ਇਸਲਾਮਾਬਾਦ-ਜਰਮਨੀ ਦੀ ਵਿਦੇਸ਼ ਮੰਤਰੀ ਐਨਾਲੇਨਾ ਬੇਅਰਬਾਕ ਨੇ ਮੰਗਲਵਾਰ ਨੂੰ ਪਾਕਿਸਤਾਨ 'ਚ ਕੋਰੋਨਾ ਨਾਲ ਇਨਫੈਕਟਿਡ ਪਾਏ ਜਾਣ ਤੋਂ ਬਾਅਦ ਆਪਣੀ ਤਿੰਨ ਦੇਸ਼ਾਂ ਦੀ ਵਿਦੇਸ਼ ਯਾਤਰਾ ਮੁਲਤਵੀ ਕਰ ਦਿੱਤੀ ਹੈ। ਪਾਕਿਸਤਾਨ ਦੀ ਦੋ ਦਿਨਾ ਯਾਤਰਾ 'ਤੇ ਮੰਗਲਵਾਰ ਨੂੰ ਪਹੁੰਚੀ ਬੇਅਰਬਾਕ ਨੇ ਇਸਲਾਮਾਬਾਦ 'ਚ ਆਪਣੇ ਹਮਰੁਤਬਾ ਬਿਲਾਵਲ ਭੁੱਟੋ ਜਰਦਾਰੀ ਨਾਲ ਮੁਲਾਕਾਤ ਕੀਤੀ।
ਇਹ ਵੀ ਪੜ੍ਹੋ : ਅੱਤਵਾਦੀ ਸੰਗਠਨ ਅਲਕਾਇਦਾ ਨੇ ਦਿੱਤੀ ਭਾਰਤ 'ਚ ਆਤਮਘਾਤੀ ਹਮਲੇ ਦੀ ਧਮਕੀ
ਇਸ ਤੋਂ ਤੁਰੰਤ ਬਾਅਦ ਜਾਂਚ ਕਰਨ 'ਤੇ ਉਹ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਪਾਏ ਗਏ। ਦੁਪਹਿਰ ਦੇ ਭੋਜਨ ਦੇ ਸਮੇਂ ਬੇਅਰਬਾਕ ਨੇ ਪਾਇਆ ਕਿ ਉਨ੍ਹਾਂ ਨੂੰ ਭੋਜਨ ਦਾ ਸੁਆਦ ਨਹੀਂ ਆ ਰਿਹਾ ਸੀ। ਮੰਤਰਾਲਾ ਨੇ ਦੱਸਿਆ ਕਿ ਉਨ੍ਹਾਂ ਨੇ ਸਵੇਰੇ ਇਕ ਐਂਟੀਜੇਨ ਟੈਸਟ ਕਰਵਾਇਆ ਸੀ, ਜੋ ਨਕਾਰਾਤਮਕ ਆਇਆ ਸੀ। ਬੇਅਕਬਾਕ ਨੇ ਗ੍ਰੀਸ ਅਤੇ ਤੁਰਤੀ ਦੀ ਯਾਤਰਾ ਕਰਨਾ ਸੀ। ਮੰਤਰਾਲਾ ਨੇ ਕਿਹਾ ਕਿ ਉਨ੍ਹਾਂ ਦੇ ਅਗੇ ਦੇ ਸਾਰੇ ਰੁਝੇਵਿਆਂ ਨੂੰ ਰੱਦ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਆਪਣਾ ਖੂਨ ਵਹਾ ਦਿਆਂਗੀ ਪਰ ਬੰਗਾਲ ਦੀ ਵੰਡ ਕਦੇ ਵੀ ਨਹੀਂ ਹੋਣ ਦਿਆਂਗੀ : ਮਮਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਰੱਖਿਆ ਮੰਤਰੀ ਰਾਜਨਾਥ ਸਿੰਘ ਤਿੰਨ ਦਿਨਾ ਦੌਰੇ 'ਤੇ ਪਹੁੰਚੇ ਵੀਅਤਨਾਮ
NEXT STORY