ਪੈਰਿਸ (ਬਿਊਰੋ): ਫਰਾਂਸ ਦੇ ਪੱਛਮੀ ਸ਼ਹਿਰ ਨਾਂਤ ਵਿਚ ਸਥਿਤ ਸੈਂਟ ਪੀਟਰ ਅਤੇ ਸੈਂਟ ਪੌਲ ਕੈਥੇਡ੍ਰਲ ਵਿਚ ਸ਼ਨੀਵਾਰ (18 ਜੁਲਾਈ) ਨੂੰ ਭਿਆਨਕ ਅੱਗ ਲੱਗ ਗਈ। ਇਸ ਅੱਗ ਨਾਲ ਚਰਚ ਦੇ ਮੁੱਖ ਦਰਵਾਜੇ 'ਤੇ ਲੱਗੇ ਸ਼ੀਸ਼ੇ ਟੁੱਟ ਗਏ ਹਨ। ਅੱਗ ਦੀਆਂ ਲਪਟਾਂ, ਧੂੰਏਂ ਦਾ ਗੁਬਾਰ ਦੂਰੋਂ ਦੇਖਿਆ ਜਾ ਸਕਦਾ ਹੈ। ਅੱਗ 'ਤੇ ਕਾਬੂ ਪਾਉਣ ਲਈ ਵੱਡੀ ਗਿਣਤੀ ਵਿਚ ਦਮਕਲ ਕਰਮੀ ਮੌਕੇ 'ਤੇ ਪਹੁੰਚ ਗਏ ਹਨ। ਫਰਾਂਸ ਦੀ ਸਰਕਾਰ ਨੇ ਗੌਥਿਕ ਸ਼ੈਲੀ ਵਿਚ 15ਵੀਂ ਸਦੀ ਵਿਚ ਬਣੇ ਇਸ ਕੈਥੇਡ੍ਰਲ ਵਿਚ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਆਦੇਸ਼ ਦਿੱਤੇ ਹਨ।
ਸਿਟੀ ਹਾਲ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਗੌਥਿਕ ਸ਼ੈਲੀ ਵਿਚ ਬਣੇ ਇਸ ਕੈਥੇਡ੍ਰਲ ਦੇ ਅੰਦਰ ਸ਼ਨੀਵਾਰ ਦੀ ਸਵੇਰ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਸਪਸ਼ੱਟ ਨਹੀਂ ਹੈ। ਅਧਿਕਾਰੀ ਨੂੰ ਆਪਣਾ ਨਾਮ ਜਨਤਕ ਕਰਨ ਦਾ ਅਧਿਕਾਰ ਨਹੀਂ ਹੈ। ਘਟਨਾ ਵਿਚ ਹੁਣ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਸੂਚਨਾ ਨਹੀਂ ਹੈ। ਸਥਾਨਕ ਦਮਕਲ ਕਰਮੀਆਂ ਦਾ ਕਹਿਣਾ ਹੈਕਿ ਅੱਗ ਲੱਗਣ ਨਾਲ ਕੈਥੇਡ੍ਰਲ ਦੀ ਛੱਤ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ ਹੈ ਅਤੇ ਹਾਲਾਤ ਕੰਟਰੋਲ ਵਿਚ ਹਨ। ਉਹਨਾਂ ਨੇ ਅਪ੍ਰੈਲ 2019 ਵਿਚ ਪੈਰਿਸ ਸਥਿਤ ਨੋਟਰੇ ਡੈਮ ਕੈਥੇਡ੍ਰਲ ਵਿਚ ਲੱਗੀ ਅੱਗ ਨਾਲ ਇਸ ਘਟਨਾ ਦੀ ਤੁਲਨਾ ਕਰਨ ਤੋਂ ਇਨਕਾਰ ਕੀਤਾ ਹੈ। ਨੋਟਰੇ ਡੈਮ ਵਿਚ ਲੱਗੀ ਅੱਗ ਨਾਲ ਕੈਥੇਡ੍ਰਲ ਬੁਰੀ ਤਰ੍ਹਾਂ ਨੁਕਸਾਨੀ ਗਈ ਸੀ।
