ਬਾਮਾਕੋ— ਫਰਾਂਸ ਦੇ ਹਥਿਆਰ ਬਲਾਂ ਨੇ ਮਾਲੀ 'ਚ ਜ਼ਮੀਨੀ ਤੇ ਹਵਾਈ ਹਮਲੇ ਕਰਕੇ ਅਲਕਾਇਦਾ ਦੇ ਇਕ ਚੋਟੀ ਦੇ ਕਮਾਂਡਰ ਨੂੰ ਢੇਰ ਕਰ ਦਿੱਤਾ ਹੈ। ਫਰਾਂਸ ਸਰਕਾਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਮਾਰਿਆ ਗਿਆ ਜਿਹਾਦੀ ਜਮੇਲ ਓਕਾਚਾ 'ਅਲਕਾਇਦਾ ਇਨ ਇਸਲਾਮਿਕ ਮਗਰਿਬ' ਨਾਂ ਦੇ ਸੰਗਠਨ ਦਾ ਕਮਾਂਡਰ ਸੀ ਤੇ ਫਰਾਂਸ ਨੇ ਉਸ ਨੂੰ ਫੌਜੀਆਂ, ਹੈਲੀਕਾਪਟਰਾਂ ਤੇ ਡਰੋਨ ਦੀ ਮਦਦ ਨਾਲ ਵੀਰਵਾਰ ਨੂੰ ਉੱਤਰੀ ਟਿੰਬਕਟੂ 'ਚ ਯਾਤਰਾ ਕਰਦੇ ਸਮੇਂ ਢੇਰ ਕਰ ਦਿੱਤਾ। ਫਰਾਂਸ ਦੇ ਰੱਖਿਆ ਮੰਤਰਾਲੇ ਨੇ ਕਿਹਾ ਕਿ ਓਕਾਚਾ ਨੂੰ ਯਾਹਮਾ ਅਬੂ ਅਲ ਹਮਾਮੇ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਉਹ ਕਈ ਹਮਲਿਆਂ ਦਾ ਮਾਸਟਰਮਾਈਂਡ ਸੀ ਤੇ ਸੰਗਠਨਾਂ ਨੂੰ ਵਿੱਤੀ ਸਹਾਇਤਾ ਮੁਹੱਈਆ ਕਰਵਾਉਂਦਾ ਸੀ। ਅਮਰੀਕੀ ਅਧਿਕਾਰੀਆਂ ਨੇ ਉਸ 'ਤੇ ਉੱਤਰ ਤੇ ਪੱਛਮੀ ਅਫਰੀਕਾ 'ਚ ਪੱਛਮੀ ਦੇਸ਼ਾਂ ਦੇ ਲਈ ਲੋਕਾਂ ਦੀ ਕਿਡਨੈਪਿੰਗ ਦਾ ਦੋਸ਼ ਲਾਇਆ ਸੀ।
'ਸੀਰੀਆ 'ਚ ਸਹੀ ਦਿਸ਼ਾ 'ਚ ਕੰਮ ਕਰ ਰਿਹੈ ਅਮਰੀਕਾ'
NEXT STORY