ਬੈਂਕਾਕ: ਥਾਈਲੈਂਡ ਵਿਚ ਇਕ 29 ਸਾਲਾ ਮਹਿਲਾ ਨੇ ਆਪਣੇ ਪਿਤਾ ਦੇ ਗੁਪਤਅੰਗ ਨੂੰ ਬ੍ਰੈੱਡ ਕੱਟਣ ਵਾਲੇ ਚਾਕੂ ਨਾਲ ਵੱਢ ਦਿੱਤਾ। ਉਸ ਦਾ ਪਿਤਾ ਉਦੋਂ ਤੋਂ ਉਸ ਦਾ ਸ਼ੋਸ਼ਣ ਕਰ ਰਿਹਾ ਸੀ ਜਦੋਂ ਉਹ ਸਿਰਫ 10 ਸਾਲ ਦੀ ਸੀ। ਮਹਿਲਾ ਨੇ ਬੀਤੇ ਲੰਬੇ ਸਮੇਂ ਤੋਂ ਹੋ ਰਹੇ ਇਸ ਵਿਵਹਾਰ ਤੋਂ ਦੁਖੀ ਹੋ ਕੇ ਆਪਣੇ ਪਿਤਾ ਦਾ ਗੁਪਤਅੰਗ ਵੱਢਣ ਜਿਹਾ ਭਿਆਨਕ ਕਦਮ ਚੁੱਕਿਆ। ਪੁਲਸ ਨੂੰ ਮਹਿਲਾ ਵਲੋਂ ਸੁਪਰਮਾਰਕੀਟ ਦੇ ਕੂੜੇਦਾਨ ਵਿਚ ਉਹੀ ਖੂਨੀ ਚਾਕੂ ਸੁੱਟਦੇ ਹੋਏ ਦਿਖਣ ਵਾਲੇ ਸੀਸੀਟੀਵੀ ਫੁਟੇਜ ਮਿਲੇ ਹਨ। ਮਹਿਲਾ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਗ੍ਰਿਫਤਾਰੀ ਤੋਂ ਪਹਿਲਾਂ ਮਹਿਲਾ ਨੂੰ ਬੈਂਕਾਕ ਦੀਆਂ ਸੜਕਾਂ 'ਤੇ ਭਟਕਦੇ ਦੇਖਿਆ।
ਪਿਤਾ ਦੀ ਮੌਤ ਤੋਂ ਬਾਅਦ ਮਹਿਲਾ ਨੇ ਕਿਹਾ-ਮੈਂ ਸ਼ਾਂਤੀ ਨਾਲ ਸੋ ਸਕੀ
ਪੁਲਸ ਨੇ ਉਸ ਦੇ 58 ਸਾਲਾ ਪਿਤਾ ਦੀ ਲਾਸ਼ ਬਾਅਦ ਵਿਚ ਘਰ ਵਿਚੋਂ ਬਰਮਾਦ ਕੀਤੀ। ਉਸ ਦੇ ਪਿਤਾ ਦੇ ਮੱਥੇ 'ਤੇ ਚਾਕੂ ਨਾਲ ਗਹਿਰਾ ਵਾਰ ਕੀਤਾ ਗਿਆ ਸੀ ਤੇ ਉਸ ਦੇ ਗੁਪਤਅੰਗ ਨੂੰ ਪੂਰੀ ਤਰ੍ਹਾਂ ਵੱਢ ਦਿੱਤਾ ਗਿਆ ਸੀ। ਸਥਾਨਕ ਪੁਲਸ ਸਟੇਸ਼ਨ ਵਿਚ ਦਾਖਲ ਹੁੰਦਿਆਂ ਮਹਿਲਾ ਨੇ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਕੱਲ ਰਾਤ ਬਹੁਤ ਸ਼ਾਂਤੀ ਨਾਲ ਸੋ ਸਕੀ ਤੇ ਮੈਂ ਚਾਹੁੰਦੀ ਹਾਂ ਕਿ ਬਾਲ ਵੇਸਵਾਪੁਣੇ ਦੇ ਧੰਦੇ ਵਿਚ ਸ਼ਾਮਲ ਸਾਰੇ ਲੋਕਾਂ ਨੂੰ ਸਜ਼ਾ ਮਿਲੇ। ਉਸ ਨੇ ਇਹ ਵੀ ਕਿਹਾ ਕਿ ਸਬੂਤ ਲੁਕਾਉਣ ਨਾਲ ਚੰਗਾ ਇਨਸਾਨ ਵੀ ਬੁਰਾ ਬਣ ਜਾਂਦਾ ਹੈ।