ਫਰਾਂਸ ਦੇ ਰਾਸ਼ਟਰਪਤੀ ਇਮੈਨੁਅਮਲ ਮੈਕਰੋਂ ਨੇ ਇਸ ਘਟਨਾ ਦੇ ਬਾਅਦ ਇਕ ਟਵੀਟ ਕੀਤਾ। ਜਿਸ ਵਿਚ ਉਹਨਾਂ ਨੇ ਲਿਖਿਆ,''ਨੋਟਰੇ ਡੈਮ ਦੇ ਬਾਅਦ ਨਾਂਤ ਸਥਿਤ ਸੈਂਟ ਪੀਟਰ ਸੈਂਟ ਪਾਲ ਕੈਥੇਡ੍ਰਲ ਵਿਚ ਅੱਗ ਲੱਗੀ ਹੈ। ਅਸੀਂ ਗੌਥਿਕ ਸ਼ੈਲੀ ਵਿਚ ਬਣੀ ਇਸ ਵਿਰਾਸਤ ਨੂੰ ਬਚਾਉਣ ਵਿਚ ਜੁਟੇ ਦਮਕਲਕ ਰਮੀਆਂ ਦੇ ਨਾਲ ਹਾਂ।'' ਸੈਂਟ ਪੀਟਰ ਸੈਂਟ ਪਾਲ ਕੈਥੇਡ੍ਰਲ ਵਿਚ ਅੱਜ ਲੱਗੀ ਅੱਗ ਵਿਚ ਮੁੱਖ ਦਰਵਾਜੇ 'ਤੇ ਲੱਗਾ ਸ਼ੀਸ਼ਾ ਟੁੱਟਿਆ ਹੈ। 15ਵੀਂ ਸਦੀ ਵਿਚ ਬਣੇ ਇਸ ਕੈਥੇਡ੍ਰਲ ਵਿਚ 1972 ਵਿਚ ਵੀ ਅੱਗ ਲੱਗੀ ਸੀ। ਨਾਂਤ ਦੀ ਮੇਅਰ ਜੋਹਾਨਾ ਰੋਲਾਂ ਨੇ ਪੱਤਰਕਾਰਾਂ ਨੂੰ ਕਿਹਾ,''ਇਹ ਸਾਡੇ ਇਤਿਹਾਸ ਅਤੇ ਵਿਰਾਸਤ ਦਾ ਹਿੱਸਾ ਹੈ। ਉਹਨਾਂ ਨੇ ਕਿਹਾ ਕਿ ਸਾਡੇ ਦਿਮਾਗ ਵਿਚ ਉਹ ਤਸਵੀਰ ਅਤੇ ਕਹਾਣੀ ਹੈ ਪਰ ਹਾਲਾਤ 1972 ਜਿਹੇ ਨਹੀਂ ਹਨ।'' ਕੈਥੇਡ੍ਰਲ ਵਿਚ ਲੱਗੀ ਅੱਗ ਨਾਲ ਪੈਦਾ ਸਥਿਤੀ ਦੇ ਜਾਇਜ਼ੇ ਲਈ ਫਰਾਂਸ ਦੀ ਪ੍ਰ੍ਧਾਨ ਮੰਤਰੀ ਜਯਾਂ ਕਾਸਤੇ ਅਤੇ ਗ੍ਰਹਿ ਮੰਤਰੀ ਗੇਰਾਲਡ ਦਾਰਮਨੀ ਸਮੇਤ ਹੋਰ ਅਧਿਕਾਰੀ ਸ਼ਨੀਵਾਰ ਦੁਪਹਿਰ ਨਾਂਤ ਪਹੁੰਚੇ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਕਹਿਰ : ਆਸਟ੍ਰੇਲੀਆ ਦੇ ਇਸ ਸੂਬੇ 'ਚ ਲੋਕਾਂ ਲਈ ਮਾਸਕ ਲਗਾਉਣਾ ਹੋਇਆ ਲਾਜ਼ਮੀ
ਚੀਨ 'ਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਦੇ 16 ਨਵੇਂ ਮਾਮਲੇ ਸਾਹਮਣੇ ਆਏ
NEXT STORY