ਪੈਰਿਸ (ਭਾਸ਼ਾ): ਫ੍ਰਾਂਸੀਸੀ ਪ੍ਰਧਾਨ ਮੰਤਰੀ ਜਯਾਂ ਕਾਸਤੇ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਸ਼ੁੱਕਰਵਾਰ ਰਾਤ ਦੇ ਬਾਅਦ ਤੋਂ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢਣਾ ਬੰਦ ਕਰ ਦੇਵੇਗਾ। ਕਾਸਤੇ ਨੇ ਵੀਰਵਾਰ ਨੂੰ ਇਹ ਐਲਾਨ ਅਜਿਹੇ ਸਮੇਂ ਵਿਚ ਕੀਤਾ ਹੈ ਜਦੋਂ ਅਮਰੀਕਾ ਅਤੇ ਪੱਛਮੀ ਰਾਸ਼ਟਰਾਂ ਸਾਹਮਣੇ ਅਫਗਾਨਿਸਤਾਨ ਤੋਂ ਲੋਕਾਂ ਨੂੰ ਕੱਢਣ ਦੀ ਸਮੇਂ ਸੀਮਾ 31 ਅਗਸਤ ਤੱਕ ਦੀ ਹੈ।
ਪੜ੍ਹੋ ਇਹ ਅਹਿਮ ਖਬਰ- ਆਪਣੀਆਂ ਸ਼ਰਤਾਂ ’ਤੇ ਤਾਲਿਬਾਨ ਸਰਕਾਰ ਨੂੰ ਮਾਨਤਾ ਦੇਣ ਲਈ ਜੀ-7 ਦੇਸ਼ ਰਾਜ਼ੀ
ਅਫਗਾਨਿਸਤਾਨ 'ਤੇ ਤਾਲਿਬਾਨ ਤੇ ਕਬਜ਼ੇ ਦੇ ਬਾਅਦ ਹਜ਼ਾਰਾਂ ਲੋਕ ਦੇਸ਼ ਛੱਡਣ ਦੀ ਕੋਸ਼ਿਸ਼ ਵਿਚ ਹਨ ਅਤੇ ਕਾਬੁਲ ਹਵਾਈ ਅੱਡੇ ਜ਼ਰੀਏ ਉਹ ਦੇਸ਼ ਤੋਂ ਬਾਹਰ ਜਾਣਾ ਚਾਹੁੰਦੇ ਹਨ। ਕਾਸਤੇ ਨੇ ਫ੍ਰਾਂਸੀਸੀ ਰੇਡੀਓ 'ਆਰਟੀਐੱਲ' ਨੂੰ ਕਿਹਾ ਕਿ 31 ਅਗਸਤ ਤੱਕ ਅਫਗਾਨਿਸਤਾਨ ਤੋਂ ਅਮਰੀਕੀ ਸੈਨਿਕਾਂ ਦੀ ਵਾਪਸੀ ਕਾਰਨ ਅਸੀਂ ਕੱਲ੍ਹ ਸ਼ਾਮ ਦੇ ਬਾਅਦ ਤੋਂ ਕਾਬੁਲ ਹਵਾਈ ਅੱਡੇ ਤੋਂ ਲੋਕਾਂ ਨੂੰ ਕੱਢ ਨਹੀਂ ਪਾਵਾਂਗੇ।ਗੌਰਤਲਬ ਹੈ ਕਿ ਪਿਛਲੇ ਹਫ਼ਤੇ ਮੁਹਿੰਮ ਸ਼ੁਰੂ ਹੋਣ ਦੇ ਬਾਅਦ ਤੋਂ ਫਰਾਂਸ ਨੇ ਅਫਗਾਨਿਸਤਾਨ ਦੇ 2000 ਨਾਗਰਿਕਾਂ ਅਤੇ ਸੈਂਕੜੇ ਫ੍ਰਾਂਸੀਸੀ ਲੋਕਾਂ ਨੂੰ ਯੁੱਧ ਪੀੜਤ ਦੇਸ਼ ਤੋਂ ਕੱਢਿਆ ਹੈ।
ਚੀਨ ਨੇ ਤਾਲਿਬਾਨ ਨਾਲ ਪਹਿਲਾ ਕੂਟਨੀਤਕ ਸੰਪਰਕ ਕੀਤਾ ਸਥਾਪਤ, ਕਾਬੁਲ ’ਚ ਹੋਈ ਪਹਿਲੀ ਗੱਲਬਾਤ
NEXT STORY