ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਵਿਚ ਹੋ ਰਹੇ ਕਤਲਾਂ ਦੀ ਲੜੀ ਵਿਚ ਇਕ ਹੋਰ ਕਤਲ ਜੁੜ ਗਿਆ ਹੈ। ਐਤਵਾਰ ਸਵੇਰੇ ਕੇਂਦਰੀ ਫਰਿਜ਼ਨੋ ਵਿਚ ਇਕ ਵਾਹਨ ਵਿਚੋਂ ਇਕ ਲਾਸ਼ ਮਿਲਣ ਤੋਂ ਬਾਅਦ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫਰਿਜ਼ਨੋ ਪੁਲਸ ਮੁਤਾਬਕ ਟਾਈਲਰ ਐਵੇਨਿਊ ਅਤੇ ਏਟ ਸਟ੍ਰੀਟ ਦੇ ਖੇਤਰ ਵਿਚ ਤਕਰੀਬਨ 2:30 ਵਜੇ ਗੋਲੀਬਾਰੀ ਹੋਣ ਦੀ ਸੂਚਨਾ ਮਿਲੀ ਸੀ। ਅਧਿਕਾਰੀ ਤੁਰੰਤ ਹਰਕਤ ਵਿਚ ਆਏ ਅਤੇ ਘਟਨਾ ਸਥਲ 'ਤੇ ਉਨ੍ਹਾਂ ਨੂੰ ਇਕ ਵਾਹਨ ਵਿਚ ਇਕ ਆਦਮੀ ਦੀ ਲਾਸ਼ ਮਿਲੀ। ਮ੍ਰਿਤਕ ਦੇ ਸਰੀਰ ਦੇ ਉਪਰਲੇ ਹਿੱਸੇ 'ਤੇ ਗੋਲੀਆਂ ਲੱਗਣ ਦੇ ਕਈ ਜ਼ਖਮ ਸਨ, ਫਿਲਹਾਲ ਉਸ ਦੀ ਪਛਾਣ ਨਹੀਂ ਹੋ ਸਕੀ।
ਅਧਿਕਾਰੀ ਵਧੇਰੇ ਜਾਣਕਾਰੀ ਪ੍ਰਾਪਤ ਕਰਨ ਲਈ ਜਾਂਚ ਕਰ ਰਹੇ ਹਨ। ਫਰਿਜ਼ਨੋ ਪੁਲਸ ਵਿਭਾਗ ਕੋਲ ਕਤਲਾਂ ਦੇ ਕੁੱਲ ਅੰਕੜੇ ਉਪਲੱਬਧ ਨਹੀਂ ਸਨ ਪਰ ਇਹ ਸ਼ਹਿਰ ਦਾ ਘੱਟੋ-ਘੱਟ 52ਵਾਂ ਕਤਲ ਹੋਵੇਗਾ। ਵਿਭਾਗ ਵਲੋਂ ਦਸੰਬਰ 2019 ਤੱਕ ਪਾਈਆਂ ਮਹੀਨਾਵਾਰ ਅਪਰਾਧ ਦੀਆਂ ਰਿਪੋਰਟਾਂ ਅਨੁਸਾਰ, 2019 ਵਿਚ 45 , ਸਾਲ 2018 ਵਿਚ 32 ਅਤੇ ਸਾਲ 2017 ਵਿਚ 56 ਕਤਲੇਆਮ ਹੋਏ ਹਨ। ਫਰਿਜ਼ਨੋ ਦੇ ਪੁਲਸ ਮੁਖੀ ਐਂਡੀ ਹਾਲ ਅਨੁਸਾਰ ਕਾਉਂਟੀ ਦੀਆਂ ਜੇਲ੍ਹਾਂ ਵਿਚ ਕੋਰੋਨਾ ਵਾਇਰਸ ਦੇ ਲਾਗ ਨੂੰ ਘਟਾਉਣ ਲਈ ਜ਼ੀਰੋ-ਡਾਲਰ ਦੀ ਜ਼ਮਾਨਤ ਨੀਤੀ ਲਾਗੂ ਕੀਤੀ ਗਈ ਹੈ, ਜਿਸ ਨੂੰ ਸ਼ਹਿਰ ਵਿਚ ਗੋਲੀਬਾਰੀ ਅਤੇ ਹੋਰ ਹਿੰਸਾ ਵਿਚ ਵਾਧੇ ਦਾ ਇੱਕ ਮੁੱਖ ਕਾਰਨ ਮੰਨਿਆ ਗਿਆ ਹੈ।
ਡੇਅਰੀ ਪਲਾਂਟ 'ਚ ਦੁੱਧ ਨਾਲ ਭਰੇ ਟੱਬ 'ਚ ਨਹਾਉਂਦੇ ਇਸ ਸ਼ਖਸ ਦੀ ਵੀਡੀਓ ਵਾਇਰਲ
NEXT STORY