ਕਾਬੁਲ (ਏ. ਐੱਨ. ਆਈ.)-ਦੇਸ਼ ’ਚ 6ਵੀਂ ਜਮਾਤ ਤੋਂ ਉੱਪਰ ਦੀਆਂ ਕੁੜੀਆਂ ਲਈ ਸਕੂਲ ਬੰਦ ਕਰਨ ਤੋਂ ਬਾਅਦ ਅਫ਼ਗਾਨ ਕੁੜੀਆਂ ਨੇ ਧਾਰਮਿਕ ਸਿੱਖਿਆ ਲਈ ਮਦਰੱਸਿਆਂ ਵਿਚ ਜਾਣਾ ਸ਼ੁਰੂ ਕਰ ਦਿੱਤਾ ਹੈ। ਅਫ਼ਗਾਨਿਸਤਾਨ ’ਚ ਕੁੜੀਆਂ ਲਈ ਸਕੂਲ ਖੋਲ੍ਹਣ ਦੇ ਵਿਸ਼ਵ ਭਾਈਚਾਰੇ ਦੀ ਵਾਰ-ਵਾਰ ਅਪੀਲ ਕਰਨ ਦੇ ਬਾਵਜੂਦ ਤਾਲਿਬਾਨ ਟੱਸ ਤੋਂ ਮੱਸ ਨਹੀਂ ਹੋ ਰਿਹਾ ਹੈ।
ਇਹ ਖ਼ਬਰ ਵੀ ਪੜ੍ਹੋ : ਪ੍ਰੇਮ ਸਬੰਧਾਂ ਦਾ ਹੋਇਆ ਦਰਦਨਾਕ ਅੰਤ, ਪ੍ਰੇਮੀ ਨੇ ਪ੍ਰੇਮਿਕਾ ਦਾ ਕਤਲ ਕਰ ਸੂਏ ’ਚ ਸੁੱਟੀ ਲਾਸ਼
ਮੌਜੂਦਾ ਸਮੇਂ ’ਚ 12ਵੀਂ ਜਮਾਤ ਵਿਚ ਪੜ੍ਹਨ ਵਾਲੀ 18 ਸਾਲਾ ਮੁਬਾਸ਼ੇਰਾ ਨੇ ਇਕ ਮਦਰੱਸੇ ’ਚ ਦਾਖ਼ਲਾ ਲੈ ਲਿਆ ਹੈ। ਉਸ ਨੇ ਕਿਹਾ ਕਿ ਹੋਰਨਾਂ ਸਕੂਲਾਂ ਵੱਲੋਂ ਉਸਨੂੰ ਠੁਕਰਾਏ ਜਾਣ ਤੋਂ ਬਾਅਦ ਉਸ ਦੇ ਕੋਲ ਮਦਰੱਸੇ ਵਿਚ ਦਾਖ਼ਲਾ ਲੈਣ ਤੋਂ ਇਲਾਵਾ ਕੋਈ ਬਦਲ ਨਹੀਂ ਬਚਿਆ ਸੀ। ਮੁਬਾਸ਼ੇਰਾ ਨੇ ਕਿਹਾ ਕਿ ਇਹ ਠੀਕ ਹੈ ਕਿ ਅਸੀਂ ਮਦਰੱਸੇ ਵਿਚ ਕੁਰਾਨ ਪੜ੍ਹਨ ਵਾਲੇ ‘ਹਾਫਿਜ਼’ ਹੋ ਸਕਦੇ ਹਾਂ ਪਰ ਇਹ ਸਾਡੀ ਸਿੱਖਿਆ ਦੀ ਥਾਂ ਨਹੀਂ ਲੈ ਸਕਦਾ। ਅਸੀਂ ਮਦਰੱਸੇ ਵਿਚ ਪੜ੍ਹ ਕੇ ਡਾਕਟਰ ਨਹੀਂ ਬਣ ਸਕਦੇ।
ਇਕ ਹੋਰ ਅਫ਼ਗਾਨ ਵਿਦਿਆਰਥਣ ਅਲੀਨਾ ਨੇ ਤਾਲਿਬਾਨ ਰਾਜ ਦੇ ਤਹਿਤ ਅਫ਼ਗਾਨਿਸਤਾਨ ਵਿਚ ਕੁੜੀਆਂ ਦੀ ਸਥਿਤੀ ’ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਅਸੀਂ ਮਦਰੱਸੇ ’ਚ ਸਿਰਫ ਅੱਲ੍ਹਾ ਬਾਰੇ ਸਿੱਖ ਸਕਦੇ ਹਾਂ।
ਬਾਈਡੇਨ ਨੇ ਈਦ ਦੀ ਦਿੱਤੀ ਪਾਰਟੀ ਪਰ ਮੁਸਲਿਮ ਮੇਅਰ ਨੂੰ ਵ੍ਹਾਈਟ ਹਾਊਸ ਦੇ ਸਮਾਰੋਹ ’ਚ ਨਹੀਂ ਮਿਲੀ Entry
NEXT STORY