ਇਸਲਾਮਾਬਾਦ (ਵਾਰਤਾ): ਪਾਕਿਸਤਾਨ ਦੇ ਸੈਨਾ ਪ੍ਰਧਾਨ ਜਨਰਲ ਕਮਰ ਜਾਵੇਦ ਬਾਜਵਾ ਨੇ ਸੋਮਵਾਰ ਨੂੰ ਦੇਸ਼ ਦੇ ਰਾਸ਼ਟਰਪਤੀ ਆਰਿਫ ਅਲਵੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ।ਸਥਾਨਕ ਅਖ਼ਬਾਰ 'ਡਾਨ' ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਅਜਿਹਾ ਘੱਟ ਹੀ ਦੇਖਣ ਨੂੰ ਮਿਲਦਾ ਹੈ ਜਦੋਂ ਪਾਕਿਸਤਾਨ ਦਾ ਸੈਨਾ ਪ੍ਰਮੁੱਖ ਇੱਕ ਹੀ ਦਿਨ ਵਿਚ ਦੇਸ਼ ਅਤੇ ਸਰਕਾਰ ਦੇ ਦੋ ਪ੍ਰਮੁੱਖਾਂ ਨੂੰ ਮਿਲੇ। ਪ੍ਰਧਾਨ ਮੰਤਰੀ ਨਾਲ ਸੈਨਾ ਪ੍ਰਮੁੱਖ ਦੀ ਬੈਠਕ ਅਫਗਾਨਿਸਤਾਨ ਨੂੰ ਲੈ ਕੇ ਸੀਨੀਅਰ ਕਮੇਟੀ ਦੀ ਬੈਠਕ ਤੋਂ ਇਲਾਵਾ ਹੋਈ।
ਪੜ੍ਹੋ ਇਹ ਅਹਿਮ ਖ਼ਬਰ- ਇਮਰਾਨ ਨੇ RSS ਨੂੰ ਦੱਸਿਆ ਨਾਜ਼ੀਵਾਦੀ, ਕਿਹਾ-ਕਸ਼ਮੀਰ ’ਤੇ ਗੱਲਬਾਤ ’ਚ ਭਾਰਤ-ਪਾਕਿ ਵਿਚਾਲੇ ਸੰਘ ਰੁਕਾਵਟ
ਇਮਰਾਨ-ਬਾਜ਼ਵਾ ਬੈਠਕ 'ਤੇ ਪ੍ਰਧਾਨ ਮੰਤਰੀ ਦੇ ਦਫ਼ਤਰ ਵੱਲੋਂ ਸੰਖੇਪ ਬਿਆਨ ਜਾਰੀ ਕੀਤੇ ਜਾਣ ਦੇ ਬਾਅਦ ਰਾਜਨੀਤਕ ਨਿਰੀਖਕ ਉਨ੍ਹਾਂ ਵਿਚਕਾਰ ਹੋਈ ਚਰਚਾ ਸਬੰਧੀ ਕਈ ਤਰ੍ਹਾਂ ਦੀਆਂ ਅਟਕਲਾਂ ਲਗਾ ਰਹੇ ਹਨ। ਪੀ.ਐਮ.ਓ. ਦੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਸੈਨਾ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਅੱਜ ਪ੍ਰਧਾਨ ਮੰਤਰੀ ਇਮਰਾਨ ਖਾਨ ਨਾਲ ਮੁਲਾਕਾਤ ਕੀਤੀ। ਮੀਟਿੰਗ ਦੌਰਾਨ ਪਾਕਿਸਤਾਨੀ ਸੈਨਾ ਨਾਲ ਸਬੰਧਤ ਪੇਸ਼ੇਵਰ ਮਾਮਲਿਆਂ 'ਤੇ ਚਰਚਾ ਕੀਤੀ ਗਈ। ਦੂਜੇ ਪਾਸੇ ਰਾਸ਼ਟਰਪਤੀ ਦਫਤਰ ਦੇ ਬਿਆਨ ਨੇ ਅਲਵੀ ਅਤੇ ਜਨਰਲ ਬਜਾਵਾ ਦੇ ਵਿਚਕਾਰ ਹੋਈ ਬੈਠਕ ਬਾਰੇ ਦੱਸਿਆ ਕਿ ਉਨ੍ਹਾਂ ਦੀ ਮੁਲਾਕਾਤ ਬਲੂਚਿਸਤਾਨ ਅਤੇ ਖੈਬਰ ਪਖਤੂਨਖਵਾ ਵਿੱਚ ਹਾਲ ਦੀਆਂ ਅੱਤਵਾਦੀ ਘਟਨਾਵਾਂ 'ਤੇ ਕੇਂਦਰਿਤ ਸੀ। ਰਾਸ਼ਟਰਪਤੀ ਦਫਤਰ ਦੇ ਬਿਆਨਾਂ ਵਿੱਚ ਕਿਹਾ ਗਿਆ ਹੈ ਕਿ ਜਨਰਲ ਬਾਜ਼ਵਾ ਨੇ ਰਾਸ਼ਟਰਪਤੀ ਦੀਆਂ ਪੇਸ਼ੇਵਰ ਤਿਆਰੀਆਂ ਅਤੇ ਸੁਰੱਖਿਆ ਬਲਾਂ ਦੁਆਰਾ ਅੱਤਵਾਦੀਆਂ ਵਿਰੁੱਧ ਕੀਤੇ ਜਾ ਰਹੇ ਉਪਾਵਾਂ ਬਾਰੇ ਜਾਣਕਾਰੀ ਦਿੱਤੀ।
ਪਾਕਿ ’ਚ ਮੌਬ ਲਿਚਿੰਗ ਮਾਮਲੇ ’ਚ 105 ਲੋਕ ਗ੍ਰਿਫ਼ਤਾਰ
NEXT STORY