ਹਰਾਰੇ (ਭਾਸ਼ਾ)— ਜ਼ਿੰਮਬਾਵੇ ਦੇ ਸਾਬਕਾ ਫੌਜ ਮੁਖੀ ਜਨਰਲ ਕਾਂਸਟੈਂਟੀਨੋ ਚਿਵੈਂਗਾ (61) ਨੇ ਵੀਰਵਾਰ ਨੂੰ ਦੇਸ਼ ਦੇ ਦੋ ਉਪ ਰਾਸ਼ਟਰਪਤੀਆਂ ਵਿਚੋਂ ਇਕ ਦੇ ਤੌਰ 'ਤੇ ਸਹੂੰ ਚੁੱਕੀ। ਚਿਵੈਂਗਾ ਨੇ ਫੌਜ ਵੱਲੋਂ ਸੱਤਾ ਆਪਣੇ ਹੱਥ ਵਿਚ ਲੈਣ ਦੀ ਅਗਵਾਈ ਕੀਤੀ ਸੀ, ਜਿਸ ਨਾਲ ਰੌਬਰਟ ਮੁਗਾਬੇ ਦੀ 37 ਸਾਲ ਦੀ ਸੱਤਾ ਨੂੰ ਖਤਮ ਕਰਨ ਵਿਚ ਮਦਦ ਮਿਲੀ ਸੀ। ਚਿਵੈਂਗਾ ਨੇ ਹਰਾਰੇ ਵਿਚ ਸਹੂੰ ਚੁੱਕੀ। ਉਨ੍ਹਾਂ ਨੇ ਕਿਹਾ,''ਮੈਂ ਆਪਣੇ ਫਰਜ਼ ਨੂੰ ਆਪਣੀ ਪੂਰੀ ਤਾਕਤ, ਜਾਨ ਅਤੇ ਸਮਰੱਥਾ ਨਾਲ ਨਿਭਾਵਾਂਗਾ।'' ਚਿਵੈਂਗਾ ਬੀਤੇ ਹਫਤੇ ਫੌਜ ਤੋਂ ਰਿਟਾਇਰ ਹੋਏ ਸਨ। ਉਸ ਤੋਂ ਕੁਝ ਹੀ ਸਮਾਂ ਪਹਿਲਾਂ ਫੌਜ ਨੇ ਦੇਸ਼ ਦੀ ਸੱਤਾ ਅਸਥਾਈ ਰੂਪ ਵਿਚ ਆਪਣੇ ਹੱਥਾਂ ਵਿਚ ਲੈ ਲਈ ਸੀ। ਇਸ ਦੇ 6 ਦਿਨ ਬਾਅਦ ਮੁਗਾਬੇ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਦੇ ਨਾਲ ਹੀ ਕੈਮਬੋ ਮੋਹਾਦੀ ਨੇ ਦੂਜੇ ਉਪ ਰਾਸ਼ਟਰਪਤੀ ਦੇ ਤੌਰ 'ਤੇ ਸਹੂੰ ਚੁੱਕੀ।
ਸਮੁੰਦਰੀ ਤੱਟਾਂ 'ਤੇ ਕੂੜੇ ਦੇ ਢੇਰ ਕਾਰਨ ਬਾਲੀ 'ਚ ਐਮਰਜੈਂਸੀ ਦੀ ਘੋਸ਼ਣਾ
NEXT STORY