ਪੈਰਿਸ (ਬਿਊਰੋ): ਪੈਗੰਬਰ ਕਾਰਟੂਨ ਵਿਵਾਦ ਦੇ ਬਾਅਦ ਫਰਾਂਸ ਵਿਚ ਫਿਰਕੂ ਹਿੰਸਾ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਤਾਜ਼ਾ ਘਟਨਾ ਵਿਚ ਬੇਲਫੋਰਟ ਵਿਚ ਇਕ ਮੁਸਲਿਮ ਪੁਲਸਕਰਮੀ ਦੇ ਬੇਟੇ ਵੱਲੋਂ ਕ੍ਰਿਸਮਿਸ ਪਾਰਟੀ ਕਰਨ 'ਤੇ ਉਸ ਦੇ 5 ਕੱਟੜਪੰਥੀ ਦੋਸਤ ਭੜਕ ਗਏ ਅਤੇ ਉਸ ਨੂੰ ਕੁੱਟ-ਕੁੱਟ ਕੇ ਅੱਧਮੋਇਆ ਕਰ ਦਿੱਤਾ। ਅਣਪਛਾਤੇ ਪੀੜਤ ਨੂੰ ਇਸ ਲਈ ਵੀ ਕੁੱਟਿਆ ਗਿਆ ਕਿਉਂਕਿ ਉਸ ਦੀ ਮਾਂ ਮੁਸਲਿਮ ਹੈ ਅਤੇ ਉਸ ਦਾ ਮਤਰੇਆ ਪਿਓ ਮੁਸਲਿਮ ਨਹੀਂ ਹੈ। ਪਤੀ ਅਤੇ ਪਤਨੀ ਦੋਵੇਂ ਪੁਲਸਕਰਮੀ ਹਨ।
ਪੜ੍ਹੋ ਇਹ ਅਹਿਮ ਖਬਰ- ਬਲੋਚਾਂ ਨੇ ਵਧਾਈ ਇਮਰਾਨ ਦੀ ਚਿੰਤਾ, ਹੁਣ ਸ਼ਹਿਰਾਂ 'ਚ ਬਣਾ ਰਿਹੇ ਚੀਨੀ ਲੋਕਾਂ ਨੂੰ ਨਿਸ਼ਾਨਾ
ਡੇਲੀ ਮੇਲ ਦੀ ਖ਼ਬਰ ਦੇ ਮੁਤਾਬਕ, ਫਰਾਂਸ ਦੇ ਗ੍ਰਹਿ ਮੰਤਰੀ ਗੇਰਾਲਡ ਡਾਰਮਨਿਨ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਨੇ ਦੱਸਿਆ ਕਿ ਨੌਜਵਾਨ ਨੇ ਕ੍ਰਿਸਮਿਸ ਪਾਰਟੀ ਮਨਾਉਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਵੈਬਸਾਈਟ ਸਨੈਪਚੈਟ 'ਤੇ ਪਾਈਆਂ। ਇਸ ਦੇ ਬਾਅਦ ਉਸ ਦੇ ਦੋਸਤਾਂ ਵਿਚ ਸ਼ਾਮਲ ਇਕ ਵਿਅਕਤੀ ਨੇ ਕੁਮੈਂਟ ਕੀਤਾ, 'ਗੋਰੇ ਵਿਅਕਤੀ ਦਾ ਗੰਦਾ ਬੇਟਾ', 'ਸੱਪ ਦਾ ਬੇਟਾ' ਅਤੇ 'ਪੁਲਸ ਅਧਿਕਾਰੀਆਂ ਦਾ ਬੇਟਾ'। ਕੁਮੈਂਟ ਕਰਨ ਵਾਲਾ ਪੀੜਤ ਨੂੰ ਬਚਪਨ ਤੋਂ ਜਾਣਦਾ ਸੀ ਅਤੇ ਉਸ ਨੇ ਕਥਿਤ ਰੂਪ ਨਾਲ ਧਮਕੀ ਦਿੱਤੀ ਕਿ 'ਅਸਲੀ ਅਰਬ ਲੋਕ ਕਿਹੋ ਜਿਹੇ ਹੁੰਦੇ ਹਨ, ਉਹ ਉਸ ਨੂੰ ਦੱਸੇਗਾ'।
