ਬ੍ਰਾਜ਼ੀਲ— ਦੁਨੀਆ ਵਿਚ ਹਰ ਕੋਈ ਕਿਸੇ ਨਾ ਕਿਸੇ ਤੋਂ ਇੰਸਪਾਇਰ ਹੁੰਦਾ ਹੈ ਪਰ ਕੁਝ ਲੋਕ ਇੰਨੇ ਜ਼ਿਆਦਾ ਇੰਸਪਾਇਰ ਹੋ ਜਾਂਦੇ ਹਨ ਕਿ ਬਿਲਕੁੱਲ ਉਨ੍ਹਾਂ ਦੀ ਤਰ੍ਹਾਂ ਦਿਸਣਾ ਅਤੇ ਬਨਣਾ ਚਾਹੁੰਦੇ ਹਨ। ਬ੍ਰਾਜ਼ੀਲ ਦੀ ਰਹਿਣ ਵਾਲੀ 24 ਸਾਲ ਦੀ ਜੈਨੀਫਰ ਪੈਂਪਲੋਨਾ ਜਿਸ ਉਪਰ ਅਮਰੀਕੀ ਮਾਡਲ ਕਿਮ ਕਰਦਸ਼ੀਅਨ ਦੀ ਤਰ੍ਹਾਂ ਦਿਸਣ ਦਾ ਜੁਨੂਨ ਸਵਾਰ ਹੈ। ਕਿਮ ਦੀ ਤਰ੍ਹਾਂ ਦਿਸਣ ਲਈ ਜੈਨੀਫਰ ਨੇ ਕਈ ਵਾਰ ਆਪਣੀ ਸਰਜਰੀ ਕਰਵਾਈ ਹੈ।
ਕਰ ਦਿੱਤੇ ਕਰੋੜਾਂ ਰੁਪਏ ਖਰਚ
ਸਾਓ ਪਾਓਲੋ ਦੀ ਰਹਿਣ ਵਾਲੀ ਜੈਨੀਫਰ ਦੱਸਦੀ ਹੈ, 'ਮੇਰਾ ਇਕ ਹੀ ਟੀਚਾ ਹੈ ਕਿਮ ਕਰਦਸ਼ੀਅਨ ਦੀ ਤਰ੍ਹਾਂ ਬਾਡੀ ਪਾਉਣਾ। ਇਸ ਲਈ ਜਿੰਨੀ ਵਾਰ ਸਰਜਰੀ ਕਰਵਾਉਣ ਪਏਗੀ ਮੈਂ ਤਿਆਰ ਹਾਂ।' ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਜੈਨੀਫਰ ਨੇ ਸਰਜਰੀ ਉਪਰ ਹੁਣ ਤੱਕ 4 ਕਰੋੜ ਰੁਪਏ ਖਰਚ ਕਰ ਦਿੱਤੇ ਹਨ। ਉਹ ਦੱਸਦੀ ਹੈ ਕਿ ਸਰਜਰੀ ਤੋਂ ਪਹਿਲਾਂ ਡਾਕਟਰਜ਼ ਨੇ ਕਈ ਵਾਰ ਪੁੱਛਿਆ ਕਿ ਸਰਜਰੀ ਦੌਰਾਨ ਕੋਈ ਹਾਦਸਾ ਹੋਣ ਦਾ ਤੈਨੂੰ ਡਰ ਨਹੀਂ ਲੱਗਦਾ ਹੈ। ਉਸ ਦਾ ਕਹਿਣਾ ਸੀ ਕਿ ਸਰਜਰੀ ਦੌਰਾਨ ਜੇਕਰ ਮੇਰੀ ਮੌਤ ਵੀ ਹੋ ਜਾਂਦੀ ਹੈ ਤਾਂ ਮੈਨੂੰ ਕੋਈ ਦੁੱਖ ਨਹੀਂ ਹੋਵੇਗਾ। ਜੈਨੀਫਰ ਨੇ ਦੱਸਿਆ ਕਿ ਪਿਛਲੇ 7 ਸਾਲਾਂ ਵਿਚ ਉਹ 2 ਵਾਰ ਬ੍ਰੈਸਟ, ਲਿੱਪ, ਨੱਕ ਅਤੇ ਪਸਲੀਆਂ ਦੀ ਸਰਜਰੀ ਕਰਵਾ ਚੁੱਕੀ ਹੈ। ਉਹ ਦੱਸਦੀ ਹੈ ਕਿ ਜਦੋਂ ਮੈਂ 17 ਸਾਲ ਦੀ ਸੀ ਉਦੋਂ ਤੋਂ ਹੀ ਸਰਜਰੀ ਕਰਵਾ ਰਹੀ ਹਾਂ। ਬਚਪਨ ਤੋਂ ਹੀ ਮੈਂ ਹੈਲਦੀ ਸੀ, ਜਿਸ ਕਾਰਨ ਲੋਕ ਮੇਰਾ ਮਜ਼ਾਕ ਉਡਾਉਂਦੇ ਸਨ। ਇੰਨਾਂ ਹੀ ਨਹੀਂ ਇਕ ਦਿਨ ਜਦੋਂ ਮੈਂ ਆਪਣੇ ਬੁਆਏਫਰੈਂਡ ਨਾਲ ਡੇਟ 'ਤੇ ਗਈ ਸੀ ਤਾਂ ਉਸ ਨੇ ਮੇਰੇ ਬੱਟ ਨੂੰ ਲੈ ਕੇ ਮਜ਼ਾਕ ਉਡਾਇਆ ਸੀ। ਇਸ ਤੋਂ ਬਾਅਦ ਮੈਂ ਖੁਦ ਨੂੰ ਬਦਲਣ ਦਾ ਫੈਸਲਾ ਕੀਤਾ ਜੋ ਅੱਜ ਤੱਕ ਜਾਰੀ ਰਿਹਾ। ਉਸ ਦਾ ਕਹਿਣਾ ਸੀ ਕਿ ਇਸ ਘਟਨਾ ਤੋਂ ਬਾਅਦ ਮੇਰਾ ਇਕ ਹੀ ਮਕਸਦ ਸੀ ਕਿ ਕਿਮ ਕਰਦਸ਼ੀਅਨ ਤਰ੍ਹਾਂ ਬੱਟ ਪਾਉਣਾ ਦਾ। ਇਸ ਲਈ ਮੈਂ ਸਰਜਰੀ ਕਰਾਉਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਮੈਂ ਕਿਮ ਤਰ੍ਹਾਂ ਬੱਟ ਬਣਾ ਲਈ ਹੈ। ਜੈਨੀਫਰ ਦਾ ਕਹਿਣਾ ਸੀ ਕਿ ਪਰਫੈਕਟ ਬਾਡੀ ਲਈ ਮੈਨੂੰ ਜੇਕਰ ਅੱਗੇ ਵੀ ਸਰਜ਼ਰੀ ਕਰਾਉਣੀ ਪਈ ਤਾਂ ਮੈਂ ਤਿਆਰ ਹਾਂ।
ਆਸਟ੍ਰੇਲੀਆਈ ਮੂਲ ਦੇ ਮੰਨੇ-ਪ੍ਰਮੰਨੇ ਗਾਇਕ ਗੁਰੂਮੂਲ ਦਾ ਦਿਹਾਂਤ
NEXT STORY