ਵੈਲਿੰਗਟਨ (ਬਿਊਰੋ) ਕਿਸੇ ਨੇ ਸੱਚ ਹੀ ਕਿਹਾ ਹੈ ਹੌਂਸਲਾ ਹੋਵੇ ਤਾਂ ਵੱਡੀ ਤੋਂ ਵੱਡੀ ਮੁਸੀਬਤ ਵੀ ਸਾਡਾ ਕੁਝ ਨਹੀਂ ਵਿਗਾੜ ਸਕਦੀ। ਅਜਿਹੀ ਹੀ ਇਕ ਘਟਨਾ ਸਾਹਮਣੇ ਆਈ ਹੈ। ਪਿਛਲੇ ਹਫ਼ਤੇ ਟੋਂਗਾ ਦੇਸ਼ ਦੇ ਨੇੜੇ ਇਕ ਆਈਲੈਂਡ 'ਤੇ ਜਵਾਲਾਮੁਖੀ ਫਟਿਆ ਅਤੇ ਉਸ ਤੋਂ ਸਮੁੰਦਰ ਵਿਚ ਸੁਨਾਮੀ ਪੈਦਾ ਹੋ ਗਈ। ਇਸ ਮਗਰੋਂ ਉੱਥੇ ਤਬਾਹੀ ਮਚ ਗਈ ਅਤੇ ਕਈ ਲੋਕਾਂ ਦੀ ਮੌਤ ਹੋ ਗਈ। ਕਈ ਪਿੰਡ ਅਤੇ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ। ਉਹਨਾਂ ਵਿਚੋਂ ਇਕ 57 ਸਾਲਾ ਦਿਵਿਆਂਗ ਵਿਅਕਤੀ ਨੇ ਹਿੰਮਤ ਨਾ ਹਾਰਦੇ ਹੋਏ ਖੁਦ ਨੂੰ ਸੁਰੱਖਿਅਤ ਬਚਾ ਲਿਆ। ਜਿਸ ਤਰ੍ਹਾਂ ਇਸ ਸ਼ਖਸ ਨੇ ਆਪਣੀ ਜਾਨ ਬਚਾਈ, ਉਸ ਦੀ ਕਹਾਣੀ ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
ਇੰਝ ਬਚਾਈ ਜਾਨ
ਇਹ ਘਟਨਾ ਸ਼ਨੀਵਾਰ ਨੂੰ ਹੁੰਗਾ ਟੋਂਗਾ-ਹੰਗਾ ਜਵਾਲਾਮੁਖੀ ਫਟਣ ਸਮੇਂ ਦੀ ਹੈ। ਜਵਾਲਾਮੁਖੀ ਫਟਣ ਕਾਰਨ ਘੱਟੋ-ਘੱਟ 3 ਲੋਕਾਂ ਦੀ ਮੌਤ ਹੋ ਗਈ ਅਤੇ ਟਾਪੂ ਸਮੂਹ ਵਿਚ ਸੁਨਾਮੀ ਦੀਆਂ ਲਹਿਰਾਂ ਫੈਲ ਗਈਆਂ। ਕਈ ਪਿੰਡਾਂ, ਰਿਜੋਰਟਾਂ ਅਤੇ ਕਈ ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਅਤੇ ਲੱਗਭਗ 105,000 ਲੋਕਾਂ ਲਈ ਸੰਚਾਰ ਸੇਵਾ ਠੱਪ ਹੋ ਗਈ। ਫਿਰ ਵੀ ਇਕ 57 ਸਾਲਾ ਟੋਂਗਨ ਵਿਅਕਤੀ ਲਿਸਾਲਾ ਫੋਲਊ (Lisala Folau)ਆਪਣੀ ਜਾਨ ਬਚਾਉਣ ਵਿਚ ਸਫਲ ਰਿਹਾ।
ਪੜ੍ਹੋ ਇਹ ਅਹਿਮ ਖ਼ਬਰ- ਹਾਲੈਂਡ : ਸਮੁੰਦਰ ਵਿਚ ਉਤਾਰਨ ਤੋਂ ਪਹਿਲਾ ਰੇਲਵੇ ਪੁੱਲ 'ਤੇ ਫਸਿਆ 100 ਕਰੋੜ ਦਾ ਸੁਪਰ ਯਾਟ (ਤਸਵੀਰਾਂ)
27 ਘੰਟੇ ਤੈਰ ਕੇ ਬਚਾਈ ਜਾਨ
