ਇੰਟਰਨੈਸ਼ਨਲ ਡੈਸਕ- ਫਰੈਂਡਜ਼ ਆਫ ਕੈਨੇਡਾ ਐਂਡ ਇੰਡੀਆ ਫਾਊਂਡੇਸ਼ਨ ਦੇ ਪ੍ਰਧਾਨ ਮਨਿੰਦਰ ਸਿੰਘ ਗਿੱਲ ਨੇ ਦੋਸ਼ ਲਾਇਆ ਹੈ ਕਿ ਕੈਨੇਡਾ ਦੇ ਸਰੀ ਇਲਾਕੇ ਵਿੱਚ ਵਸਦੇ ਪੰਜਾਬੀਆਂ ਨੂੰ ਉਦੋਂ ਤੋਂ ਹੀ ਕੱਟੜਪੰਥੀ ਖਾਲਿਸਤਾਨੀ ਗਰੁੱਪਾਂ ਵੱਲੋਂ ਜਾਨੋਂ ਮਾਰਨ ਦੀਆਂ ਧਮਕੀਆਂ ਅਤੇ ਹਮਲਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਦੋਂ ਤੋਂ ਪੰਜਾਬ ਪੁਲਸ ਨੇ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ 'ਤੇ ਕਾਰਵਾਈ ਸ਼ੁਰੂ ਕੀਤੀ ਹੈ। ਵਿਸ਼ਵ ਭਰ ਵਿੱਚ ਪੰਜਾਬੀ ਭਾਈਚਾਰੇ ਦੇ ਮੁੱਦਿਆਂ ਲਈ ਇੱਕ ਸਮਾਜਿਕ ਕਾਰਕੁਨ ਅਤੇ ਇੰਡੋ-ਕੈਨੇਡੀਅਨ ਸਹਿਯੋਗ ਦੇ ਇੱਕ ਮਜ਼ਬੂਤ ਵਕੀਲ ਗਿੱਲ ਨੇ ਇਨ੍ਹਾਂ ਸਮੱਸਿਆਵਾਂ ਬਾਰੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਸ (ਆਰ.ਸੀ.ਐੱਮ.ਪੀ.) ਦੇ ਮੁਖੀ ਨੂੰ ਪੱਤਰ ਲਿਖਿਆ ਹੈ, ਜਿਸ ਵਿਚ ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਵਰਮਾ ਦੀ ਸੁਰੱਖਿਆ ਨੂੰ ਖ਼ਤਰਾ ਵੀ ਸ਼ਾਮਲ ਹੈ। ਗਿੱਲ ਨੇ ਪੱਤਰ ਵਿੱਚ ਕਿਹਾ ਕਿ ਜਦੋਂ ਵੀ ਮੈਂ ਘਰੋਂ ਬਾਹਰ ਨਿਕਲਦਾ ਹਾਂ ਤਾਂ ਖਾਲਿਸਤਾਨੀ ਕੱਟੜਪੰਥੀਆਂ ਤੋਂ ਮੇਰੀ ਜਾਨ ਖ਼ਤਰੇ ਵਿੱਚ ਹੁੰਦੀ ਹੈ। ਕਿਰਪਾ ਕਰਕੇ ਇਸ ਸਥਿਤੀ 'ਤੇ ਗੌਰ ਕਰੋ ਅਤੇ ਇਹ ਯਕੀਨੀ ਕਰੋ ਕਿ ਇੰਡੋ-ਕੈਨੇਡੀਅਨ ਭਾਈਚਾਰਾ ਕੈਨੇਡਾ ਵਿੱਚ ਸ਼ਾਂਤੀ ਨਾਲ ਰਹਿ ਸਕੇ ਅਤੇ ਸਰੀ ਸ਼ਹਿਰ ਵਿੱਚ ਕਾਨੂੰਨ ਦਾ ਰਾਜ ਬਹਾਲ ਹੋਵੇ।
