ਪੈਰਿਸ- ਬ੍ਰਿਟੇਨ ਵਿਚ ਕੋਰੋਨਾ ਵਾਇਰਸ ਦੇ ਨਵੇਂ ਰੂਪ ਕਾਰਨ ਫੈਲੀ ਸਨਸਨੀ ਵਿਚਕਾਰ ਫਰਾਂਸ ਯੂ. ਕੇ. ਨੂੰ ਆਉਣ-ਜਾਣ ਵਾਲੀਆਂ ਉਡਾਣਾਂ ਅਤੇ ਰੇਲਗੱਡੀਆਂ ਨੂੰ ਮੁਅੱਤਲ ਕਰਨ ਦਾ ਗੰਭੀਰਤਾ ਨਾਲ ਵਿਚਾਰ ਕਰ ਰਿਹਾ ਹੈ। ਯੂ. ਕੇ. ਵਿਚ ਵਾਇਰਸ ਦੇ ਨਵੇਂ ਰੂਪ ਕਾਰਨ ਯੂਰਪ ਵਿਚ ਭਗਦੜ ਮਚ ਗਈ ਹੈ।
ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਅਤੇ ਵਿਗਿਆਨੀਆਂ ਨੇ ਸ਼ਨੀਵਾਰ ਨੂੰ ਘੋਸ਼ਣਾ ਕੀਤੀ ਕਿ ਦੇਸ਼ ਵਿਚ ਕੋਰੋਨਾ ਵਾਇਰਸ ਦਾ ਨਵਾਂ ਰੂਪ ਅਸਲ ਨਾਲੋਂ 70 ਫ਼ੀਸਦੀ ਜ਼ਿਆਦਾ ਫੈਲਣ ਵਾਲਾ ਹੈ।
ਇਹ ਵੀ ਪੜ੍ਹੋ- ਸਰਕਾਰ ਨੇ ਕੋਵਿਡ-19 ਵਿਚਕਾਰ ਪੈਨਸ਼ਨਰਾਂ ਨੂੰ ਦਿੱਤੀ ਇਹ ਵੱਡੀ ਰਾਹਤ
ਬ੍ਰਿਟੇਨ ਦੇ ਸਿਹਤ ਸਕੱਤਰ ਮੈਟ ਹੈਨਕੌਕ ਨੇ ਚਿਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਦਾ ਨਵਾਂ ਸਟਰੇਨ “ਕੰਟਰੋਲ ਤੋਂ ਬਾਹਰ” ਹੈ ਅਤੇ ਇੰਗਲੈਂਡ ਦੇ ਕੁਝ ਹਿੱਸੇ ਟੀਕਾ ਨਾ ਲੱਗਣ ਤੱਕ ਨਵੀਂਆਂ ਅਤੇ ਸਖ਼ਤ ਪਾਬੰਦੀਆਂ ਵਿਚ ਰਹਿਣਗੇ।'' ਲੰਡਨ ਅਤੇ ਦੱਖਣੀ-ਪੂਰਬੀ ਇੰਗਲੈਂਡ ਵਿਚ ਐਤਵਾਰ ਨੂੰ ਤਾਲਾਬੰਦੀ ਲਾਗੂ ਹੋਣ ਤੋਂ ਬਾਅਦ 1.6 ਕਰੋੜ ਤੋਂ ਵੱਧ ਲੋਕਾਂ ਨੂੰ ਘਰਾਂ ਵਿਚ ਹੀ ਰਹਿਣਾ ਹੋਵੇਗਾ ਅਤੇ ਯੂ. ਕੇ. ਸਰਕਾਰ ਨੇ ਕ੍ਰਿਸਮਸ ਦੇ ਦਿਨ ਨਿਯਮਾਂ ਵਿਚ ਢਿੱਲ ਦੇਣ ਦੀਆਂ ਯੋਜਨਾਵਾਂ ਨੂੰ ਰੱਦ ਕਰ ਦਿੱਤਾ ਹੈ। ਹੈਨਕੌਕ ਨੇ ਕਿਹਾ ਕਿ ਸ਼ਨੀਵਾਰ ਸਵੇਰ ਤੱਕ 350,000 ਲੋਕਾਂ ਨੂੰ ਟੀਕਾ ਲਗਾਇਆ ਜਾ ਚੁੱਕਾ ਹੈ, ਐਤਵਾਰ ਤੱਕ 5,00,000 ਲੋਕਾਂ ਨੂੰ ਇਹ ਲੱਗ ਸਕਦਾ ਹੈ।
ਇਹ ਵੀ ਪੜ੍ਹੋ- UK 'ਚ ਵਾਇਰਸ ਦੇ ਨਵੇਂ ਰੂਪ ਦਾ ਖ਼ੌਫ, ਕਈ ਮੁਲਕਾਂ ਵੱਲੋਂ ਉਡਾਣਾਂ 'ਤੇ ਪਾਬੰਦੀ
ਗੌਰਤਲਬ ਹੈ ਕਿ ਵਿਸ਼ਵ ਸਿਹਤ ਸੰਗਠਨ (ਡਬਲਿਊ. ਐੱਚ. ਓ.) ਕੋਰੋਨਾ ਟੀਕੇ ਆਉਣ ਦੇ ਬਾਵਜੂਦ ਇਹ ਚਿਤਾਵਨੀ ਦੇ ਚੁੱਕਾ ਹੈ ਕਿ ਟੀਕਾ ਕੋਈ ਜਾਦੂ ਦੀ ਗੋਲੀ ਨਹੀਂ ਹੋਵੇਗਾ ਜੋ ਕੋਰੋਨਾ ਵਾਇਰਸ ਨੂੰ ਤੁਰੰਤ ਖ਼ਤਮ ਕਰ ਦੇਵੇਗਾ। ਦੁਨੀਆ ਵਿਚ ਇਸ ਮਹਾਮਾਰੀ ਦਾ ਪ੍ਰਕੋਪ ਲੰਬੇ ਸਮੇਂ ਤੱਕ ਬਣਿਆ ਰਹੇਗਾ। ਡਬਲਿਊ. ਐੱਚ. ਓ. ਨੇ ਕਿਹਾ ਹੈ ਕਿ ਲੋਕਾਂ ਨੂੰ ਲਾਗ ਨੂੰ ਵੱਧਣ ਤੋਂ ਰੋਕਣ ਲਈ ਆਪਣੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ।
ਇਹ ਵੀ ਪੜ੍ਹੋ- ਸੋਨਾ 1,000 ਰੁਪਏ ਤੇ ਚਾਂਦੀ 4,000 ਰੁਪਏ ਹੋਈ ਮਹਿੰਗੀ, ਜਾਣੋ ਨਵੇਂ ਮੁੱਲ
ਨੇਪਾਲ ਦੀ ਨਿੱਜੀ ਏਅਰਲਾਈਨ ਯਾਤਰੀਆਂ ਨੂੰ ਉਨ੍ਹਾਂ ਦੀ ਮੰਜ਼ਲ ਤੋਂ 255 ਕਿਲੋ ਮੀਟਰ ਦੂਰ ਲੈ ਪੁੱਜੀ
NEXT STORY