57 ਸਾਲਾ ਟੋਂਗਨ ਲਿਸਾਲਾ ਫੋਲਊ ਨੇ ਦੱਸਿਆ ਕਿ ਉਹ ਸ਼ਨੀਵਾਰ ਨੂੰ ਵਿਨਾਸ਼ਕਾਰੀ ਸੁਨਾਮੀ ਦੌਰਾਨ ਸਮੁੰਦਰ ਵਿਚ ਰੁੜ੍ਹ ਗਿਆ ਸੀ ਪਰ ਖੁਦ ਨੂੰ ਬਚਾਉਣ ਲਈ ਲੱਗਭਗ 27 ਘੰਟੇ ਤੱਕ ਤੈਰਦਾ ਰਿਹਾ ਅਤੇ ਹੌਲੀ-ਹੌਲੀ 7.5 ਕਿਲੋਮੀਟਰ ਤੈਰ ਕੇ ਤੋਂਗਾ ਟਾਪੂ ਦੇ ਮੁੱਖ ਟਾਪੂ ਤੱਕ ਪਹੁੰਚਣ ਵਿਚ ਸਫਲ ਹੋਇਆ। 27 ਘੰਟੇ ਬਾਅਦ ਉਹ ਕਿਨਾਰੇ 'ਤੇ ਪਹੁੰਚਿਆ। ਉਸ ਨੂੰ ਵਾਸਤਵਿਕ ਜੀਵਨ ਦਾ ਐਕਵਾਮੈਨ ਕਿਹਾ ਜਾ ਰਿਹਾ ਹੈ।
ਟੋਂਗਨ ਮੀਡੀਆ ਏਜੰਸੀ ਬ੍ਰਾਡਕਾਮ ਬ੍ਰਾਡਕਾਸਟਿੰਗ ਨੂੰ ਇਕ ਰੇਡੀਓ ਇੰਟਰਵਿਊ ਵਿਚ ਲਿਸਾਲਾ ਨੇ ਦੱਸਿਆ ਕਿ ਲਗਭਗ 60 ਲੋਕਾਂ ਦੀ ਆਬਾਦੀ ਵਾਲੇ ਅਟਾਟਾ ਦੇ ਛੋਟੇ, ਵੱਖਰੇ ਟਾਪੂ 'ਤੇ ਰਹਿਣ ਵਾਲੇ ਉਹ ਸਮੁੰਦਰ ਵਿਚ ਉਦੋਂ ਰੁੜ੍ਹ ਗਏ, ਜਦੋਂ ਲਹਿਰਾਂ ਲਗਭਗ 7 ਵਜੇ ਜ਼ਮੀਨ ਨਾਲ ਟਕਰਾਈਆਂ। ਲਿਸਾਲਾ ਨੇ ਕਿਹਾ ਕਿ ਘਟਨਾ ਸਮੇਂ ਉਹ ਆਪਣੇ ਘਰ ਨੂੰ ਪੇਂਟ ਕਰ ਰਿਹਾ ਸੀ, ਜਦੋਂ ਉਸ ਦੇ ਭਰਾ ਨੇ ਉਹਨਾਂ ਨੂੰ ਸੁਨਾਮੀ ਬਾਰੇ ਸਾਵਧਾਨ ਕੀਤਾ। ਇਸ ਮਗਰੋਂ ਜਲਦੀ ਹੀ ਲਹਿਰਾਂ ਉਹਨਾਂ ਦੇ ਲਾਉਂਜ ਵਿਚ ਪਹੁੰਚ ਗਈਆਂ। ਉਹ ਬਚਣ ਲਈ ਇਕ ਰੁੱਖ 'ਤੇ ਚੜ੍ਹ ਗਿਆ ਪਰ ਜਦੋਂ ਉਹ ਹੇਠਾਂ ਡਿੱਗਿਆ ਤਾਂ ਇਕ ਹੋਰ ਵੱਡੀ ਲਹਿਰ ਉਸ ਨੂੰ ਰੋੜ ਕੇ ਲੈ ਗਈ। 57 ਸਾਲਾ ਲਿਸਾਲਾ ਨੇ ਕਿਹਾ ਕਿ ਉਹ ਦਿਵਿਆਂਗ ਹੈ ਅਤੇ ਠੀਕ ਨਾਲ ਤੁਰ ਨਹੀਂ ਸਕਦਾ।ਫਿਰ ਵੀ ਹੌਂਸਲ ਅਤੇ ਜਜ਼ਬੇ ਕਾਰਨ ਉਹ ਜ਼ਿੰਦਾ ਰਹਿਣ ਵਿਚ ਸਫਲ ਹੋਇਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਰਦਾਨਾ ਕਮਜ਼ੋਰੀ ਤੋਂ ਨਾ ਸ਼ਰਮਾਓ, ਇਕ ਵਾਰ ਇਹ ਦੇਸੀ ਟ੍ਰੀਟਮੈਂਟ ਜ਼ਰੂਰ ਅਪਣਾਓ
NEXT STORY