ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ) ਗਲਾਸਗੋ ਵਿੱਚ ਹੋਣ ਵਾਲੇ ਕੋਪ 26 ਜਲਵਾਯੂ ਸੰਮੇਲਨ ਦੌਰਾਨ ਸ਼ਹਿਰ ਵਿਚਲੇ ਪ੍ਰਮੁੱਖ ਸੈਲਾਨੀ ਕੇਂਦਰ ਬੰਦ ਕੀਤੇ ਜਾਣਗੇ। ਜਿਹਨਾਂ ਵਿੱਚ ਆਰਟ ਗੈਲਰੀਆਂ, ਅਜਾਇਬ ਘਰ ਅਤੇ ਹੋਰ ਪ੍ਰਮੁੱਖ ਸਥਾਨ ਸ਼ਾਮਲ ਹਨ। ਇਸ ਸਬੰਧੀ ਸ਼ਹਿਰ ਦੇ ਸਭਿਆਚਾਰ ਅਤੇ ਮਨੋਰੰਜਨ ਸਥਾਨਾਂ ਦਾ ਸੰਚਾਲਨ ਕਰਦੀ ਗਲਾਸਗੋ ਲਾਈਫ ਨੇ ਘੋਸ਼ਣਾ ਕੀਤੀ ਹੈ ਕਿ ਕੋਪ 26 ਦੌਰਾਨ ਵਿਘਨ ਨੂੰ ਘੱਟ ਕਰਨ ਲਈ ਘੱਟੋ ਘੱਟ ਛੇ ਸਾਈਟਾਂ ਬੰਦ ਰਹਿਣਗੀਆਂ, ਜਿਹਨਾਂ ਵਿੱਚ ਕੇਲਵਿਨਗਰੋਵ ਆਰਟ ਗੈਲਰੀ ਅਤੇ ਅਜਾਇਬ ਘਰ, ਰਿਵਰਸਾਈਡ ਟ੍ਰਾਂਸਪੋਰਟ ਅਜਾਇਬ ਘਰ ਅਤੇ ਮਾਡਰਨ ਆਰਟ ਗੈਲਰੀ ਆਦਿ ਸ਼ਾਮਲ ਹਨ।
ਗਲਾਸਗੋ ਲਾਈਫ ਸਿਟੀ ਕੌਂਸਲ ਦੀ ਤਰਫੋਂ ਇਹਨਾਂ ਸਥਾਨਾਂ ਨੂੰ ਚਲਾਉਂਦੀ ਹੈ ਅਤੇ ਮਹਾਮਾਰੀ ਦੌਰਾਨ ਸਥਾਨਾਂ ਦੇ ਬੰਦ ਹੋਣ ਕਾਰਨ ਇਸਨੂੰ 38 ਮਿਲੀਅਨ ਪੌਂਡ ਦਾ ਨੁਕਸਾਨ ਹੋਇਆ ਹੈ। ਗਲਾਸਗੋ ਲਾਈਫ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਿਵਰਸਾਈਡ ਮਿਊਜ਼ੀਅਮ ਅਕਤੂਬਰ 23 ਤੋਂ ਨਵੰਬਰ 16, ਕੇਲਵਿੰਗਰੋਵ ਆਰਟ ਗੈਲਰੀ ਅਤੇ ਮਿਊਜ਼ੀਅਮ 28 ਅਕਤੂਬਰ ਤੋਂ 14 ਨਵੰਬਰ ਅਤੇ ਸ਼ਹਿਰ ਦੇ ਕੇਂਦਰ ਵਿੱਚ ਮਾਡਰਨ ਆਰਟ ਗੈਲਰੀ 31 ਅਕਤੂਬਰ ਤੋਂ 14 ਨਵੰਬਰ ਤੱਕ ਬੰਦ ਰਹਿਣਗੇ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਨੇ ਅਪਣਾਏ 2 ਹੋਰ ਕੋਵਿਡ ਇਲਾਜ, ਨਿਊਜ਼ੀਲੈਂਡ ਲਈ ਜਲਦ ਸ਼ੁਰੂ ਕਰੇਗਾ ਉਡਾਣਾਂ
ਇਸਦੇ ਨਾਲ ਹੀ ਕੇਲਵਿਨ ਹਾਲ 28 ਅਕਤੂਬਰ ਤੋਂ 1 ਨਵੰਬਰ ਤੱਕ ਬੰਦ ਰਹੇਗਾ ਅਤੇ ਕੇਲਵਿੰਗਰੋਵ ਲਾਅਨ ਬਾਉਲਜ਼ ਅਤੇ ਟੈਨਿਸ ਸੈਂਟਰ ਵੀ 31 ਅਕਤੂਬਰ ਤੋਂ 2 ਨਵੰਬਰ ਤੱਕ ਬੰਦ ਰਹੇਗਾ। ਜਦਕਿ ਪੀਪਲਜ਼ ਪੈਲੇਸ ਮੁਰੰਮਤ ਲਈ ਬੰਦ ਹੈ ਤੇ ਉਹ ਵੀ ਜਨਤਾ ਲਈ ਬੰਦ ਰਹੇਗਾ। ਇਸਦੇ ਇਲਾਵਾ ਅਮੀਰਾਤ ਅਰੀਨਾ ਇਸ ਦੌਰਾਨ ਖੁੱਲ੍ਹਾ ਰਹੇਗਾ ਅਤੇ ਇਸਦੇ ਆਮ ਨਾਲੋਂ ਵਧੇਰੇ ਰੁੱਝੇ ਰਹਿਣ ਦੀ ਉਮੀਦ ਹੈ। ਗਲਾਸਗੋ ਲਾਈਫ ਅਨੁਸਾਰ ਜਲਵਾਯੂ ਸੰਮੇਲਨ ਅਤੇ ਸੁਰੱਖਿਆ ਕਾਰਜਾਂ ਦੇ ਮੱਦੇਨਜ਼ਰ ਇਹਨਾਂ ਸਾਰੀਆਂ ਤਾਰੀਖ਼ਾਂ ਨੂੰ ਬਦਲਿਆ ਵੀ ਜਾ ਸਕਦਾ ਹੈ।
ਯੂਕੇ: ਸਿਖਲਾਈ ਅਭਿਆਸ ਦੌਰਾਨ ਫ਼ੌਜੀ ਦੀ ਮੌਤ
NEXT STORY