ਮੈਨੀਟੋਬਾ— ਮੈਨੀਟੋਬਾ ਦੇ ਟਾਊਨ ਸੈਂਟ ਐਨੀ 'ਚ ਇਕ 12 ਸਾਲਾ ਲੜਕੀ ਦੀ ਮੌਤ ਹੋ ਗਈ। ਪੁਲਸ ਨੇ ਦੱਸਿਆ ਕਿ ਲੜਕੀ ਦੀ ਟਰੇਨ ਨਾਲ ਟੱਰਕ ਹੋ ਗਈ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮੀਡੀਆ ਰਿਪੋਰਟ ਮੁਤਾਬਕ ਲੜਕੀ ਨੇ ਹੈੱਡਫੋਨ ਲਾਏ ਹੋਏ ਸਨ ਅਤੇ ਉਸ ਨੂੰ ਸੁਣਾਈ ਹੀ ਨਹੀਂ ਦਿੱਤਾ ਕਿ ਟਰੇਨ ਆ ਰਹੀ ਹੈ। ਲੜਕੀ ਸਾਈਕਲ 'ਤੇ ਸਵਾਰ ਸੀ ਅਤੇ ਟਰੇਨ ਟਰੈਕ ਨੂੰ ਪਾਰ ਕਰ ਰਹੀ ਸੀ ਅਤੇ ਉਸੇ ਸਮੇਂ ਉਸ ਦੀ ਟਰੇਨ ਨਾਲ ਟੱਕਰ ਹੋ ਗਈ। ਜਿਸ ਕਾਰਨ ਉਸ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ।
ਕੈਨੇਡੀਅਨ ਨੈਸ਼ਨਲ ਰੇਲਵੇ ਨੇ ਕਿਹਾ ਕਿ ਅਸੀਂ ਮੈਨੀਟੋਬਾ ਪੁਲਸ ਨੂੰ ਇਸ ਹਾਦਸੇ ਦੀ ਜਾਣਕਾਰੀ ਦਿੱਤੀ ਹੈ। ਮੈਨੀਟੋਬਾ ਪੁਲਸ ਅਤੇ ਸੈਂਟ ਐਨ ਪੁਲਸ ਇਸ ਮਾਮਲੇ ਦੀ ਜਾਂਚ 'ਚ ਜੁਟੀ ਹੈ। ਕੈਨੇਡੀਅਨ ਨੈਸ਼ਨਲ ਰੇਲਵੇ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਅਸੀਂ ਪੀੜਤਾ ਅਤੇ ਉਸ ਦੇ ਪਰਿਵਾਰ ਪ੍ਰਤੀ ਹਮਦਰਦੀ ਜ਼ਾਹਰ ਕਰਦੇ ਹਾਂ। ਉਨ੍ਹਾਂ ਦੱਸਿਆ ਕਿ ਘਟਨਾ ਤੋਂ ਤੁਰੰਤ ਬਾਅਦ ਐਮਰਜੈਂਸੀ ਅਧਿਕਾਰੀ ਅਤੇ ਐਂਬੂਲੈਂਸ ਅਧਿਕਾਰੀ ਪੁੱਜੇ। ਸੋਸ਼ਲ ਮੀਡੀਆ 'ਤੇ ਸੈਂਟ ਐਨ ਫਾਇਰ ਵਿਭਾਗ ਨੇ ਇਕ ਪੋਸਟ ਜਾਰੀ ਕਰ ਕੇ ਪੀੜਤਾਂ ਅਤੇ ਉਸ ਦੇ ਪਰਿਵਾਰ ਲਈ ਪ੍ਰਾਰਥਨਾ ਕੀਤੀ। ਓਧਰ ਕੈਨੇਡੀਅਨ ਨੈਸ਼ਨਲ ਰੇਲਵੇ ਨੇ ਲੋਕਾਂ ਨੂੰ ਖਾਸ ਕਰ ਕੇ ਬੱਚਿਆਂ ਨੂੰ ਅਜਿਹੀਆਂ ਗਲਤੀਆਂ ਨਾ ਕਰਨ ਅਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ।
ਪਤੀ ਨੇ ਰੋਕਿਆ ਸੀ ਕਾਰ ਚਲਾਉਣ ਤੋਂ, ਗੁੱਸੇ ਵਿਚ ਆਈ ਪਤਨੀ ਨੇ ਤੇਜ਼ ਗੱਡੀ ਚਲਾ ਕੇ ਦੇ ਦਿੱਤੀ ਜਾਨ
NEXT STORY