ਇਹ ਵੀ ਪੜ੍ਹੋ: ਖੁਸ਼ੀਆਂ ਗਮ ’ਚ ਬਦਲੀਆਂ, ਵਿਆਹ ਤੋਂ 3 ਦਿਨ ਪਹਿਲਾਂ ਮਾਪਿਆਂ ਦੇ ਇਕਲੌਤੇ ਪੁੱਤਰ ਨੇ ਕੀਤੀ ਖੁਦਕੁਸ਼ੀ
ਕੈਨੇਡਾ ਵਿੱਚ ਰੇਡੀਓ ਇੰਡੀਆ ਦੇ ਸੀ.ਈ.ਓ. ਗਿੱਲ ਨੇ ਦੱਸਿਆ ਕਿ 19 ਮਾਰਚ ਨੂੰ ਉਨ੍ਹਾਂ ਵੱਲੋਂ ਪੱਛਮੀ ਕੈਨੇਡਾ ਦੇ ਦੌਰੇ ’ਤੇ ਆਏ ਵਰਮਾ ਦੇ ਸਨਮਾਨ ਵਿੱਚ ਰਾਤਰੀ ਭੋਜ ਦਾ ਆਯੋਜਨ ਕੀਤਾ ਗਿਆ ਸੀ। ਗਿੱਲ ਨੇ ਕਿਹਾ ਕਿ ਕੱਟੜਪੰਥੀ ਖਾਲਿਸਤਾਨੀ ਸਮੂਹਾਂ ਨੇ 18 ਮਾਰਚ ਨੂੰ ਪ੍ਰੋਗਰਾਮ ਸਥਾਨ 'ਤੇ ਵਿਰੋਧ ਪ੍ਰਦਰਸ਼ਨ ਦਾ ਸੱਦਾ ਦਿੱਤਾ ਸੀ। ਭਾਰਤੀ ਕੌਂਸਲੇਟ ਨੇ ਆਰ.ਸੀ.ਐੱਮ.ਪੀ. ਨੂੰ ਸੂਚਿਤ ਕੀਤਾ ਅਤੇ ਬਾਅਦ ਵਿਚ ਭਰੋਸਾ ਦਿੱਤਾ ਕਿ ਹਾਈ ਕਮਿਸ਼ਨਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇਗਾ ਅਤੇ ਪ੍ਰੋਗਰਾਮ ਯੋਜਨਾ ਅਨੁਸਾਰ ਚੱਲਣਾ ਚਾਹੀਦਾ ਹੈ। RCMP ਦੇ ਭਰੋਸੇ ਤੋਂ ਬਾਅਦ ਅਸੀਂ ਯੋਜਨਾ ਅਨੁਸਾਰ ਆਪਣਾ ਪ੍ਰੋਗਰਾਮ ਜਾਰੀ ਰੱਖਿਆ। 19 ਮਾਰਚ ਨੂੰ ਖਾਲਿਸਤਾਨੀ ਸਮੂਹ, ਜਮਹੂਰੀ ਵਿਰੋਧ ਦੇ ਨਾਮ 'ਤੇ ਪ੍ਰੋਗਰਾਮ ਵਾਲੀ ਥਾਂ 'ਤੇ ਆਏ ਅਤੇ ਸਾਹਮਣੇ ਵਾਲੇ ਪ੍ਰਵੇਸ਼ ਦੁਆਰ ਨੂੰ ਬੰਦ ਕਰ ਦਿੱਤਾ, ਜੋ ਕਿ ਗੈਰ ਕਾਨੂੰਨੀ ਸੀ ਕਿਉਂਕਿ ਇਹ ਨਿੱਜੀ ਜਾਇਦਾਦ ਸੀ। ਹਾਲ ਦੇ ਮਾਲਕ ਨੇ ਪ੍ਰਵੇਸ਼ ਦੁਆਰ ਨੂੰ ਖਾਲ੍ਹੀ ਕਰਵਾਉਣ ਲਈ RCMP ਨੂੰ ਫ਼ੋਨ ਕੀਤਾ, ਪਰ ਕੋਈ ਫ਼ਾਇਦਾ ਨਹੀਂ ਹੋਇਆ ਅਤੇ ਸਾਡੇ ਮਹਿਮਾਨ, ਜਿਨ੍ਹਾਂ ਨੇ ਪ੍ਰੋਗਰਾਮ ਸਥਾਨ 'ਤੇ ਰਿਪੋਰਟਿੰਗ ਸ਼ੁਰੂ ਕੀਤੀ ਉਨ੍ਹਾਂ 'ਤੇ ਖਾਲਿਸਤਾਨੀਆਂ ਵੱਲੋਂ ਹਮਲਾ ਕੀਤਾ ਗਿਆ ਅਤੇ ਧੱਕਾ, ਧਮਕੀਆਂ, ਹੱਥੋਪਾਈ ਦੀਆਂ ਕਈ ਘਟਨਾਵਾਂ ਹੋਈਆਂ। ਇੱਥੋਂ ਤੱਕ ਕਿ ਮੀਡੀਆ ਵਾਲਿਆਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਇਹ ਵੀ ਪੜ੍ਹੋ: ਦਿੱਲੀ ਪੁਲਸ ਹੱਥ ਲੱਗੀ ਵੱਡੀ ਸਫ਼ਲਤਾ, ਮੋਸਟ ਵਾਂਟੇਡ ਗੈਂਗਸਟਰ ਦੀਪਕ ਬਾਕਸਰ ਨੂੰ ਮੈਕਸੀਕੋ ਤੋਂ ਕੀਤਾ ਗ੍ਰਿਫ਼ਤਾਰ
ਪ੍ਰਦਰਸ਼ਨਕਾਰੀ ਲਾਠੀਆਂ ਅਤੇ ਤਲਵਾਰਾਂ ਨਾਲ ਲੈਸ ਸਨ, ਕਿਉਂਕਿ ਉਨ੍ਹਾਂ ਨੇ ਇਸਦੀ ਪਹਿਲਾਂ ਤੋਂ ਯੋਜਨਾ ਬਣਾਈ ਸੀ ਅਤੇ ਪਛਾਣ ਤੋਂ ਬਚਣ ਲਈ ਸਾਰੇ ਨਕਾਬਪੋਸ਼ ਸਨ। ਗਿੱਲ ਨੇ ਕਿਹਾ ਕਿ ਆਰ.ਸੀ.ਐੱਮ.ਪੀ. ਇਸ ਹਿੰਸਾ ਦਾ ਮੂਕ ਦਰਸ਼ਕ ਸੀ ਅਤੇ ਮਹਿਮਾਨਾਂ ਦੀ ਸੁਰੱਖਿਆ ਨੂੰ ਯਕੀਨੀ ਨਹੀਂ ਬਣਾ ਸਕਿਆ। ਗਿੱਲ ਨੇ ਕਿਹਾ ਕਿ ਮੈਨੂੰ ਵੱਖ-ਵੱਖ ਇੰਸਟਾਗ੍ਰਾਮ ਅਕਾਉਂਟਸ, ਟਿਕਟੋਕ ਅਕਾਉਂਟਸ ਅਤੇ ਮੋਬਾਈਲ ਨੰਬਰਾਂ ਤੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਹ ਮੈਨੂੰ ਧਮਕੀਆਂ ਦੇ ਰਹੇ ਹਨ ਕਿ ਮੇਰਾ ਰਿਪੁਦਮਨ ਸਿੰਘ ਮਲਿਕ ਵਾਂਗ ਹਸ਼ਰ ਹੋਵੇਗਾ, ਜਿਸ ਨੂੰ ਸਰੀ ਵਿਚ ਗੋਲੀ ਮਾਰ ਦਿੱਤੀ ਗਈ ਸੀ, ਕਿਉਂਕਿ ਉਸ 'ਤੇ ਜੂਨ 1985 ਵਿਚ ਏਅਰ ਇੰਡੀਆ ਦੀ ਉਡਾਣ ਕਨਿਸ਼ਕ 'ਤੇ ਬੰਬ ਧਮਾਕੇ ਵਿਚ ਭੂਮਿਕਾ ਨਿਭਾਉਣ ਦਾ ਦੋਸ਼ ਲਗਾਇਆ ਗਿਆ ਸੀ, ਜਿਸ ਵਿਚ 329 ਲੋਕ ਮਾਰੇ ਗਏ ਸਨ। ਮਲਿਕ ਨੂੰ ਬਾਅਦ ਵਿੱਚ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ।
ਇਹ ਵੀ ਪੜ੍ਹੋ: ਗ੍ਰਹਿ ਮੰਤਰਾਲਾ ਨੇ ਜਾਰੀ ਕੀਤੀ ਵਿਦੇਸ਼ ’ਚ ਲੁਕੇ 28 ਵਾਂਟੇਡ ਗੈਂਗਸਟਰਾਂ ਦੀ ਸੂਚੀ, ਗੋਲਡੀ ਬਰਾੜ ਟਾਪ ’ਤੇ
ਯੂਕੇ : ਸਲੋਹ ਦੇ ਰਫਾਕੀਤ ਕਿਆਨੀ ਦੇ ਕਾਤਲਾਂ ਨੂੰ 24 ਸਾਲ ਦੀ ਸਜ਼ਾ
NEXT STORY