ਲੰਡਨ– ਲੰਡਨ ’ਚ ਰਹਿਣ ਵਾਲੀ 19 ਸਾਲਾ ਕਾਰਟਨੀ ਕੀਟਿੰਗ ਲਈ ਕੋਰੋਨਾ ਵੈਕਸੀਨ ਲੈਣਾ ਮਾੜੇ ਸੁਪਨੇ ਵਰਗਾ ਸਾਬਿਤ ਹੋਇਆ। ਹਾਲਾਂਕਿ ਇਹ ਵੈਕਸੀਨਜ਼ ਕਈ ਟ੍ਰਾਇਲਾਂ ਤੋਂ ਬਾਅਦ ਹੀ ਲੋਕਾਂ ਨੂੰ ਦਿੱਤੀ ਜਾ ਰਹੀ ਹੈ ਪਰ ਇਸ ਦੇ ਬਾਵਜੂਦ ਕਈ ਲੋਕਾਂ ’ਤੇ ਵੈਕਸੀਨੇਸ਼ਨ ਤੋਂ ਬਾਅਦ ਰੀਐਕਸ਼ਨ ਦੇਖਣ ਨੂੰ ਮਿਲ ਰਹੇ ਹਨ। ਇਨ੍ਹਾਂ ’ਚ ਕੁਝ ਨੂੰ ਬੁਖਾਰ ਚੜ੍ਹ ਰਿਹਾ ਹੈ ਤੇ ਕਈ ਅਜਿਹੇ ਹਨ ਜਿਨ੍ਹਾਂ ਨੂੰ ਰੈਸ਼ੇਜ਼ ਤੋਂ ਲੈ ਕੇ ਕਈ ਗੰਭੀਰ ਲੱਛਣ ਦਿਖਾਈ ਦੇ ਰਹੇ ਹਨ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਇਸ ਦੌਰਾਨ ਲੰਡਨ ’ਚ ਰਹਿਣ ਵਾਲੀ 19 ਸਾਲਾ ਕਾਰਟਨੀ ਨੂੰ ਕਾਫੀ ਭਿਆਨਕ ਰੀਐਕਸ਼ਨ ਦਾ ਸਾਹਮਣਾ ਕਰਨਾ ਪਿਆ। ਵੈਕਸੀਨੇਸ਼ਨ ਤੋਂ ਬਾਅਦ ਇਕ ਮਹੀਨੇ ਤੱਕ ਉਹ ਵ੍ਹੀਲਚੇਅਰ ਤੋਂ ਉੱਠ ਨਹੀਂ ਸਕੀ। ਕਾਰਟਨੀ ਨੂੰ ਵੈਕਸੀਨ ਲੈਣ ਦੇ ਥੋੜੀ ਦੇਰ ਬਾਅਦ ਪੈਰਾਂ ’ਚ ਦਰਦ ਮਹਿਸੂਸ ਹੋਇਆ ਸੀ। ਬਾਅਦ ’ਚ ਪਤਾ ਲੱਗਾ ਕਿ ਉਸ ਦੇ ਪੈਰ ਦੀਆਂ ਨਸਾਂ ਫਟ ਗਈਆਂ ਹਨ। ਉਸ ਨੂੰ 4 ਹਫਤਿਆਂ ਤੱਕ ਹਸਪਤਾਲ ’ਚ ਰਹਿਣਾ ਪਿਆ। ਕਾਰਟਨੀ ਨੇ ਹੁਣ ਇਸ ਬਾਰੇ ਫੇਸਬੁੱਕ ’ਤੇ ਪੋਸਟ ਕੀਤਾ।
ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
‘ਕਰੂਜ ਕੰਟਰੋਲ ਨੂੰ ਠੀਕ ਕਰਨ ਲਈ ਚੀਨ ’ਚ 2,85,000 ਵਾਹਨ ਵਾਪਸ ਮੰਗਾਏਗੀ ਟੇਸਲਾ’
NEXT STORY