੀ ਨਿੰਦਾ ਕਰਦੇ ਹੋਏ ਕਿਹਾ ਕਿ ਲੋਕਾਂ ਨੂੰ ਡਰਾ-ਧਮਕਾ ਕੇ ਅਤੇ ਕਈ ਵਾਰ ਤਾਂ ਬੰਦੂਕ ਦੀ ਨੋਕ 'ਤੇ ਵੀ ਲੋਕਾਂ ਨੂੰ ਉਹਨਾਂ ਦੇ ਘਰਾਂ ਜਾਂ ਕੰਮ ਵਾਲੇ ਸਥਾਨਾਂ ਤੋਂ ਲਿਜਾ ਕੇ ਬੈਲਟ ਬਕਸਿਆਂ ਵਿੱਚ ਵੋਟ ਪਾਉਣ ਲਈ ਲਿਜਾਇਆ ਗਿਆ ਹੈ।
ਉਸਨੇ ਕਿਹਾ ਕਿ ਇਹ ਆਜ਼ਾਦ ਅਤੇ ਨਿਰਪੱਖ ਚੋਣਾਂ ਦੇ ਉਲਟ ਹੈ। ਇਹ ਸ਼ਾਂਤੀ ਦੇ ਵਿਰੁੱਧ ਹੈ। ਜਦੋਂ ਤੱਕ ਇਹ ਰੂਸੀ ਫ਼ਰਮਾਨ ਯੂਕ੍ਰੇਨ ਦੇ ਕਬਜ਼ੇ ਵਾਲੇ ਇਲਾਕਿਆਂ ਵਿੱਚ ਲਾਗੂ ਹੈ, ਕੋਈ ਵੀ ਨਾਗਰਿਕ ਸੁਰੱਖਿਅਤ ਨਹੀਂ ਹੈ। ਕੋਈ ਵੀ ਨਾਗਰਿਕ ਆਜ਼ਾਦ ਨਹੀਂ ਹੈ। ਯੂਕ੍ਰੇਨ ਦੇ ਖੇਰਸਨ, ਜ਼ਪੋਰੀਝਜ਼ਿਆ, ਲੁਹਾਨਸਕ ਅਤੇ ਡਨਿਟਸਕ ਵਿੱਚ ਵੋਟਿੰਗ ਹੋਈ। ਯੂਕ੍ਰੇਨ ਨੇ ਜਨਮਤ ਸੰਗ੍ਰਹਿ ਨੂੰ ਗੈਰ-ਕਾਨੂੰਨੀ ਦੱਸਦਿਆਂ ਰੱਦ ਕਰ ਦਿੱਤਾ ਹੈ। ਇਸ ਦੌਰਾਨ ਅਧਿਕਾਰੀਆਂ ਨੇ ਦੱਸਿਆ ਕਿ ਰੂਸੀ ਗੋਲਾਬਾਰੀ ਵਿੱਚ ਇੱਕ ਬੱਚੇ ਸਮੇਤ ਘੱਟੋ-ਘੱਟ ਅੱਠ ਨਾਗਰਿਕ ਮਾਰੇ ਗਏ ਅਤੇ ਕਈ ਹੋਰ ਜ਼ਖ਼ਮੀ ਹੋ ਗਏ। ਯੂਕ੍ਰੇਨ ਦੇ ਡਨੀਪਰੋ ਵਿੱਚ ਹਮਲੇ ਤੋਂ ਬਾਅਦ ਇੱਕ 12 ਸਾਲਾ ਕੁੜੀ ਨੂੰ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ। ਦੱਖਣੀ ਅਤੇ ਪੂਰਬੀ ਯੂਕ੍ਰੇਨ ਦੇ ਚਾਰ ਖੇਤਰਾਂ ਵਿੱਚ ਮਾਸਕੋ-ਸਥਾਪਿਤ ਪ੍ਰਸ਼ਾਸਨ ਨੇ ਮੰਗਲਵਾਰ ਰਾਤ ਦਾਅਵਾ ਕੀਤਾ ਕਿ ਜ਼ਾਪੋਰਿਜ਼ਝਿਆ ਖੇਤਰ ਵਿੱਚ 93%, ਖੇਰਸਨ ਖੇਤਰ ਵਿੱਚ 87%, ਲੁਹਾਨਸਕ ਖੇਤਰ ਵਿੱਚ 98% ਅਤੇ ਡੋਨੇਟਸਕ ਵਿੱਚ 99% ਨੇ ਜਨਮਤ ਸੰਗ੍ਰਹਿ ਵਿੱਚ ਰਲੇਵੇਂ ਦਾ ਸਮਰਥਨ ਕੀਤਾ।
ਭਾਰਤ-ਅਮਰੀਕਾ ਦੇ ਸਬੰਧਾਂ ਦਾ ਵਿਸ਼ਵ ਪੱਧਰ 'ਤੇ ਵੀ ਬਹੁਤ ਪ੍ਰਭਾਵ : ਜੈਸ਼ੰਕਰ
NEXT STORY