ਜਨੇਵਾ– ਯੂਨੀਸੇਫ ਨੇ ਕਿਹਾ ਕਿ ਗਲੋਬਲ ਪੱਧਰ ’ਤੇ 10 ਵਿਚੋਂ 3 ਲੋਕਾਂ ਕੋਲ ਘਰਾਂ ਵਿਚ ਹੱਥ ਧੋਣ ਦੀ ਬੇਸਿਕ ਸਹੂਲਤ ਮੁਹੱਈਆ ਨਹੀਂ ਹੈ। 2.3 ਅਰਬ ਲੋਕਾਂ ਕੋਲ ਹੱਥ ਧੋਣ ਲਈ ਪਾਣੀ ਅਤੇ ਸਾਬਣ ਨਹੀਂ ਹੈ ਅਤੇ ਇਹ ਸਥਿਤੀ ਵਿਕਸਿਤ ਦੇਸ਼ਾਂ ਵਿਚ ਸਭ ਤੋਂ ਖਰਾਬ ਹੈ, ਜਿਥੇ 10 ਵਿਚੋਂ 6 ਲੋਕ ਬੇਸਿਕ ਸਹੂਲਤ ਤੋਂ ਬਿਨਾਂ ਰਹਿ ਰਹੇ ਹਨ। ਸੰਯੁਕਤ ਰਾਸ਼ਟਰ ਏਜੰਸੀ ਨੇ ਗਲੋਬਲ ਹੈਂਡਵਾਸ਼ਿੰਗ ਡੇ ’ਤੇ ਦੱਸਿਆ ਕਿ ਦੁਨੀਆ ਭਰ ਵਿਚ 5 ਵਿਚੋਂ 2 ਸਕੂਲਾਂ ਵਿਚ ਪਾਣੀ ਅਤੇ ਸਾਬਣ ਦੇ ਨਾਲ ਬੁਨੀਆਦੀ ਸਫਾਈ ਸਬੰਧੀ ਸੇਵਾਵਾਂ ਨਹੀਂ ਹਨ, ਜਿਸ ਨਾਲ 818 ਮਿਲੀਅਨ ਵਿਦਿਆਰਥੀ ਪ੍ਰਭਾਵਿਤ ਹੁੰਦੇ ਹਨ।
10 ਵਿਚੋਂ 7 ਦੇਸ਼ ਦੇ ਸਕੂਲਾਂ ਵਿਚ ਬੱਚਿਆਂ ਲਈ ਹੱਥ ਧੋਣ ਦੀ ਕੋਈ ਸਹੂਲਤ ਨਹੀਂ ਹੈ। ਦੁਨੀਆ ਭਰ ਵਿਚ ਇਕ ਤਿਹਾਈ ਸਿਹਤ ਦੇਖਭਾਲ ਸਹੂਲਤਾਂ ਵਿਚ ਹੱਥ ਦੀ ਸਫਾਈ ਦੀ ਸਹੂਲਤ ਨਹੀਂ ਹੈ, ਜਿਥੇ ਰੋਗੀ ਰੋਜ਼ਾਨਾ ਸਿਹਤ ਦੇਖਭਾਲ ਵਰਕਰਾਂ ਦੇ ਸੰਪਰਕ ਵਿਚ ਆਉਂਦਾ ਰਹਿੰਦਾ ਹੈ। 2030 ਤੱਕ ਦੁਨੀਆ ਦੇ ਸਭ ਤੋਂ ਘੱਟ ਵਿਕਸਿਤ ਦੇਸ਼ਾਂ ਵਿਚੋਂ 46 ਵਿਚ ਸਾਰੇ ਘਰਾਂ ਵਿਚ ਹੱਥ ਦੀ ਸਫਾਈ ਪ੍ਰਦਾਨ ਕਰਨ ਦੀ ਲਾਗਤ ਅਨੁਮਾਨਿਤ 11 ਅਰਬ ਡਾਲਰ ਹੈ।
ਅਫਗਾਨਿਸਤਾਨ ’ਚ ਹੋ ਸਕਦੀ ਹੈ 10 ਲੱਖ ਕੁਪੋਸ਼ਿਤ ਬੱਚਿਆਂ ਦੀ ਮੌਤ
ਅਫਗਾਨਿਸਤਾਨ ਵਿਚ 2021 ਵਿਚ ਤਤਕਾਲ ਕਾਰਵਾਈ ਤੋਂ ਬਿਨਾਂ ਅਨੁਮਾਨਿਤ ਤੌਰ ’ਤੇ 10 ਲੱਖ ਬੱਚਿਆਂ ਦੇ ਗੰਭੀਰ ਕੁਪੋਸ਼ਿਤ ਨਾਲ ਪੀੜਤ ਹੋਣ ਦਾ ਅਨੁਮਾਨ ਹੈ। ਅਫਗਾਨਿਸਤਾਨ ਦੀ ਯਾਤਰਾ ਖਤਮ ਕਰਨ ਤੋਂ ਬਾਅਦ ਯੂਨੀਸੇਫ ਦੇ ਇਕ ਚੋਟੀ ਦੇ ਅਧਿਕਾਰੀ ਨੇ ਇਹ ਗੱਲ ਕਹੀ। ਖਬਰ ਮੁਤਾਬਕ ਇਸ ਹਫਤੇ ਅਫਗਾਨਿਸਤਾਨ ਦਾ ਦੌਰਾਨ ਕਰਨ ਵਾਲੇ ਯੂਨੀਸੇਫ ਦੇ ਉਪ ਕਾਰਜਕਾਰੀ ਡਾਇਰੈਕਟਰ ਉਮਰ ਆਬਦੀ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਤਤਕਾਲ ਸਹਾਇਤਾ ਪ੍ਰਦਾਨ ਨਹੀਂ ਕੀਤੀ ਜਾਂਦੀ, ਘੱਟ ਤੋਂ ਘੱਟ 10 ਲੱਖ ਅਫਗਾਨ ਬੱਚੇ ਗੰਭੀਰ ਕੁਪੋਸ਼ਣ ਦਾ ਸ਼ਿਕਾਰ ਹੋ ਸਕਦੇ ਹਨ ਅਤੇ ਇਥੋਂ ਤੱਕ ਕਿ ਉਨ੍ਹਾਂ ਬੱਚਿਆਂ ਨੂੰ ਮੌਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਉਨ੍ਹਾਂ ਕਿਹਾ ਕਿ ਪਾਣੀ ਦੀ ਕਮੀ, ਬੇਯਕੀਨੀ ਸੁਰੱਖਿਆ ਵਾਤਾਵਰਣ, ਲਗਾਤਾਰ ਉਜਾੜੇ, ਕੋਵਿਡ-19 ਮਹਾਮਾਰੀ ਵਿਚਾਲੇ ਮਨੁੱਖੀ ਲੋੜਾਂ ਵਿਚ ਵਾਧਾ ਹੋਵੇਗਾ।
ਚੀਨ ਨੇ ਦਾਸੂ ਡੈਮ 'ਤੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਇੰਜੀਨੀਅਰਾਂ ਦੀ ਮੌਤ 'ਤੇ ਪਾਕਿ ਤੋਂ ਮੰਗਿਆ 285 ਕਰੋੜ ਮੁਆਵਜ਼ਾ
NEXT STORY