ਲੰਡਨ— 2011 ਦੀ ਰਾਤ ਨੂੰ ਖੌਫ ਦਾ ਦੂਜਾ ਨਾਂ, ਅਲਕਾਇਦਾ ਦਾ ਤਤਕਾਲੀ ਮੁਖੀ ਓਸਾਮਾ ਬਿਨ ਲਾਦੇਨ ਮਾਰਿਆ ਗਿਆ ਸੀ। ਉਸ ਦੀ ਮੌਤ ਦੇ ਬਾਅਦ ਤੋਂ ਉਸ ਰਾਤ ਦੀ ਕਹਾਣੀ ਕਈ ਵਾਰ ਦੱਸੀ ਜਾ ਚੁੱਕੀ ਹੈ ਪਰ ਪਹਿਲੀ ਵਾਰ ਲਾਦੇਨ ਦੀ ਪਤਨੀ ਨੇ ਉਸ ਰਾਤ ਦੇ ਖੌਫ ਬਾਰੇ ਦੱਸਿਆ ਹੈ। ਲਾਦੇਨ ਦੀ ਚੌਥੀ ਪਤਨੀ ਅਮਾਲ ਨੇ ਇਹ ਕਹਾਣੀ ਸਕਾਰਟ ਕਲਾਰਕ ਤੇ ਐਡਿਨ ਲੇਵੀ ਨੂੰ ਉਨ੍ਹਾਂ ਦੀ ਕਿਤਾਬ 'ਦਿ ਐਗਜ਼ਾਇਲ: ਦਿ ਫਲਾਈਟ ਆਫ ਓਸਾਮਾ ਬਿਨ ਲਾਦੇਨ ਅਬਾਊਟ ਦਿ ਲਾਸਟ ਫਿਊ ਮਿੰਟਸ ਆਫ 9/11 ਮਾਸਚਰਮਾਈਂਡ ਲਾਈਫ' ਲਈ ਸੁਣਾਈ ਹੈ।
ਕੀ ਹੋਇਆ ਸੀ ਉਸ ਰਾਤ—
ਅਮਾਲ ਮੁਤਾਬਕ ਰਾਤ ਦਾ ਖਾਣਾ ਖਾਣ ਅਤੇ ਪਲੇਟਾਂ ਸਾਫ ਕਰਨ ਤੋਂ ਬਾਅਦ ਲਾਦੇਨ ਪਰਿਵਾਰ ਨੇ ਨਮਾਜ਼ ਪੜ੍ਹੀ। ਇਸ ਤੋਂ ਬਾਅਦ ਲਾਦੇਨ, ਅਮਾਲ ਨਾਲ ਉਪਰਲੀ ਮੰਜ਼ਿਲ ਦੇ ਬੈੱਡਰੂਮ ਵਿਚ ਸੌਣ ਚਲਿਆ ਗਿਆ। 11 ਵਜੇ ਦੇ ਕਰੀਬ ਅਲਕਾਇਦਾ ਮੁਖੀ ਲਾਦੇਨ ਆਪਣੀ ਮੌਤ ਤੋਂ ਬੇਫਿਕਰ ਡੂੰਘੀ ਨੀਂਦ ਵਿਚ ਸੌਂ ਚੁੱਕਾ ਸੀ। ਫਿਰ ਅਚਾਨਕ ਉਨ੍ਹਾਂ ਦੇ ਪੂਰੇ ਘਰ ਦੀ ਬਿਜਲੀ ਚਲੀ ਗਈ। ਪੂਰਾ ਘਰ ਹਨ੍ਹੇਰੇ ਵਿਚ ਡੁੱਬ ਗਿਆ ਪਰ ਪਾਕਿਸਤਾਨ ਵਿਚ ਬਿਜਲੀ ਦਾ ਜਾਣਾ ਆਮ ਸੀ। ਇਸ ਕਰਕੇ ਕਿਸੇ ਨੇ ਬਹੁਤਾ ਧਿਆਨ ਨਾ ਦਿੱਤਾ। ਅੱਧੀ ਰਾਤ ਨੂੰ ਅਚਾਨਕ ਅਮਾਲ ਦੀ ਨੀਂਦ ਖੁੱਲ੍ਹੀ ਤਾਂ ਉਸ ਨੂੰ ਕੁਝ ਅਵਾਜ਼ਾਂ ਸੁਣਾਈ ਦਿੱਤੀਆਂ। ਅਮਾਲ ਨੂੰ ਮਹਿਸੂਸ ਹੋਇਆ ਜਿਵੇਂ ਕੋਈ ਪੌੜੀਆਂ ਚੜ੍ਹ ਕੇ ਉੱਪਰ ਆ ਰਿਹਾ ਸੀ। ਫਿਰ ਉਸ ਨੂੰ ਖਿੜਕੀ ਵਿੱਚੋਂ ਕੋਈ ਪਰਛਾਵਾਂ ਦਿੱਸਿਆ। ਗੜਗੜਾਹਟ ਦੀ ਆਵਾਜ਼ ਸੁਣੀ। ਆਵਾਜ਼ ਅਚਾਨਕ ਵਧ ਗਈ। ਖਿੜਕੀ 'ਚੋਂ ਹਵਾ ਅੰਦਰ ਆ ਰਹੀ ਸੀ। ਲਾਦੇਨ ਅਚਾਨਕ ਉੱਠ ਕੇ ਬੈੱਡ 'ਤੇ ਬੈਠ ਗਿਆ। ਉਸ ਦੇ ਚਿਹਰੇ 'ਤੇ ਡਰ ਸਾਫ ਝਲਕ ਰਿਹਾ ਸੀ। ਉਸ ਨੇ ਅਮਾਲ ਨੂੰ ਫੜ ਲਿਆ। ਉਹ ਦੋਵੇਂ ਡਰ ਦੇ ਮਾਰੇ ਉੱਠ ਕੇ ਦੌੜੇ, ਘਰ ਦੀਆਂ ਕੰਧਾਂ ਥਰਥਰਾ ਉੱਠੀਆਂ। ਅਮਾਲ ਨੇ ਦੱਸਿਆ ਕਿ ਕੁਝ ਲੋਕ ਹਨ੍ਹੇਰੇ ਨੂੰ ਚੀਰਦੇ ਬਾਲਕੋਨੀ 'ਚੋਂ ਅੰਦਰ ਵੱਲ ਆ ਰਹੇ ਸਨ। ਅਮਰੀਕਾ ਦਾ ਇਕ ਬਲੈਕ ਹੌਕ ਹੈਲੀਕਾਪਟਰ ਘਰ ਦੇ ਨੇੜੇ ਦਿਸ ਰਿਹਾ ਸੀ। ਕੁਝ ਦੇਰ ਬਾਅਦ ਇਕ ਹੋਰ ਹੈਲੀਕਾਪਟਰ ਆਇਆ। ਜਦੋਂ ਹੈਲੀਕਾਪਟਰ ਆਇਆ ਤਾਂ ਇੱਕ ਜ਼ੋਰਦਾਰ ਆਵਾਜ਼ ਨਾਲ ਘਰ ਬੁਰੀ ਤਰ੍ਹਾਂ ਹਿਲ ਗਿਆ ਸੀ।
ਬਾਲਕੋਨੀ 'ਚ ਲੁਕ ਗਿਆ ਸੀ ਲਾਦੇਨ—
ਉਹ ਦੋਵੇਂ ਇਕ-ਦੂਜੇ ਨੂੰ ਫੜ ਕੇ ਬਾਲਕੋਨੀ ਵਿਚ ਲੁਕ ਗਏ। ਅਮਰੀਕੀ ਫੌਜ ਦੀ ਸਪੈਸ਼ਲ ਟੀਮ ਅਤੇ ਪਹਿਲਾਂ ਤੋਂ ਮੌਜੂਦ ਫੋਰਸ ਇਕੱਠੀਆਂ ਹੋ ਗਈਆਂ। ਇਹ ਸਾਰੇ ਦੂਜੇ ਫਲੋਰ ਦੇ ਬੈੱਡਰੂਮ ਵਿਚ ਪਹੁੰਚ ਚੁੱਕੇ ਸਨ। ਲਾਦੇਨ ਨੇ ਆਪਣੀਆਂ ਪਤਨੀਆਂ ਨੂੰ ਬੱਚਿਆਂ ਸਮੇਤ ਥੱਲੇ ਜਾਣ ਲਈ ਕਿਹਾ। ਉਸ ਨੇ ਭਰੋਸਾ ਦਿਵਾਇਆ ਕਿ ਉਹ ਲੋਕ ਮੈਨੂੰ ਮਾਰਨਾ ਚਾਹੁੰਦੇ ਹਨ ਤੁਹਾਨੂੰ ਨਹੀਂ। ਹਾਲਾਂਕਿ ਅਮਾਲ ਨੇ ਆਪਣੇ ਪੁੱਤਰ ਹੁਸੈਨ ਨੂੰ ਲਾਦੇਨ ਕੋਲ ਹੀ ਰਹਿਣ ਲਈ ਕਿਹਾ। ਉਹ ਰਾਤ ਬਿਨਾਂ ਚੰਦ ਵਾਲੀ ਕਾਲੀ-ਬੋਲੀ ਰਾਤ ਸੀ। ਕੁਝ ਦਿਖਾਈ ਨਹੀਂ ਦੇ ਰਿਹਾ ਸੀ। ਕਿਸੇ ਨੇ ਫੌਜੀਆਂ ਨੂੰ ਘਰ ਬਾਰੇ ਸਭ ਦੱਸਿਆ ਸੀ। ਇਹ ਸਾਫ ਹੈ ਕਿ ਕਿਸੇ ਨੇ ਧੋਖਾ ਕੀਤਾ ਸੀ ਕਿਉਂਕਿ ਲਾਦੇਨ ਅਤੇ ਉਸ ਦੇ ਸਾਥੀਆਂ ਨੂੰ ਇਸ ਤਰ੍ਹਾਂ ਦੇ ਹਮਲੇ ਦੀ ਬਿਲਕੁਲ ਭਿਣਕ ਨਹੀਂ ਸੀ ਅਤੇ ਨਾ ਹੀ ਕੋਈ ਖਦਸ਼ਾ ਸੀ। ਅਮਰੀਕੀ ਫੌਜੀ ਉਪਰਲੀ ਮੰਜ਼ਲ 'ਤੇ ਪਹੁੰਚ ਚੁੱਕੇ ਸਨ। ਬੱਸ ਉਸ ਤੋਂ ਬਾਅਦ ਸਭ ਖਤਮ ਹੁੰਦੇ ਦੇਰ ਨਹੀਂ ਲੱਗੀ। ਲਾਦੇਨ ਦੀ ਪਤਨੀ ਅਮਾਲ ਨੇ ਇਹ ਸਾਰੀ ਕਹਾਣੀ ਕਿਤਾਬ ਲਈ ਇੰਟਰਵਿਊ ਦੌਰਾਨ ਦੱਸੀ ਹੈ।
ਗਾਜਾ 'ਚ ਬਿਜਲੀ ਕਟੌਤੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਖ਼ਤਰੇ 'ਚ ਪਾ ਦਿੱਤਾ ਹੈ: ਸੰਯੁਕਤ ਰਾਸ਼ਟਰ
NEXT STORY