ਵਾਸ਼ਿੰਗਟਨ- 6 ਸਾਲ ਦੇ ਬੱਚੇ ਦੀ ਦਿਲ ਨੂੰ ਛੂਹ ਲੈਣ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਹੈ। ਵੀਡੀਓ ਵਿੱਚ ਬੱਚਾ ਖੁਸ਼ੀ ਨਾਲ ਐਲਾਨ ਕਰ ਰਿਹਾ ਹੈ ਕਿ ਉਸਨੂੰ "ਨਵਾਂ ਦਿਲ ਮਿਲ ਰਿਹਾ ਹੈ।" ਸਰਜਰੀ ਤੋਂ ਪਹਿਲਾਂ ਖੁਸ਼ੀ ਨਾਲ ਝੂਮਦੇ ਹੋਏ ਇਸ ਛੋਟੇ ਬੱਚੇ ਦੀ ਵੀਡੀਓ ਲੋਕਾਂ ਨੂੰ ਵੱਡੀ ਖ਼ੁਸ਼ਖਬਰੀ ਲੱਗ ਰਹੀ ਹੈ। ਦਰਅਸਲ, ਛੇ ਸਾਲਾ ਜੌਨ-ਹੇਨਰੀ ਪਿਛਲੇ ਛੇ ਮਹੀਨਿਆਂ ਤੋਂ ਜੀਵਨ ਬਚਾਉਣ ਵਾਲੇ ਹਾਰਟ ਟਰਾਂਸਪਲਾਂਟ ਆਪ੍ਰੇਸ਼ਨ ਦਾ ਇੰਤਜ਼ਾਰ ਕਰ ਰਿਹਾ ਸੀ। ਆਖ਼ਰਕਾਰ ਇਹ ਪੁਸ਼ਟੀ ਹੋ ਗਈ ਕਿ ਉਸ ਨੂੰ ਇੱਕ ਦਾਨੀ ਤੋਂ ਦਿਲ ਮਿਲਿਆ ਹੈ। ਲੰਬੇ ਇੰਤਜ਼ਾਰ ਤੋਂ ਬਾਅਦ ਖੁਸ਼ੀ ਅਤੇ ਉਤਸ਼ਾਹ ਨਾਲ ਭਰੇ ਬੱਚੇ ਦੀ ਵੀਡੀਓ ਨੇ ਲੱਖਾਂ ਲੋਕਾਂ ਦੇ ਦਿਲਾਂ ਨੂੰ ਮੋਹ ਲਿਆ।
Ohio's Cleveland Clinic ਨੇ ਪੋਸਟ ਕੀਤੀ ਵੀਡੀਓ
ਮਾਈਕ੍ਰੋਬਲਾਗਿੰਗ ਸਾਈਟ ਐਕਸ 'ਤੇ ਓਹੀਓ ਦੇ ਕਲੀਵਲੈਂਡ ਕਲੀਨਿਕ ਦੇ ਅਕਾਊਂਟ ਦੁਆਰਾ ਪੋਸਟ ਕੀਤੀ ਗਈ ਇਹ ਵੀਡੀਓ ਜੌਨ-ਹੈਨਰੀ ਨੂੰ ਖੁਸ਼ੀ ਨਾਲ ਝੂਮਦੇ ਦਿਖਾਉਂਦੀ ਹੈ। ਵੀਡੀਓ 'ਚ ਉਸ ਨੇ ਉਨ੍ਹਾਂ ਸਾਰਿਆਂ ਨਾਲ ਖੁਸ਼ਖਬਰੀ ਸਾਂਝੀ ਕੀਤੀ ਜਿਨ੍ਹਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ ਸੀ। ਵੀਡੀਓ ਨਾਲ ਕੈਪਸ਼ਨ ਵਿੱਚ ਲਿਖਿਆ ਹੈ, "ਮੈਨੂੰ ਨਵਾਂ ਦਿਲ ਮਿਲ ਰਿਹਾ ਹੈ!" ਅਸੀਂ ਉਸ ਦਿਨ ਨੂੰ ਕਦੇ ਨਹੀਂ ਭੁੱਲਾਂਗੇ ਜਦੋਂ 6-ਸਾਲ ਦੇ ਜੌਨ-ਹੈਨਰੀ ਨੂੰ ਪਤਾ ਲੱਗਾ ਕਿ ਉਸ ਲਈ ਇੱਕ ਦਾਨੀ ਦਿਲ ਉਪਲਬਧ ਸੀ। ਜੌਨ-ਹੈਨਰੀ ਛੇ ਮਹੀਨਿਆਂ ਤੋਂ ਹਾਰਟ ਟ੍ਰਾਂਸਪਲਾਂਟ ਦੀ ਉਡੀਕ ਕਰ ਰਿਹਾ ਸੀ। ਹੁਣ ਉਸਨੂੰ ਅਤੇ ਉਸਦੇ ਪਰਿਵਾਰ ਨੂੰ ਇਹ ਚੰਗੀ ਖ਼ਬਰ ਮਿਲੀ ਹੈ। ”
ਜੌਨ-ਹੈਨਰੀ ਦਾ ਜਨਮ ਹਾਈਪੋਪਲਾਸਟਿਕ ਲੈਫਟ ਹਾਰਟ ਸਿੰਡਰੋਮ (HLHS) ਨਾਲ ਹੋਇਆ ਸੀ। ਇਹ ਜਨਮ ਸਮੇਂ ਮੌਜੂਦ ਇੱਕ ਦੁਰਲੱਭ ਬਿਮਾਰੀ ਹੈ, ਜਿਸ ਵਿੱਚ ਦਿਲ ਦਾ ਇੱਕ ਹਿੱਸਾ ਘੱਟ ਵਿਕਸਤ ਹੁੰਦਾ ਹੈ ਅਤੇ ਸਰੀਰ ਨੂੰ ਲੋੜੀਂਦਾ ਖੂਨ ਪੰਪ ਕਰਨ ਵਿੱਚ ਅਸਮਰੱਥ ਹੁੰਦਾ ਹੈ। ਹਾਲਾਂਕਿ, ਜੌਨ-ਹੈਨਰੀ ਦੀ ਸਥਿਤੀ ਉਸ ਦੇ ਜਨਮ ਤੋਂ ਪਹਿਲਾਂ ਹੀ ਪਤਾ ਲੱਗ ਗਈ ਸੀ। ਜਨਮ ਤੋਂ ਸਿਰਫ਼ 5 ਦਿਨ ਬਾਅਦ ਹੀ ਉਸਦੀ ਪਹਿਲੀ ਓਪਨ ਹਾਰਟ ਸਰਜਰੀ ਹੋਈ। ਹੁਣ ਜੌਨ-ਹੈਨਰੀ ਦੀ ਰਿਕਵਰੀ ਦੂਜੀ ਅਤੇ ਵੱਡੀ ਸਰਜਰੀ ਤੋਂ ਬਾਅਦ ਜਾਰੀ ਹੈ। ਆਪਣੇ ਠੀਕ ਹੋਣ ਤੋਂ ਬਾਅਦ, ਉਹ ਆਪਣੇ ਪੰਜ ਭੈਣ-ਭਰਾਵਾਂ ਨਾਲ ਹੋਰ ਮਜ਼ੇਦਾਰ ਸਮਾਂ ਬਿਤਾਉਣ ਅਤੇ ਪੜ੍ਹਾਈ ਲਈ ਸਕੂਲ ਜਾਣ ਲਈ ਉਤਸ਼ਾਹ ਨਾਲ ਭਰਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਇਸਤਾਂਬੁਲ 'ਚ 2 ਮੈਟਰੋਬੱਸਾਂ ਦੀ ਟੱਕਰ, 1 ਦੀ ਮੌਤ ਤੇ 38 ਜ਼ਖਮੀ
NEXT STORY