ਪੇਈਚਿੰਗ- ਟੇਸਲਾ ਚੀਨ ’ਚ 2,85,000 ਇਲੈਕਟ੍ਰਿਕ ਵਾਨ੍ਹਾਂ ਨੂੰ ਕਰੂਜ ਕੰਟਰੋਲ ਨੂੰ ਠੀਕ ਕਰਨ ਲਈ ਬਾਜ਼ਾਰ ਤੋਂ ਵਾਪਸ ਮੰਗਵਾ ਰਹੀ ਹੈ। ਕੰਪਨੀ ਨੇ ਕਿਹਾ ਹੈ ਕਿ ਇਨ੍ਹਾਂ ਵਾਨ੍ਹਾਂ ਦਾ ਕਰੂਜ ਕੰਟਰੋਲ ਅਚਾਨਕ ਐਕਟੀਵੇਟ ਹੋ ਸਕਦਾ ਹੈ, ਜਿਸ ਨਾਲ ਵਾਹਨ ਰਫਤਾਰ ਫੜ੍ਹ ਸਕਦਾ ਹੈ।
ਇਹ ਖ਼ਬਰ ਪੜ੍ਹੋ- ਡਰੋਨ ਹਮਲੇ ਤੋਂ ਬਾਅਦ ਜੰਮੂ ਦੇ ਭੀੜ ਵਾਲੇ ਇਲਾਕੇ 'ਚੋਂ ਮਿਲਿਆ IED, ਪੁਲਸ ਨੇ ਵਧਾਈ ਸੁਰੱਖਿਆ
ਟੇਸਲਾ ਨੇ ਚੀਨ ਦੇ ਸੋਸ਼ਲ ਮੀਡੀਆ ਮੰਚ ਵੀਬੋ ’ਤੇ ਸ਼ਨੀਵਾਰ ਨੂੰ ਖਪਤਕਾਰਾਂ ਨੂੰ ਭੇਜੇ ਸੰਦੇਸ਼ ’ਚ ਕਿਹਾ ਕਿ ਕੁਝ ਮਾਮਲਿਆਂ ’ਚ ਇਸ ਵਜ੍ਹਾ ਨਾਲ ਸੁਰੱਖਿਆ ਦਾ ਖਤਰਾ ਪੈਦਾ ਹੋ ਸਕਦਾ ਹੈ। ਚੀਨ ਦੇ ਬਾਜ਼ਾਰ ਰੈਗੂਲੇਟਰ ਨੇ ਕਿਹਾ ਕਿ ਇਨ੍ਹਾਂ ਵਾਨ੍ਹਾਂ ’ਚ 2,11,256 ਮਾਡਲ 3 ਸੇਡਾਨ, 38,599 ਮਾਡਲ ਵਾਈ ਕ੍ਰਾਸਓਵਰ ਯੂਟਿਲਿਟੀ ਵਾਹਨ ਸ਼ਾਮਲ ਹਨ, ਜਿਨ੍ਹਾਂ ਦਾ ਉਤਪਾਦਨ ਚੀਨ ’ਚ ਹੋਇਆ ਹੈ। ਉਥੇ ਹੀ ਇਨ੍ਹਾਂ ’ਚ 35,665 ਮਾਡਲ 3 ਵਾਹਨ ਵੀ ਸ਼ਾਮਲ ਹਨ ਜਿਨ੍ਹਾਂ ਦੀ ਦਰਾਮਦ ਕੀਤੀ ਗਈ ਹੈ।
ਇਹ ਖ਼ਬਰ ਪੜ੍ਹੋ- WI v RSA : ਵਿੰਡੀਜ਼ ਨੇ ਦੱਖਣੀ ਅਫਰੀਕਾ ਨੂੰ 8 ਵਿਕਟਾਂ ਨਾਲ ਹਰਾਇਆ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਰਿਪੋਰਟ 'ਚ ਦਾਅਵਾ : ਪਾਕਿਸਤਾਨ ਦੇ ਲੋਕਾਂ ਦਾ ਆਪਣੀ ਹੀ ਫੌਜ ਤੋਂ ਉਠਿਆ ਭਰੋਸਾ
NEXT STORY