ਬੈਂਕਾਕ ਪੁਲਸ ਦਾ ਦਾਅਵਾ ਹੈ ਕਿ ਉਹ ਅਜੇ ਤੱਕ ਮਹਿਲਾ ਤੋਂ ਬਿਆਨ ਲੈਣ ਵਿਚ ਅਸਮਰਥ ਰਹੀ ਹੈ। ਮਹਿਲਾ ਦੀ ਮਾਂ ਜਦੋਂ ਮ੍ਰਿਤਕ ਪਤੀ ਦੀ ਲਾਸ਼ ਲੈਣ ਪੁਲਸ ਸਟੇਸ਼ਨ ਆਈ ਤਾਂ ਉਸ ਨੇ ਦੱਸਿਆ ਕਿ ਉਸ ਦੀ ਬੇਟੀ ਦੀ ਦੇਖਭਾਲ 10 ਸਾਲ ਦੀ ਉਮਰ ਤੋਂ ਅਗਲੇ ਤਿੰਨ ਸਾਲ ਤੱਕ ਉਸ ਦਾ ਪਿਤਾ ਹੀ ਕਰਦਾ ਸੀ।
ਪਿਤਾ ਦੇ ਵਤੀਰੇ ਨੇ ਬੇਟੀ ਨੂੰ ਡਰੱਗ ਵੱਲ ਧਕੇਲ ਦਿੱਤਾ: ਮਹਿਲਾ ਦੀ ਮਾਂ
ਮਹਿਲਾ ਦੀ ਮਾਂ ਨੇ ਆਪਣੇ ਸਾਬਕਾ ਪਤੀ 'ਤੇ ਉਸ ਦੀ 29 ਸਾਲਾ ਬੇਟੀ ਨੂੰ ਇਕ ਬੱਚੇ ਦੇ ਰੂਪ ਵਿਚ ਬੇਹੱਦ ਦੁੱਖ ਪਹੁੰਚਾਉਣ ਦਾ ਦੋਸ਼ ਲਾਉਂਦੇ ਹੋਏ ਬੈਂਕਾਕ ਪੋਸਟ ਨੂੰ ਦੱਸਿਆ ਕਿ ਉਸ ਦਾ ਸਾਬਕਾ ਪਤੀ ਇਕ ਹਿੰਸਕ ਵਿਅਕਤੀ ਸੀ। ਉਸ ਨੇ ਦੱਸਿਆ ਕਿ ਉਸ ਦੇ ਪਿਤਾ ਦੇ ਦੁਰਵਿਵਹਾਰ ਨੇ ਉਸ ਦੀ ਬੇਟੀ ਨੂੰ ਡਰੱਗਸ ਤੇ ਸ਼ਰਾਬ ਵੱਲ ਧਕੇਲ ਦਿੱਤਾ ਤੇ ਨਸ਼ੀਲੇ ਪਦਾਰਥਾਂ ਦੇ ਸੇਵਨ ਨਾਲ ਉਸ ਦੀ ਦਿਮਾਗੀ ਹਾਲਤ ਵੀ ਖਰਾਬ ਹੋਣ ਲੱਗੀ ਸੀ। ਸ਼ੁਰੂ ਵਿਚ ਮਹਿਲਾ ਨੂੰ ਸ਼੍ਰੀਥਾਨਿਆ ਮਾਨਸਿਕ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ।
ਤੇਜ਼ੀ ਨਾਲ ਹੋ ਰਿਹੈ ਕੋਰੋਨਾ ਮਹਾਮਾਰੀ ਦਾ ਪ੍ਰਸਾਰ, ਅਸੀਂ ਨਵੇਂ ਖਤਰਨਾਕ ਪੜਾਅ ’ਚ : WHO
NEXT STORY