ਪੈਰਿਸ- ਫਰਾਂਸ ਦੇ ਰਾਸ਼ਟਰਪਤੀ ਇਮਾਨੁਏਲ ਮੈਕਰੋਨ ਨੇ ਕੋਰੋਨਾ ਵਾਇਰਸ ਦੇ ਪ੍ਰਕੋਪ ਨੂੰ ਰੋਕਣ ਲਈ ਸ਼ੁੱਕਰਵਾਰ ਤੋਂ ਦੇਸ਼ ਵਿਚ ਕਰਫਿਊ ਲਗਾਏ ਜਾਣ ਦੀ ਘੋਸ਼ਣਾ ਕੀਤੀ ਹੈ। ਸ਼ਹਿਰਾਂ ਵਿਚ ਕਰਫਿਊ ਰਾਤ 9 ਵਜੇ ਤੋਂ ਸਵੇਰੇ 6 ਵਜੇ ਤੱਕ ਲਾਗੂ ਹੋਵੇਗਾ। ਮੈਕਰੋਨ ਨੇ ਟੀ. ਵੀ. 'ਤੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਕਰਫਿਊ ਇਲੇ ਡੀ ਫਰਾਂਸ ਖੇਤਰ ਤੇ 8 ਮਹਾਨਗਰੀ ਖੇਤਰ ਗ੍ਰੇਨੋਬਲ, ਲਿਲੇ, ਰੂਅਨ, ਲਿਓਨ, ਐਕਸ-ਮਾਰਸਿਲੇ, ਸੈਂਟ ਇਟਿਏਨ, ਟੂਲੂਜ਼, ਮੋਂਟੇਨੇਲੀਅਰ ਤੇ ਰੂਏਨ 'ਤੇ ਲਾਗੂ ਹੋਵੇਗਾ। ਉਨ੍ਹਾਂ ਕਿਹਾ ਕਿ ਫਰਾਂਸ ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਵਿਚ ਹੈ ਤੇ ਹਰ ਰੋਜ਼ ਕੋਰੋਨਾ ਦੇ ਔਸਤਨ 20 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।
ਅਸੀਂ ਅਜਿਹੇ ਪੜਾਅ ਵਿਚ ਦਾਖਲ ਹੋ ਚੁੱਕੇ ਹਾਂ, ਜਿੱਥੇ ਇਸ ਨੂੰ ਹਰ ਹਾਲਤ ਵਿਚ ਰੋਕਣਾ ਹੋਵੇਗਾ। ਉਨ੍ਹਾਂ ਕਿਹਾ ਕਿ ਪੂਰੇ ਦੇਸ਼ ਨੂੰ ਫਿਰ ਤੋਂ ਬੰਦ ਕਰਨਾ ਗਲਤ ਹੋਵੇਗਾ। ਇਸ ਲਈ ਕਰਫਿਊ ਇਕ ਸਹੀ ਹੱਲ ਹੈ। ਉਨ੍ਹਾਂ ਕਿਹਾ ਕਿ ਸਥਿਤੀ ਕੰਟਰੋਲ ਵਿਚ ਹੈ, ਅਸੀਂ ਅਜਹੀ ਸਥਿਤੀ ਵਿਚ ਹਾਂ, ਜੋ ਚਿੰਤਾਜਨਕ ਹੈ ਤੇ ਸਾਨੂੰ ਇਸ ਸਮੇਂ ਦਹਿਸ਼ਤ ਵਿਚ ਨਹੀਂ ਆਉਣਾ ਚਾਹੀਦਾ। ਅਸੀਂ ਸ਼ੁਰੂਆਤੀ ਲਹਿਰ ਤੋਂ ਬਹੁਤ ਕੁਝ ਸਿੱਖਿਆ ਹੈ। ਹਾਲਾਂਕਿ ਕਰਫਿਊ ਦੌਰਾਨ ਆਵਾਜਾਈ ਬੰਦ ਨਹੀਂ ਹੈ ਪਰ ਯਾਤਰਾ ਨੂੰ ਸੀਮਤ ਕੀਤਾ ਜਾਵੇਗਾ।
ਪਾਕਿ : ਸਰਕਾਰ ਵਿਰੋਧੀ ਰੈਲੀ ਤੋਂ ਪਹਿਲਾਂ 450 ਤੋਂ ਵਧੇਰੇ ਕਾਰਕੁੰਨਾਂ ਖਿਲਾਫ਼ ਮਾਮਲਾ ਦਰਜ
NEXT STORY