ਨਵੀਂ ਦਿੱਲੀ- ਸਰਾਫਾ ਬਾਜ਼ਾਰ ਵਿਚ ਸੋਨਾ ਇਸ ਹਫ਼ਤੇ 1,000 ਰੁਪਏ ਮਹਿੰਗਾ ਹੋ ਗਿਆ ਹੈ। ਸੋਮਵਾਰ ਸੋਨੇ ਦੀ ਕੀਮਤ 48,600 ਰੁਪਏ ਪ੍ਰਤੀ 10 ਗ੍ਰਾਮ ਦੇ ਨੇੜੇ ਸੀ, ਜੋ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਸ਼ੁੱਕਰਵਾਰ ਤੱਕ 1,000 ਰੁਪਏ ਵੱਧ ਕੇ 49,600 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ।
ਇਸੇ ਤਰ੍ਹਾਂ ਚਾਂਦੀ ਦੀ ਕੀਮਤ ਸੋਮਵਾਰ ਨੂੰ 62,700 ਰੁਪਏ ਦੇ ਨੇੜੇ ਸੀ, ਜੋ ਕਾਰੋਬਾਰੀ ਹਫ਼ਤੇ ਦੇ ਆਖਰੀ ਦਿਨ ਸ਼ੁੱਕਰਵਾਰ ਤੱਕ 4,100 ਰੁਪਏ ਚੜ੍ਹ ਕੇ 66,800 ਰੁਪਏ 'ਤੇ ਪਹੁੰਚ ਗਈ।
ਇਹ ਵੀ ਪੜ੍ਹੋ- LPG ਸਿਲੰਡਰ ਪੇਟੀਐੱਮ ਤੋਂ ਬੁੱਕ ਕਰਨ 'ਤੇ ਮਿਲਣਗੇ 500 ਰੁਪਏ ਵਾਪਸ
ਉੱਥੇ ਹੀ, ਵਾਇਦਾ ਬਾਜ਼ਾਰ ਦੀ ਗੱਲ ਕਰੀਏ ਤਾਂ ਹਫ਼ਤੇ ਦੇ ਪਹਿਲੇ ਕਾਰੋਬਾਰੀ ਦਿਨ ਯਾਨੀ ਸੋਮਵਾਰ ਸੋਨਾ 49,000 ਰੁਪਏ ਪ੍ਰਤੀ ਦਸ ਗ੍ਰਾਮ 'ਤੇ ਕਾਰੋਬਾਰ ਕਰ ਰਿਹਾ ਸੀ, ਜੋ ਸ਼ੁੱਕਰਵਾਰ ਸ਼ਾਮ ਤੱਕ 650 ਰੁਪਏ ਵੱਧ ਕੇ 49,650 ਰੁਪਏ ਪ੍ਰਤੀ ਦਸ ਗ੍ਰਾਮ ਦੇ ਨੇੜੇ ਪਹੁੰਚ ਗਿਆ। ਚਾਂਦੀ ਦੀ ਗੱਲ ਕਰੀਏ ਤਾਂ ਇਹ ਵਾਇਦਾ ਬਾਜ਼ਾਰ ਵਿਚ ਸੋਮਵਾਰ ਨੂੰ 63,200 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਸੀ, ਜੋ ਸ਼ੁੱਕਰਵਾਰ ਸ਼ਾਮ ਤੱਕ 4,400 ਰੁਪਏ ਚੜ੍ਹ ਕੇ 67,600 ਰੁਪਏ ਪ੍ਰਤੀ ਕਿਲੋਗ੍ਰਾਮ ਤੱਕ ਪਹੁੰਚ ਗਈ।
ਇਹ ਵੀ ਪੜ੍ਹੋ- ਸਰਕਾਰ ਵੱਲੋਂ ਦਰਾਮਦ 'ਚ ਢਿੱਲ ਦੇਣ ਨਾਲ 15-20 ਰੁ: ਕਿਲੋ 'ਤੇ ਆਏ ਗੰਢੇ
ਸੋਨੇ ਦੇ ਹੁਣ ਤੱਕ ਦੇ ਸਰਵਉੱਚ ਪੱਧਰ ਨੂੰ ਦੇਖੀਏ ਤਾਂ ਇਹ 7 ਅਗਸਤ ਦੇ 56,200 ਰੁਪਏ ਪ੍ਰਤੀ ਦਸ ਗ੍ਰਾਮ ਦੇ ਆਲਟਾਈਮ ਹਾਈ ਤੋਂ ਹੁਣ ਵੀ ਤਕਰਬੀਨ 6,500 ਰੁਪਏ ਪ੍ਰਤੀ ਦਸ ਗ੍ਰਾਮ ਹੇਠਾਂ ਹੈ, ਜਦੋਂ ਕਿ ਚਾਂਦੀ 77,840 ਰੁਪਏ ਪ੍ਰਤੀ ਕਿਲੋਗ੍ਰਾਮ ਤੋਂ 10,000 ਰੁਪਏ ਪ੍ਰਤੀ ਕਿਲੋ ਤੱਕ ਡਿੱਗ ਚੁੱਕੀ ਹੈ।
AIR TAXI ਦੇਸ਼ ਦੀ ਨਵੀਂ ਏਅਰਲਾਈਨ ਬਣੀ, ਰੈਗੂਲੇਟਰ ਨੇ ਦਿੱਤਾ ਪਰਮਿਟ
NEXT STORY