ਪੀੜਤ 'ਤੇ 5 ਲੋਕਾਂ ਨੇ ਕੀਤਾ ਹਮਲਾ
ਉਸ ਨੇ ਪੀੜਤ ਨੂੰ ਇਕ ਕਾਰ ਪਾਰਕਿੰਗ ਦੇ ਨੇੜੇ ਆਉਣ ਲਈ ਕਿਹਾ। ਉੱਥੇ ਪਹੁੰਚਣ 'ਤੇ ਪੀੜਤ 'ਤੇ 5 ਲੋਕਾਂ ਨੇ ਜਾਨਲੇਵਾ ਹਮਲਾ ਕਰ ਦਿੱਤਾ। ਇਸ ਨਾਲ ਪੀੜਤ ਦਾ ਮੂੰਹ ਫੱਟ ਗਿਆ ਅਤੇ ਪੂਰੇ ਸਰੀਰ 'ਤੇ ਖੂਨ ਫੈਲ ਗਿਆ। ਉਸ ਦਾ ਪੂਰਾ ਸਰੀਰ ਜ਼ਖਮੀ ਹੋ ਗਿਆ। ਪੁਲਸ ਨੇ ਇਸ ਸੰਬੰਧ ਵਿਚ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉੱਥੇ ਮੁੱਖ ਦੋਸ਼ੀ ਦਾ ਪੁਲਸ ਨੂੰ ਕਹਿਣਾ ਹੈ ਕਿ ਮੁਸਲਮਾਨਾਂ ਨੂੰ ਕ੍ਰਿਸਮਿਸ ਨਹੀਂ ਮਨਾਉਣੀ ਚਾਹੀਦੀ ਅਤੇ ਉਸ ਨੂੰ ਪੀੜਤ ਦੀ ਹਰਕਤ ਨੇ ਹੈਰਾਨੀ ਵਿਚ ਪਾ ਦਿੱਤਾ ਸੀ। ਫ੍ਰਾਂਸੀਸੀ ਮੰਤਰੀ ਨੇ ਇਸ ਹਮਲੇ ਨੂੰ ਨਸਲੀ ਕਰਾਰ ਦਿੱਤਾ ਅਤੇ ਦਾਅਵਾ ਕੀਤਾ ਕਿ ਇਹ ਕੱਟੜਪੰਥੀ ਵੱਖਵਾਦ ਦੀ ਉਦਾਹਰਨ ਹੈ ਜੋ ਫ੍ਰਾਂਸੀਸੀ ਕਦਰਾਂ-ਕੀਮਤਾਂ ਨੂੰ ਕਮਜੋਰ ਕਰ ਰਿਹਾ ਹੈ। ਇਸ ਤੋਂ ਪਹਿਲਾਂ ਫਰਾਸ ਦੀ ਸਰਕਾਰ ਨੇ ਇਸਲਾਮਿਕ ਕੱਟੜਵਾਦ ਦਾ ਸਾਹਮਣਾ ਕਰਨ ਲਈ ਇਕ ਨਵਾਂ ਕਾਨੂੰਨ ਬਣਾਇਆ ਸੀ। ਇਸ ਦੇ ਤਹਿਤ ਲਿੰਗ ਦੇ ਆਧਾਰ 'ਤੇ ਸਵੀਮਿੰਗ ਪੂਲ ਵਿਚ ਵੱਖਵਾਦ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਗਿਆ ਅਤੇ ਸਾਰੇ ਬੱਚਿਆਂ ਲਈ 3 ਸਾਲ ਦੀ ਉਮਰ ਤੋਂ ਸਕੂਲ ਜਾਣਾ ਲਾਜਮੀ ਕਰ ਦਿੱਤਾ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਬਲੋਚਾਂ ਨੇ ਵਧਾਈ ਇਮਰਾਨ ਦੀ ਚਿੰਤਾ, ਹੁਣ ਸ਼ਹਿਰਾਂ 'ਚ ਬਣਾ ਰਿਹੇ ਚੀਨੀ ਲੋਕਾਂ ਨੂੰ ਨਿਸ਼ਾਨਾ
NEXT STORY