ਇੰਟਰਨੈਸ਼ਨਲ ਡੈਸਕ- ਇਕ ਪਾਸੇ ਮਿਡਲ ਈਸਟ 'ਚ ਛਿੜੀ ਜੰਗ ਕਾਰਨ ਪੂਰੀ ਦੁਨੀਆ ਤੇਲ-ਗੈਸ ਦੀ ਵਾਰ-ਵਾਰ ਰੋਕੀ ਜਾ ਰਹੀ ਸਪਲਾਈ ਕਾਰਨ ਪ੍ਰਭਾਵਿਤ ਹੋਈ ਹੈ, ਉੱਥੇ ਹੀ ਰੂਸ-ਯੂਕ੍ਰੇਨ ਦੀ ਜੰਗ ਕਾਰਨ ਦੁਨੀਆ ਹੁਣ ਅਨਾਜ ਦੇ ਸੰਕਟ ਹੇਠਾਂ ਆ ਰਹੀ ਹੈ। ਰੂਸ-ਯੂਕ੍ਰੇਨ ਦੀ ਜੰਗ ਕਾਰਨ ਕਾਲਾ ਸਾਗਰ ਇਲਾਕੇ 'ਚ ਸਮੁੰਦਰੀ ਰਸਤਿਆਂ ਦੀ ਘੇਰਾਬੰਦੀ ਕਾਰਨ ਗਲੋਬਲ ਖੁਰਾਕ ਸਪਲਾਈ ਚੇਨ ਬੁਰੇ ਤਰੀਕੇ ਨਾਲ ਪ੍ਰਭਾਵਿਤ ਹੋਈ ਹੈ, ਜਿਸ ਨਾਲ ਦੁਨੀਆ ਭਰ 'ਚ ਅਨਾਜ ਦਾ ਵੱਡਾ ਸੰਕਟ ਅਤੇ ਮਹਿੰਗਾਈ ਵਧਣ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ।
ਕਾਲੇ ਸਾਗਰ ਦੀਆਂ ਮੁੱਖ ਬੰਦਰਗਾਹਾਂ, ਅਨਾਜ ਦੇ ਗੋਦਾਮਾਂ ਅਤੇ ਸਮੁੰਦਰੀ ਜਹਾਜ਼ਾਂ 'ਤੇ ਹੋਏ ਹਮਲਿਆਂ ਤੋਂ ਬਾਅਦ ਇਸ ਰਸਤੇ ਰਾਹੀਂ ਹੋਣ ਵਾਲਾ ਅਨਾਜ ਨਿਰਯਾਤ ਘੱਟ ਕੇ ਅੱਧਾ ਰਹਿ ਗਿਆ ਹੈ। ਨਤੀਜੇ ਵਜੋਂ, ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕਣਕ ਦੀਆਂ ਕੀਮਤਾਂ ਪਿਛਲੇ 3 ਸਾਲਾਂ ਦੇ ਰਿਕਾਰਡ ਉੱਚੇ ਪੱਧਰ 'ਤੇ ਪਹੁੰਚ ਗਈਆਂ ਹਨ।
ਇਹ ਵੀ ਪੜ੍ਹੋ- ਮਲੇਸ਼ੀਆ ਨੇ ਭਾਰਤੀਆਂ ਨੂੰ ਦੇ'ਤੀ ਚਿਤਾਵਨੀ ! ਸਫ਼ਰ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ
ਦੁਨੀਆ ਭਰ 'ਚ ਹੋਣ ਵਾਲੇ ਕੁੱਲ ਕਣਕ ਵਪਾਰ ਦਾ ਇੱਕ ਚੌਥਾਈ ਤੋਂ ਵੱਧ ਹਿੱਸਾ ਰੂਸ ਅਤੇ ਯੂਕ੍ਰੇਨ ਰਾਹੀਂ ਇਸੇ ਰਸਤੋਂ ਹੋ ਕੇ ਜਾਂਦਾ ਹੈ, ਜਦਕਿ ਦੁਨੀਆ ਭਰ ਦੀ ਕੁੱਲ ਸੂਰਜਮੁਖੀ ਤੇਲ ਸਪਲਾਈ ਦਾ ਦੋ-ਤਿਹਾਈ ਹਿੱਸਾ ਵੀ ਇਸੇ ਰੂਟ 'ਤੇ ਨਿਰਭਰ ਹੈ, ਜਿਸ ਕਾਰਨ ਇਸ ਘੇਰਾਬੰਦੀ ਦਾ ਸਭ ਤੋਂ ਵੱਡਾ ਅਸਰ ਆਯਾਤਕ ਦੇਸ਼ਾਂ 'ਤੇ ਪੈ ਰਿਹਾ ਹੈ। ਦੁਨੀਆ ਦੇ ਸਭ ਤੋਂ ਵੱਡੇ ਕਣਕ ਦੇ ਖਰੀਦਦਾਰ ਮਿਸਰ ਨੂੰ ਪਿਛਲੇ ਇੱਕ ਮਹੀਨੇ ਤੋਂ ਕਾਲੇ ਸਾਗਰ ਰਾਹੀਂ ਕਣਕ ਦੀ ਇੱਕ ਵੀ ਖੇਪ ਨਹੀਂ ਮਿਲੀ ਹੈ। ਇਸ ਤੋਂ ਇਲਾਵਾ, ਵੀਅਤਨਾਮ ਅਤੇ ਬੰਗਲਾਦੇਸ਼ ਵਰਗੇ ਏਸ਼ਿਆਈ ਦੇਸ਼ਾਂ ਦੀਆਂ ਆਟਾ ਮਿੱਲਾਂ ਨੂੰ ਹੁਣ ਭਾਰਤ, ਬੁਲਗਾਰੀਆ ਅਤੇ ਅਰਜਨਟੀਨਾ ਵਰਗੇ ਦੇਸ਼ਾਂ ਵੱਲ ਰੁਖ਼ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ।
ਇਸ ਤੋਂ ਇਲਾਵਾ ਹਮਲਿਆਂ ਕਾਰਨ ਤੇਲ ਬੰਦਰਗਾਹਾਂ ਨੂੰ ਪਹੁੰਚੇ ਨੁਕਸਾਨ ਤੋਂ ਬਾਅਦ ਡੀਜ਼ਲ ਦੀਆਂ ਕੀਮਤਾਂ 'ਚ ਵੀ ਭਾਰੀ ਉਛਾਲ ਆਇਆ ਹੈ। ਖੇਤੀਬਾੜੀ ਖੇਤਰ 'ਚ ਟਰੈਕਟਰਾਂ, ਬੀਜਾਈ ਅਤੇ ਮਸ਼ੀਨਰੀ ਲਈ ਡੀਜ਼ਲ ਦੀ ਵਰਤੋਂ ਜ਼ਿਆਦਾ ਹੋਣ ਕਾਰਨ ਫ਼ਸਲਾਂ ਦੀ ਉਤਪਾਦਨ ਲਾਗਤ ਵਧ ਰਹੀ ਹੈ, ਜੋ ਆਉਣ ਵਾਲੇ ਦਿਨਾਂ 'ਚ ਆਮ ਜਨਤਾ 'ਤੇ ਮਹਿੰਗਾਈ ਦਾ ਬੋਝ ਹੋਰ ਵਧਾਏਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੂਤੀ ਹਮਲੇ ਹੋਣਗੇ ਅਸਫਲ ! ਸਾਊਦੀ ਅਰਬ ਦੀ ਸਹਾਇਤਾ ਲਈ ਅੱਗੇ ਆਇਆ ਬ੍ਰਿਟੇਨ
NEXT STORY