ਬੀਜਿੰਗ- ਚੀਨ ਦੇ ਸ਼ਾਂਕਸੀ ਸੂਬੇ ਤੋਂ ਇਕ ਬੇਹੱਦ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਹੈ। ਦਰਅਸਲ ਇੱਥੇ ਇਕ 21 ਸਾਲਾ ਕੁਈਹੁਆ ਨਾਮ ਦੀ ਕੁੜੀ ਦੀ ਵਰਕਆਊਟ ਕਰਦੇ ਸਮੇਂ ਮੌਤ ਹੋ ਗਈ। ਮੀਡੀਆ ਰਿਪੋਰਟਾਂ ਮੁਤਾਬਕ ਉਹ ਇੰਨੀ ਮੋਟੀ ਸੀ ਕਿ ਉਸ ਨੇ ਆਪਣਾ 90 ਕਿੱਲੋ ਭਾਰ ਘਟਾਉਣ ਦੀ ਟੀਚਾ ਰੱਖਿਆ ਸੀ। ਇਸ ਟੀਚੇ ਨੂੰ ਪੂਰਾ ਕਰਨ ਲਈ ਉਸ ਨੇ ਇਕ ਫਿਟਨੈੱਸ ਕੈਂਪ ਜੁਆਇਨ ਕੀਤਾ, ਜਿੱਥੇ ਉਹ ਕਈ ਘੰਟਿਆਂ ਤੱਕ ਵਰਕਆਊਟ ਕਰਨ ਲੱਗੀ ਅਤੇ ਸਖ਼ਤ ਡਾਈਟਿੰਗ ਪਲਾਨ ਫਾਲੋ ਕਰਨ ਲੱਗੀ। ਇੱਥੋਂ ਤੱਕ ਕਿ ਉਸ ਨੇ ਖਾਣਾ-ਪੀਣਾ ਤੱਕ ਛੱਡ ਦਿੱਤਾ ਸੀ।
ਇਹ ਵੀ ਪੜ੍ਹੋ: ਸ਼੍ਰੀ ਅਮਰਨਾਥ ਸ਼੍ਰਾਈਨ ਬੋਰਡ ਨੇ ਸ਼ਰਧਾਲੂਆਂ ਲਈ ਜਾਰੀ ਕੀਤੀ ਐਡਵਾਈਜ਼ਰੀ, ਦਿੱਤੀ ਇਹ ਸਲਾਹ
ਇਸ ਦੌਰਾਨ 2 ਮਹੀਨਿਆਂ 'ਚ ਉਸ ਦਾ ਭਾਰ 25 ਕਿਲੋ ਘੱਟ ਗਿਆ। ਕੁਈਹੁਆ ਨੇ ਖੁਦ ਸੋਸ਼ਲ ਮੀਡੀਆ 'ਤੇ ਫੋਟੋਆਂ ਸ਼ੇਅਰ ਕਰਕੇ ਇਸ ਦੀ ਜਾਣਕਾਰੀ ਦਿੱਤੀ ਸੀ। ਉਸਦਾ ਅਗਲਾ 90 ਕਿਲੋ ਤੱਕ ਭਾਰ ਹੋਰ ਘੱਟ ਕਰਨਾ ਸੀ। ਪਰ ਇਸ ਤੋਂ ਪਹਿਲਾਂ ਉਸ ਨਾਲ ਕੁਝ ਅਣਸੁਖਾਵਾਂ ਵਾਪਰ ਗਿਆ। ਕਈ ਤਸਵੀਰਾਂ 'ਚ ਕੁਈਹੁਆ ਨੂੰ ਜਿਮ 'ਚ ਵਰਕਆਊਟ ਕਰਦੇ ਦੇਖਿਆ ਜਾ ਸਕਦਾ ਹੈ। ਇਕ ਥਾਂ 'ਤੇ ਉਹ ਬਹੁਤ ਜ਼ਿਆਦਾ ਭਾਰ ਚੁੱਕ ਰਹੀ ਹੈ। ਕੁਝ ਤਸਵੀਰਾਂ 'ਚ ਉਹ ਵਰਕਆਊਟ ਦੌਰਾਨ ਸੰਘਰਸ਼ ਕਰਦੀ ਨਜ਼ਰ ਆਈ। ਅੰਤ 'ਚ ਵਰਕਆਊਟ ਦੌਰਾਨ ਹੀ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਕੈਨੇਡਾ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 15 ਲੋਕਾਂ ਦੀ ਦਰਦਨਾਕ ਮੌਤ
ਮੈਲਬੌਰਨ 'ਚ 17 ਸਤੰਬਰ ਨੂੰ ਹੋਵੇਗਾ ਗੁਰਦਾਸ ਮਾਨ ਦਾ ਸਭ ਤੋਂ ਵੱਡਾ ਸ਼ੋਅ, ਘਰ ਬੈਠੇ ਖ਼ਰੀਦੋ ਸ਼ੋਅ ਦੀਆਂ ਟਿਕਟਾਂ
NEXT STORY