ਮਾਸਕੋ— ਇਕ ਪਤੀ ਨੇ ਆਪਣੀ ਪਤਨੀ ਨੂੰ ਕਾਰ ਡਰਾਈਵ ਕਰਨ ਤੋਂ ਮਨਾ ਕੀਤਾ ਸੀ ਪਰ ਬੇਪਰਵਾਹ ਪਤਨੀ ਨੇ ਉਸ ਦੀ ਇਕ ਨਾ ਸੁਣੀ ਅਤੇ ਤੇਜ਼ ਰਫਤਾਰ ਵਿਚ ਗੱਡੀ ਚਲਾ ਕੇ ਆਪਣੀ ਜਾਨ ਦੇ ਦਿੱਤੀ ਅਤੇ ਆਪਣੀ ਜਾਨ ਦੇਣ ਤੋਂ ਪਹਿਲਾਂ ਉਸ ਨੇ ਇਕ ਸੁਸਾਇਡ ਨੋਟ ਵੀ ਲਿਖਿਆ ਸੀ।
ਇਹ ਹੈ ਮਾਮਲਾ
ਦਰਅਸਲ, ਮਾਮਲਾ ਰੂਸ ਦੇ ਅਨਾਸਤਾਸਿਆ ਦਾ ਹੈ। ਇੱਥੇ ਪਤੀ ਦੇ ਡਰਾਇਵ ਕਰਨ ਤੋਂ ਮਨਾ ਕਰਨ ਦੇ ਹੁਕਮ ਉੱਤੇ ਗੁੱਸੇ 'ਚ ਆਈ ਪਤਨੀ ਨੇ ਉਸ ਦੀ ਗੱਲ ਨੂੰ ਇਗਨੋਰ ਕਰਦੇ ਹੋਏ ਤੇਜ਼ ਸਪੀਡ ਵਿਚ ਡਰਾਈਵਿੰਗ ਕਰਕੇ ਸੜਕ ਉੱਤੇ ਕਰੀਬ 9,000 ਪੌਂਡ ਦਾ ਨੁਕਸਾਨ ਕਰਨ ਦੇ ਨਾਲ-ਨਾਲ ਖੁਦ ਦੀ ਹੀ ਜਾਨ ਲੈ ਲਈ। ਪਤੀ ਨੂੰ ਆਪਣੀ ਪਤਨੀ ਦੀ ਡਰਾਈਵਿੰਗ 'ਤੇ ਬਿਲਕੁੱਲ ਵੀ ਵਿਸ਼ਵਾਸ ਨਹੀਂ ਸੀ, ਇਸ ਲਈ ਉਸ ਨੇ ਪਤਨੀ ਦੇ ਡਰਾਇਵ ਨਾ ਕਰਨ ਤੋਂ ਵਰਜਿਆ ਸੀ। ਇਕ ਖਬਰ ਮੁਤਾਬਕ ਔਰਤ ਉਸ ਦੌਰਾਨ V1Z - 2106 ਗੱਡੀ ਚਲਾ ਰਹੀ ਸੀ। ਮਾਮਲੇ 'ਚ ਪੁਲਸ ਨੇ ਦੱਸਿਆ ਕਿ ਔਰਤ ਨੇ ਆਪਣੀ ਜਾਨ ਦੇਣ ਤੋਂ ਪਹਿਲਾ ਇਕ ਸੁਸਾਇਡ ਨੋਟ ਲਿੱਖ ਕੇ ਛੱਡਿਆ ਸੀ। ਇਸ ਤੋਂ ਇਲਾਵਾ ਪੁਲਸ ਦਾ ਇਹ ਵੀ ਕਹਿਣਾ ਕਿ ਗੱਡੀ ਦਾ ਬੀਮਾ ਨਾ ਹੋਣ ਦੇ ਚਲਦੇ ਪਤੀ ਨੇ ਆਪਣੀ ਪਤਨੀ ਨੂੰ ਡਰਾਈਵ ਕਰਨ ਤੋਂ ਸਖਤ ਮਨਾ ਕੀਤਾ ਹੋਇਆ ਸੀ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਅਗਲੇ ਹਫਤੇ ਸੰਯੁਕਤ ਰਾਸ਼ਟਰ ਮਹਾਸਭਾ ਸੈਸ਼ਨ 'ਚ ਹੋਣਗੇ ਸ਼ਾਮਲ
NEXT STORY