ਨਵੀਂ ਦਿੱਲੀ (ਭਾਸ਼ਾ)- ਜਰਮਨੀ ਦੇ ਜਲ ਸੈਨਾ ਦੇ ਮੁਖੀ ਕੇ-ਅਚਿਮ ਸ਼ੋਨਬਾਕ ਨੇ ਵੀਰਵਾਰ ਨੂੰ ਇੱਥੇ ਭਾਰਤੀ ਜਲ ਸੈਨਾ ਮੁਖੀ ਆਰ ਹਰੀ ਕੁਮਾਰ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਦੇਸ਼ਾਂ ਵਿਚਾਲੇ ਰੱਖਿਆ ਸਹਿਯੋਗ ਨੂੰ ਹੋਰ ਮਜ਼ਬੂਤਕਰਨ ਦੇ ਤਰੀਕਿਆਂ 'ਤੇ ਚਰਚਾ ਕੀਤੀ। ਸ਼ੌਨਬਾਕ ਨੇ ਭਾਰਤੀ ਸੈਨਾ ਦੇ ਉਪ ਮੁਖੀ ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਨਾਲ ਵੀ ਮੁਲਾਕਾਤ ਕੀਤੀ।
ਪੜ੍ਹੋ ਇਹ ਅਹਿਮ ਖ਼ਬਰ- ਹੌਂਸਲੇ ਨੂੰ ਸਲਾਮ, 57 ਸਾਲਾ ਦਿਵਿਆਂਗ ਨੇ ਲਗਾਤਾਰ 27 ਘੰਟੇ ਤੈਰ ਕੇ ਬਚਾਈ ਜਾਨ
ਭਾਰਤੀ ਜਲ ਸੈਨਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਵਾਈਸ ਐਡਮਿਰਲ ਸ਼ੌਨਬਾਕ ਅਤੇ ਐਡਮਿਰਲ ਹਰੀ ਕੁਮਾਰ ਵਿਚਕਾਰ ਮੀਟਿੰਗ ਦੌਰਾਨ ਨੇਵੀ-ਨੇਵੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਵਧਾਉਣ ਦੇ ਤਰੀਕਿਆਂ 'ਤੇ ਚਰਚਾ ਕੀਤੀ ਗਈ। ਇਸ ਦੇ ਨਾਲ ਹੀ ਫ਼ੌਜ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਸ਼ੋਨਬਾਚ ਨੇ ਲੈਫਟੀਨੈਂਟ ਜਨਰਲ ਸੀਪੀ ਮੋਹੰਤੀ ਨਾਲ ਮੁਲਾਕਾਤ ਕੀਤੀ ਅਤੇ ਇਸ ਦੌਰਾਨ ਦੁਵੱਲੇ ਰੱਖਿਆ ਸਹਿਯੋਗ ਦੇ ਪਹਿਲੂਆਂ 'ਤੇ ਚਰਚਾ ਕੀਤੀ।
ਇਜ਼ਰਾਈਲ ਤੇ ਜਰਮਨੀ ਦਰਮਿਆਨ ਅਰਬਾਂ ਡਾਲਰ ਦੀ ਪਣਡੁੱਬੀ ਦਾ ਹੋਇਆ ਸੌਦਾ
NEXT STORY