ਅੱਕਰਾ— ਘਾਨਾ ਦੇ ਮੋਂਕਰਾ ਸ਼ਹਿਰ 'ਚ ਹੋਈ ਸੜਕ ਦੁਰਘਟਨਾ 'ਚ 9 ਲੋਕਾਂ ਦੀ ਮੌਤ ਹੋ ਗਈ ਅਤੇ 51 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਸਥਾਨਕ ਪੁਲਸ ਨੇ ਸ਼ਨੀਵਾਰ ਨੂੰ ਦੱਸਿਆ ਕਿ ਦੁਰਘਟਨਾ ਉਸ ਸਮੇਂ ਵਾਪਰੀ ਜਦ ਆਪਣੇ ਪਰਿਵਾਰਕ ਮੈਂਬਰ ਦੇ ਅੰਤਿਮ ਸੰਸਕਾਰ ਲਈ ਜਾ ਰਹੇ ਲੋਕਾਂ ਦਾ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ।
ਦੱਸਿਆ ਜਾ ਰਿਹਾ ਹੈ ਕਿ ਡਰਾਈਵਰ ਸੜਕ ਕਿਨਾਰੇ ਟਰੱਕ ਨੂੰ ਖੜ੍ਹਾ ਕਰ ਕੇ ਉਸ ਦੀ ਤਕਨੀਕੀ ਖਰਾਬੀ ਠੀਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਟਰੱਕ ਹਾਦਸੇ ਦਾ ਸ਼ਿਕਾਰ ਹੋ ਗਿਆ। ਪੁਲਸ ਨੇ ਦੱਸਿਆ ਕਿ 3 ਲੋਕਾਂ ਦੀ ਘਟਨਾ ਵਾਲੇ ਸਥਾਨ 'ਤੇ ਹੀ ਮੌਤ ਹੋ ਗਈ ਜਦਕਿ ਬਾਕੀ 6 ਲੋਕਾਂ ਨੇ ਨੇੜਲੇ ਹਸਪਤਾਲ ਲੈ ਜਾਂਦੇ ਸਮੇਂ ਦਮ ਤੋੜ ਦਿੱਤਾ। ਉਨ੍ਹਾਂ ਨੇ ਕਿਹਾ ਕਿ ਜ਼ਖਮੀਆਂ ਦੀ ਹਾਲਤ ਗੰਭੀਰ ਬਣੀ ਹੋਈ ਹੈ।
ਜਾਪਾਨ : ਸ਼ਿਪ 'ਚ ਫਸੇ ਲੋਕਾਂ 'ਚੋਂ 355 ਨੂੰ ਕੋਰੋਨਾ, ਸਤਾਉਣ ਲੱਗੀ ਘਰ ਦੀ ਯਾਦ
NEXT STORY