ਪੈਰਿਸ- ਫਰਾਂਸ ਵਿਚ 17 ਸਾਲਾ ਨਾਬਾਲਗ ਦੀ ਮੌਤ ਤੋਂ ਬਾਅਦ ਹਾਲਾਤ ਬੇਕਾਬੂ ਹੋ ਗਏ ਹਨ। ਇਕ ਪੁਲਸ ਅਧਿਕਾਰੀ ਨੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਮਾਮਲੇ ਵਿਚ ਨਾਹਲੇ ਨੂੰ ਗੋਲੀ ਮਾਰ ਦਿੱਤੀ ਸੀ। ਇਸ ਮਗਰੋਂ ਦੇਸ਼ ਭਰ ਵਿਚ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ। ਇਹਨਾਂ ਪ੍ਰਦਰਸ਼ਨਾਂ ਨੂੰ ਫਿਲਹਾਲ ਪੰਜ ਦਿਨ ਬੀਤ ਚੁੱਕੇ ਹਨ। ਇਹਨਾਂ ਪ੍ਰਦਰਸ਼ਨਕਾਰੀਆਂ ਨੂੰ ਕੰਟਰੋਲ ਕਰਨ ਲਈ 50,000 ਦੇ ਕਰੀਬ ਪੁਲਸ ਕਰਮੀ ਤਾਇਨਾਤ ਕੀਤੇ ਗਏ ਹਨ। ਇੰਨੀ ਵੱਡੀ ਗਿਣਤੀ ਵਿਚ ਤਾਇਨਾਤੀ ਦੇ ਬਾਵਜੂਦ ਪੁਲਸ ਪ੍ਰਦਰਸ਼ਨਕਾਰੀਆਂ ਸਾਹਮਣੇ ਬੇਵੱਸ ਨਜ਼ਰ ਆ ਰਹੀ ਹੈ। ਕੁਝ ਪ੍ਰਦਰਸ਼ਨਕਾਰੀ ਪੁਲਸ ਕਰਮੀਆਂ 'ਤੇ ਆਪਣਾ ਗੁੱਸਾ ਕੱਢ ਰਹੇ ਹਨ। ਸੋਸ਼ਲ ਮੀਡੀਆ 'ਤੇ ਇਕ ਤਸਵੀਰ ਵਾਇਰਲ ਹੋਈ ਹੈ ਜਿਸ ਵਿਚ ਪ੍ਰਦਰਸ਼ਨਕਾਰੀ ਇਕ ਪੁਲਸ ਕਰਮੀ ਨੂੰ ਜ਼ਮੀਨ 'ਤੇ ਲਿਟਾਏ ਹੋਏ ਹੈ ਅਤੇ ਉਸ ਨੇ ਆਪਣਾ ਗੋਢਾ ਉਸ ਦੀ ਗਰਦਨ 'ਤੇ ਰੱਖਿਆ ਹੋਇਆ ਹੈ।
ਲੁੱਟ-ਖੋਹ ’ਤੇ ਉਤਾਰੂ ਹਨ ਦੰਗਾਕਾਰੀ
ਪ੍ਰਦਰਸ਼ਨਕਾਰੀ ਇਸ ਸਮੇਂ ਸਭ ਕੁਝ ਸਾੜਨ ’ਤੇ ਤੁਲੇ ਹੋਏ ਹਨ, ਹੁਣ ਉਨ੍ਹਾਂ ਤੋਂ ਕੁਝ ਵੀ ਸੁਰੱਖਿਅਤ ਨਹੀਂ ਹੈ। ਫਰਾਂਸ ਵਿਚ ਦੰਗਿਆਂ ਨੂੰ ਰੋਕਣ ਲਈ 50,000 ਪੁਲਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ ਪਰ ਪ੍ਰਦਰਸ਼ਨਕਾਰੀ ਕਿਸੇ ਤੋਂ ਡਰਦੇ ਨਹੀਂ ਹਨ। ਉਹ ਲੁੱਟ-ਖੋਹ ’ਤੇ ਉਤਾਰੂ ਹਨ। ਹਿੰਸਾ ਦੌਰਾਨ ਫਰਾਂਸ ਦੀਆਂ ਸੜਕਾਂ ’ਤੇ ਸਾੜ-ਫੂਕ ਦੀਆਂ 6000 ਤੋਂ ਵੱਧ ਘਟਨਾਵਾਂ ਦੇਖੀਆਂ ਗਈਆਂ। ਇਸ ਤਰ੍ਹਾਂ ਦੀਆਂ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਸ ’ਚ ਦੇਖਿਆ ਜਾ ਰਿਹਾ ਹੈ ਕਿ ਪੁਲਸ ਦੰਗਾਕਾਰੀਆਂ ਦਾ ਟਾਕਰਾ ਕਰਨ ਦੀ ਤਿਆਰੀ ਕਰ ਰਹੀ ਹੈ। ਪੁਲਸ ਦੀਆਂ ਵੱਖ-ਵੱਖ ਯੂਨਿਟਾਂ ਪ੍ਰਦਰਸ਼ਨਕਾਰੀਆਂ ਨੂੰ ਗ੍ਰਿਫ਼ਤਾਰ ਕਰ ਰਹੀਆਂ ਹਨ। ਪ੍ਰਦਰਸ਼ਨਕਾਰੀਆਂ ਨੇ ਦੁਕਾਨਾਂ ਦੇ ਅੱਗੇ ਲੱਗੇ ਸ਼ੀਸ਼ੇ ਤੋੜ ਦਿੱਤੇ। ਖਾਣਾ-ਪਾਣੀ ਨਾ ਮਿਲਣ ਕਾਰਨ ਫਰਾਂਸ ਦੇ ਪੁਲਸ ਮੁਲਾਜ਼ਮ ਪੂਰੀ ਤਰ੍ਹਾਂ ਪਰੇਸ਼ਾਨ ਹਨ ਅਤੇ ਬਾਰ ਮਾਲਕ ਪਾਣੀ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਫਰਾਂਸ : ਕਿਤੇ ਪੁਲਸ ਨੂੰ ਬਣਾਇਆ ਨਿਸ਼ਾਨਾ ਤਾਂ ਕਿਤੇ ਬੈਂਕ ਨੂੰ ਉਡਾਇਆ, ਦੂਜੇ ਦੇਸ਼ਾਂ ਤਕ ਫੈਲੀ ਫਰਾਂਸ ਦੀ ਹਿੰਸਾ
ਰਾਸ਼ਟਰਪਤੀ ਮੈਕਰੋਂ ਨੇ ਲੋਕਾਂ ਨੂੰ ਕੀਤੀ ਸ਼ਾਂਤੀ ਦੀ ਅਪੀਲ
ਇਸ ਦੌਰਾਨ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਨੇ ਮਾਪਿਆਂ ਨੂੰ ਆਪਣੇ ਲੜਕਿਆਂ ਨੂੰ ਘਰ ਵਿਚ ਰੱਖਣ ਦੀ ਅਪੀਲ ਕੀਤੀ ਅਤੇ ਪੂਰੇ ਫਰਾਂਸ ਵਿਚ ਫੈਲ ਰਹੇ ਦੰਗਿਆਂ ਨੂੰ ਰੋਕਣ ਲਈ ਸੋਸ਼ਲ ਮੀਡੀਆ ’ਤੇ ਪਾਬੰਦੀ ਦਾ ਪ੍ਰਸਤਾਵ ਦਿੱਤਾ। ਸੀਨੀਅਰ ਮੰਤਰੀਆਂ ਨਾਲ ਦੂਜੀ ਐਮਰਜੈਂਸੀ ਮੀਟਿੰਗ ਤੋਂ ਬਾਅਦ ਮੈਕਰੋਂ ਨੇ ਕਿਹਾ ਕਿ ‘ਸਨੈਪਚੈਟ’ ਅਤੇ ‘ਟਿਕ-ਟਾਕ’ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ਨੇ ਇਸ ਹਫ਼ਤੇ ਹਿੰਸਾ ਦੀਆਂ ਕਾਰਵਾਈਆਂ ਨੂੰ ਵਧਾਉਣ ਵਿਚ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ‘ਸਭ ਤੋਂ ਸੰਵੇਦਨਸ਼ੀਲ ਸਮੱਗਰੀ ਨੂੰ ਹਟਾਉਣ’ ਲਈ ਪ੍ਰਕਿਰਿਆਵਾਂ ਸਥਾਪਤ ਕਰਨ ਲਈ ਤਕਨਾਲੋਜੀ ਕੰਪਨੀਆਂ ਨਾਲ ਕੰਮ ਕਰੇਗੀ। ਇਸ ਦੌਰਾਨ ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਰਮੇਨਿਨ ਨੇ ਦੇਸ਼ ਭਰ ਦੀਆਂ ਸਾਰੀਆਂ ਜਨਤਕ ਬੱਸਾਂ ਅਤੇ ਟਰਾਮਾਂ ਨੂੰ ਰਾਤ ਸਮੇਂ ਬੰਦ ਕਰਨ ਦੇ ਹੁਕਮ ਦਿੱਤੇ ਹਨ, ਜੋ ਦੰਗਾਕਾਰੀਆਂ ਦੇ ਨਿਸ਼ਾਨੇ ’ਤੇ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕਾਹਿਰਾ ਹਵਾਈ ਅੱਡੇ 'ਤੇ ਯਾਤਰੀ ਦੇ ਸਾਮਾਨ 'ਚ ਪਾਏ ਗਏ 73 ਸੱਪ, ਅਧਿਕਾਰੀ ਹੋਏ ਹੈਰਾਨ
NEXT STORY